ਖੰਨਾ ਦੇ ਅਮਲੋਹ ਰੋਡ 'ਤੇ ਸਥਿਤ ਸਕੂਲ 'ਚ ਦੀਵਾਲੀ ਮੇਲੇ ਦੌਰਾਨ ਝੂਲਾ ਟੁੱਟ ਗਿਆ। ਇਸ ਦੌਰਾਨ ਝੂਲੇ 'ਚ ਬੈਠੇ 10 ਤੋਂ ਵੱਧ ਬੱਚੇ ਫਸ ਗਏ ਅਤੇ ਕਈ ਹੇਠਾਂ ਡਿੱਗ ਗਏ।
ਬੱਚਿਆਂ ਦੇ ਮਾਪੇ ਵੀ ਮੌਜੂਦ ਸਨ
ਦਰਅਸਲ ਸਕੂਲ ਵਿੱਚ ਦੀਵਾਲੀ ਦਾ ਮੇਲਾ ਮਨਾਇਆ ਜਾ ਰਿਹਾ ਸੀ। ਮਾਪੇ ਵੀ ਮੌਜੂਦ ਸਨ। ਘਟਨਾ ਤੋਂ ਬਾਅਦ ਬੱਚਿਆਂ ਦੇ ਮਾਤਾ-ਪਿਤਾ ਅਤੇ ਸਕੂਲ ਸਟਾਫ ਨੇ ਬੱਚਿਆਂ ਨੂੰ ਹੇਠਾਂ ਉਤਾਰਿਆ।
ਵਾਲ-ਵਾਲ ਬਚੇ ਬੱਚੇ
ਖੁਸ਼ਕਿਸਮਤੀ ਵਾਲੀ ਗੱਲ ਰਹੀ ਕਿ ਇਸ ਹਾਦਸੇ ਵਿੱਚ ਕੋਈ ਬੱਚਾ ਜ਼ਖ਼ਮੀ ਨਹੀਂ ਹੋਇਆ। ਅਜਿਹੇ 'ਚ ਸਕੂਲ ਮੈਨੇਜਮੈਂਟ ਦੀ ਲਾਪ੍ਰਵਾਹੀ 'ਤੇ ਸਵਾਲ ਖੜ੍ਹੇ ਹੋ ਰਹੇ ਹਨ। ਜਾਣਕਾਰੀ ਮੁਤਾਬਕ ਝੂਲਾ ਪੂਰੀ ਤਰ੍ਹਾਂ ਨਹੀਂ ਟੁੱਟਿਆ। ਮੌਕੇ 'ਤੇ ਮੌਜੂਦ ਲੋਕਾਂ ਨੇ ਤੁਰੰਤ ਬੱਚਿਆਂ ਨੂੰ ਸੰਭਾਲ ਲਿਆ।