ਅੰਮ੍ਰਿਤਸਰ ਹਰਿਮੰਦਰ ਸਾਹਿਬ ਵਿਖੇ ਸੇਵਾ ਕਰਦੇ ਸਮੇਂ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਵਿਅਕਤੀ ਦੀ ਪਛਾਣ ਬਲਵਿੰਦਰ ਸਿੰਘ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਉਕਤ ਵਿਅਕਤੀ ਹਰ ਰੋਜ਼ ਜੋੜਾ ਘਰ ਵਿਚ ਸੇਵਾ ਕਰਨ ਜਾਂਦਾ ਸੀ।
ਫੂਡ ਡਲਿਵਰੀ ਦਾ ਕਰਦਾ ਸੀ ਕੰਮ
ਦੱਸਿਆ ਜਾ ਰਿਹਾ ਹੈ ਕਿ ਬਲਵਿੰਦਰ ਇੱਕ ਫੂਡ ਡਿਲੀਵਰੀ ਕੰਪਨੀ ਵਿੱਚ ਕੰਮ ਕਰਦਾ ਸੀ। ਉਹ ਹਰ ਰੋਜ਼ ਡਿਊਟੀ ਤੋਂ ਬਾਅਦ ਗੁਰਦੁਆਰਾ ਸਾਹਿਬ ਮੱਥਾ ਟੇਕਣ ਉਪਰੰਤ ਜੋੜਾ ਘਰ ਸੇਵਾ ਕਰਨ ਲਈ ਜਾਂਦਾ ਸੀ। ਕੱਲ੍ਹ ਵੀ ਉਹ ਆਮ ਵਾਂਗ ਸੇਵਾ ਕਰਨ ਲਈ ਜੋੜਾ ਘਰ ਪਹੁੰਚਿਆ ਇਸ ਦੌਰਾਨ ਉਹ ਸੇਵਾ ਕਰ ਰਹੇ ਸਨ ਕਿ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ।
ਮਾਂ ਦਾ ਇੱਕੋ ਇੱਕ ਸੀ ਸਹਾਰਾ
ਮ੍ਰਿਤਕ ਬਲਵਿੰਦਰ ਆਪਣੀ ਮਾਂ ਦਾ ਇਕਲੌਤਾ ਸਹਾਰਾ ਸੀ ਅਤੇ ਉਹ ਡਿਊਟੀ ਕਰ ਕੇ ਅਤੇ ਸੇਵਾ ਕਰਕੇ ਹੀ ਘਰ ਵਾਪਸ ਆਉਂਦਾ ਸੀ। ਘਰ ਦੀ ਸਾਰੀ ਜ਼ਿੰਮੇਵਾਰੀ ਉਸ ਉੱਤੇ ਸੀ। ਉਸ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਹੁਣ ਉਸ ਦੀ ਮੌਤ ਤੋਂ ਬਾਅਦ ਮਾਂ ਇਕੱਲੀ ਰਹਿ ਗਈ।