ਖਬਰਿਸਤਾਨ ਨੈੱਟਵਰਕ ਅੰਮ੍ਰਿਤਸਰ- ਅੰਮ੍ਰਿਤਸਰ ਦੇ ਪੁਲਸ ਕਮਿਸ਼ਨਰ ਨੌਨਿਹਾਲ ਸਿੰਘ ਤੇ ਡੀਸੀਪੀ ਪਰਮਿੰਦਰ ਸਿੰਘ ਪੰਡਾਲ ਪਾਰਟੀ ਵਿੱਚ ਮਸਤੀ ਕਰਦੇ ਨਜ਼ਰ ਆਏ। ਇਸ ਸਬੰਧੀ ਇਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਦੋਵੇਂ ਪੁਲਸ ਅਧਿਕਾਰੀ ਇੱਕ ਦੂਜੇ ਦਾ ਹੱਥ ਫੜ ਕੇ ਡਾਂਸ ਕਰ ਰਹੇ ਹਨ।
ਅਮਿਤ ਸ਼ਾਹ ਦੇ ਸਫਲ ਦੌਰੇ ਕਾਰਨ ਦਿੱਤੀ ਪਾਰਟੀ
ਦਰਅਸਲ ਇਹ ਪਾਰਟੀ ਪੁਲਸ ਕਮਿਸ਼ਨਰ ਨੌਨਿਹਾਲ ਸਿੰਘ ਵੱਲੋਂ ਪੁਲਸ ਅਧਿਕਾਰੀਆਂ ਨੂੰ ਦਿੱਤੀ ਗਈ ਸੀ ਕਿਉਂਕਿ ਹਾਲ ਹੀ 'ਚ ਗ੍ਰਹਿ ਮੰਤਰੀ ਅਮਿਤ ਸ਼ਾਹ ਮੁੱਖ ਮੰਤਰੀ ਭਗਵੰਤ ਮਾਨ ਨਾਲ ਅੰਮ੍ਰਿਤਸਰ ਪਹੁੰਚੇ ਸਨ। ਦੋਹਾਂ ਵੱਡੇ ਨੇਤਾਵਾਂ ਦੀ ਇਹ ਫੇਰੀ ਬਹੁਤ ਹੀ ਸ਼ਾਂਤੀਪੂਰਵਕ ਸਫਲ ਰਹੀ, ਜਿਸ ਦੀ ਖੁਸ਼ੀ ਵਿੱਚ ਪੁਲਸ ਅਧਿਕਾਰੀਆਂ ਨੂੰ ਇਹ ਪਾਰਟੀ ਦਿੱਤੀ ਗਈ।