ਖ਼ਬਰਿਸਤਾਨ ਨੈੱਟਵਰਕ: ਪਟਿਆਲਾ ਦੇ ਨਾਭਾ ਬਲਾੱਕ ਦੇ ਪਿੰਡ ਫਰੀਦਪੁਰ ਵਿੱਚ ਉਸ ਸਮੇਂ ਵੱਡਾ ਹਾਦਸਾ ਹੋ ਗਿਆ ਜਦੋਂ PRTC ਦੀ ਬਸ ਬੁਰੀ ਤਰ੍ਹਾਂ ਦੁਰਘਟਨਾ ਦਾ ਸ਼ਿਕਾਰ ਹੋ ਗਈ। ਬਸ ਵਿੱਚ ਲਗਭਗ 140 ਯਾਤਰੀ ਸਵਾਰ ਸਨ। ਦੱਸਿਆ ਜਾ ਰਿਹਾ ਹੈ ਕਿ ਬਸ ਵਿੱਚ ਜ਼ਿਆਦਾ ਭੀੜ ਹੋਣ ਦੇ ਕਾਰਣ ਅਚਾਨਕ ਬਸ ਬੇਕਾਬੂ ਹੋ ਗਈ ਤੇ ਸੰਤੁਲਨ ਵਿਗੜਨ ਕਾਰਣ ਬਸ ਸਾਹਮਣੇ ਖੜੇ ਦਰਖ਼ਤ ਨਾਲ ਟਕਰਾ ਗਈ, ਜਿਸ ਨਾਲ ਦਰਖ਼ਤ ਵੀ ਟੁੱਟ ਗਿਆ। ਇਸ ਹਾਦਸੇ ਵਿੱਚ 15 ਤੋਂ 20 ਯਾਤਰੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਐਂਬੂਲੈਂਸ ਦੀ ਮਦਦ ਨਾਲ ਇਲਾਜ ਲਈ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਕੰਡਕਟਰ ਨੇ ਦੱਸਿਆ ਕਿ, ਉਹ ਹਜੇ ਟਿਕਟ ਕੱਟ ਹੀ ਰਿਹਾ ਸੀ ਕਿ, ਬਸ ਅਚਾਨਕ ਬੇਕਾਬੂ ਹੋ ਗਈ ਜਿਸ ਕਾਰਣ ਉਹ ਇੱਕ ਦਰਖ਼ਤ ਨਾਲ ਜਾ ਟੱਕਰਾਈ। ਬਸ ਦਾ ਅਗਲਾ ਤੇ ਪਿੱਛਲਾ ਹਿੱਸਾ ਬੁਰੀ ਤਰ੍ਹਾਂ ਤਹਿਸ - ਨਹਿਸ ਹੋ ਗਿਆ। ਕਈ ਯਾਤਰੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।