• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਅੰਮ੍ਰਿਤਸਰ 'ਚ ਘਰ 'ਚ ਵੜ ਕੇ ਮਹਿਲਾ ਤੇ ਚਲਾਈਆਂ ਗੋਲੀਆਂ, 4 ਮਹੀਨੇ ਦੇ ਬੱਚੇ ਨੂੰ ਪਿਲਾ ਰਹੀ ਸੀ ਦੁੱਧ

अमृतसर में घर में घुसकर महिला की गोलियां मारकर हत्या,
7/9/2024 11:57:57 AM Raj     Amritsar Murder, Murder Case, Firing, Death, Rajasansi Firing, Rajasansi Murder Case    ਅੰਮ੍ਰਿਤਸਰ 'ਚ ਘਰ 'ਚ ਵੜ ਕੇ ਮਹਿਲਾ ਤੇ ਚਲਾਈਆਂ ਗੋਲੀਆਂ, 4 ਮਹੀਨੇ ਦੇ ਬੱਚੇ ਨੂੰ ਪਿਲਾ ਰਹੀ ਸੀ ਦੁੱਧ    अमृतसर में घर में घुसकर महिला की गोलियां मारकर हत्या,

ਅੰਮ੍ਰਿਤਸਰ 'ਚ ਪੁਰਾਣੀ ਦੁਸ਼ਮਣੀ ਦੇ ਚੱਲਦਿਆਂ ਹਮਲਾਵਰ ਕੰਧ ਟੱਪ ਕੇ ਘਰ 'ਚ ਵੜ ਗਏ ਤੇ ਆਪਣੇ 4 ਮਹੀਨੇ ਦੇ ਬੱਚੇ ਨੂੰ ਦੁੱਧ ਪਿਲਾ ਰਹੀ ਔਰਤ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਔਰਤ ਦੀ ਪਛਾਣ 30 ਸਾਲਾ ਹਰਜਿੰਦਰ ਕੌਰ ਵਜੋਂ ਹੋਈ ਹੈ। ਇਸ ਘਟਨਾ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਪਰ ਪੁਲਿਸ ਨੇ 2 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਜਦਕਿ 6 ਦੀ ਭਾਲ ਜਾਰੀ ਹੈ।

ਪੁਰਾਣੀ ਰੰਜਿਸ਼ ਨੂੰ ਲੈ ਕੇ ਚਲੀਆਂ ਗੋਲੀਆਂ 

ਪੀੜਤ ਪਰਿਵਾਰ ਦੇ ਹਰਭੇਖ ਸਿੰਘ ਨੇ ਦੱਸਿਆ ਕਿ ਆਪਸ ਚ ਕੋਈ ਪੁਰਾਣੀ ਰੰਜਿਸ਼ ਸੀ। ਦੋ ਦਿਨ ਪਹਿਲਾਂ ਅਦਾਲਤ ਵਿੱਚ ਲੜਾਈ ਹੋਈ ਸੀ। ਇਸ ਤੋਂ ਬਾਅਦ ਦੋਸ਼ੀ ਨੌਜਵਾਨ ਨੇ ਉਸ ਦੇ ਭਰਾ ਮੰਨਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਅਤੇ ਲੜਨ ਲਈ ਬੁਲਾਇਆ ਪਰ ਉਸ ਦਾ ਭਰਾ ਲੜਨਾ ਨਹੀਂ ਚਾਹੁੰਦਾ ਸੀ ਅਤੇ ਉਹ ਸ਼ਹੀਦਾਂ ਸਾਹਿਬ ਗਿਆ। ਮੁਲਜ਼ਮ ਨੇ ਉਸ ਨੂੰ ਫੋਨ ਕਰਕੇ ਬੁਲਾਇਆ। ਜਦੋਂ ਭਰਾ ਨਾ ਆਇਆ ਤਾਂ ਮੁਲਜ਼ਮਾਂ ਨੇ ਘਰ ਵਿੱਚ ਦਾਖ਼ਲ ਹੋ ਕੇ ਮੰਨਾ ਦੀ ਪਤਨੀ ਦਾ ਕਤਲ ਕਰ ਦਿੱਤਾ। 

ਮਰਨ ਤੋਂ ਪਹਿਲਾਂ ਪਤੀ ਨੂੰ ਫ਼ੋਨ ਕਰ ਦੱਸਿਆ ਸੀ ਸਾਰਾ ਮਾਮਲਾ 

ਘਟਨਾ ਤੋਂ ਕੁਝ ਮਿੰਟ ਪਹਿਲਾਂ ਹੀ ਮ੍ਰਿਤਕ ਹਰਜਿੰਦਰ ਕੌਰ ਨੇ ਆਪਣੇ ਪਤੀ ਨੂੰ ਫੋਨ ਕੀਤਾ ਸੀ। ਮ੍ਰਿਤਕ ਨੇ ਫੋਨ 'ਤੇ ਦੱਸਿਆ ਕਿ ਦੋ ਵਿਅਕਤੀ ਕੰਧ ਟੱਪ ਕੇ ਘਰ 'ਚ ਦਾਖਲ ਹੋਏ ਹਨ। ਉਹ ਧਮਕੀਆਂ ਦੇ ਰਹੇ ਹਨ ਅਤੇ ਉਸ ਬਾਰੇ ਪੁੱਛ ਰਹੇ ਹਨ। ਇਸ ਮਗਰੋਂ ਮੁਲਜ਼ਮਾਂ ਨੇ ਹਰਜਿੰਦਰ ਕੌਰ ’ਤੇ ਗੋਲੀਆਂ ਚਲਾ ਦਿੱਤੀਆਂ।

ਦੋ ਮੁਲਜ਼ਮ ਗ੍ਰਿਫ਼ਤਾਰ , ਮੁੱਖ ਆਰੋਪੀ ਫਰਾਰ 

ਅੰਮ੍ਰਿਤਸਰ ਦੇ ਰਾਜਾਸਾਂਸੀ ਕਸਬੇ ਦੀ ਹੈ। ਦੋਵਾਂ ਧਿਰਾਂ ਵਿੱਚ ਪੁਰਾਣੀ ਰੰਜਿਸ਼ ਚੱਲ ਰਹੀ ਸੀ। ਪੁਲਸ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਦੋਵੇਂ ਆਰੋਪੀ ਕੰਧ ਟੱਪ ਕੇ ਭਗਵੰਤ ਉਰਫ ਮੰਨਾ ਦੇ ਘਰ ਦਾਖਲ ਹੋਏ। ਮੁਲਜ਼ਮ ਨੇ ਔਰਤ ਦੇ ਪਤੀ ਮੰਨਾ ਬਾਰੇ ਪੁੱਛਿਆ। ਇਸ ਤੋਂ ਬਾਅਦ ਦੋ ਗੋਲੀਆਂ ਚਲਾਈਆਂ ਗਈਆਂ, ਜਿਸ ਵਿੱਚ 30 ਸਾਲਾ ਹਰਜਿੰਦਰ ਕੌਰ ਦੀ ਮੌਤ ਹੋ ਗਈ।

ਘਟਨਾ ਤੋਂ ਬਾਅਦ ਡੀਐਸਪੀ ਕਰਨ ਸ਼ਰਮਾ, ਐਸਐਚਓ ਅਜੈਪਾਲ ਸਿੰਘ ਮੌਕੇ ’ਤੇ ਪੁੱਜੇ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੇ ਦੋ ਮੁੱਖ ਮੁਲਜ਼ਮ ਲਵ ਅਤੇ ਨਿਸ਼ਾਨ ਹਨ, ਜਿਨ੍ਹਾਂ ਨੇ ਘਰ ਵਿੱਚ ਦਾਖ਼ਲ ਹੋ ਕੇ ਗੋਲੀਆਂ ਚਲਾਈਆਂ। ਇਸ ਮਾਮਲੇ ਵਿੱਚ 6 ਹੋਰ ਮੁਲਜ਼ਮ ਨਾਮਜ਼ਦ ਕੀਤੇ ਗਏ ਹਨ। ਜਿਨ੍ਹਾਂ ਵਿੱਚੋਂ ਦੋ ਕੁਲਦੀਪ ਅਤੇ ਅਜੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਬਾਕੀਆਂ ਨੂੰ ਫੜਨ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਗਈ ਹੈ। ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

'Amritsar Murder','Murder Case','Firing','Death','Rajasansi Firing','Rajasansi Murder Case'

Please Comment Here

Similar Post You May Like

  • अमृतसर में घर में घुसकर महिला की गोलियां मारकर हत्या,

    अमृतसर में घर में घुसकर महिला की गोलियां मारकर हत्या, 4 महीने के बच्चे को दूध पिला रही थी

  • जालंधर में पुलिस और कौशल-बंबीहा गैंग के गुर्गों में फायरिंग,

    जालंधर में पुलिस और कौशल-बंबीहा गैंग के गुर्गों में फायरिंग, दो को किया गिरफ्तार, हथियार बरामद

  • अमृतसर में नया फोन न दिखाने पर दोस्तों ने ही कर दी ह'त्या,

    अमृतसर में नया फोन न दिखाने पर दोस्तों ने ही कर दी ह'त्या, सवा लाख रुपए में खरीदा था फोन

  • जालंधर के इस इलाके में घर में घुसकर चलाई गोलियां,

    जालंधर के इस इलाके में घर में घुसकर चलाई गोलियां, गाड़ी छीनकर फरार हुए बदमाश

  • पंजाब में लंगर सेवा करके आ रहे दंपति पर हमलावरों ने मारी गोलियां,

    पंजाब में लंगर सेवा करके आ रहे दंपति पर हमलावरों ने मारी गोलियां, पति की ईलाज के दौरान मौ'त

Recent Post

  • ਨੀਰਵ ਮੋਦੀ ਦਾ ਭਰਾ ਨਿਹਾਲ ਮੋਦੀ ਅਮਰੀਕਾ 'ਚ ਗ੍ਰਿਫ਼ਤਾਰ, 13,600 ਕਰੋੜ ਦੇ ਘੁਟਾਲੇ ਦੇ ਸਬੂਤ ਨਸ਼ਟ ਕਰਨ ਦੇ ਦੋਸ਼ ...

  • ਮੂਸੇਵਾਲਾ ਕਤਲਕਾਂਡ 'ਚ ਸ਼ਾਮਲ ਗੈਂਗਸਟਰ ਦੇ ਭਰਾ ਦਾ MURDER, ਇਸ ਗੈਂਗ ਨੇ ਲਈ ਜ਼ਿੰਮੇਵਾਰੀ...

  • ਜਲੰਧਰ 'ਚ AAP ਵਰਕਰ ਨੇ ਆਪਣੀ ਹੀ ਪਾਰਟੀ ਦੇ ਕੌਂਸਲਰ ਪਤੀ ਨੂੰ ਕੱਢੀਆਂ ਗਾਲ੍ਹਾਂ, AUDIO VIRAL!...

  • ਜਲੰਧਰ 'ਚ SHO ਲਾਈਨ ਹਾਜ਼ਰ, ਧਾਰਮਕ ਵਿਵਾਦ 'ਚ ਕਾਰਵਾਈ ਨਾ ਕਰਨ 'ਤੇ Action ...

  • ਜਲੰਧਰ 'ਚ ਰੋਜ਼ਾਨਾ 2 ਸ਼ਿਫਟਾਂ 'ਚ ਹੋਵੇਗੀ ਸਫਾਈ, ਮੇਅਰ ਵਿਨੀਤ ਧੀਰ ਨੇ ਹੁਕਮ ਕੀਤੇ ਜਾਰੀ...

  • ਮੋਗਾ 'ਚ ਨਰਸਿੰਗ ਹੋਮ ਅੰਦਰ ਵੱਡੀ ਵਾਰਦਾਤ! ਮਰੀਜ਼ ਬਣ ਕੇ ਆਏ ਹਮਲਾਵਰਾਂ ਨੇ ਡਾਕਟਰ 'ਤੇ ਵਰ੍ਹਾਈਆਂ ਗੋਲ.ਆਂ ...

  • ਜਲੰਧਰ ਦੀ ਸਹਿਦੇਵ ਮਾਰਕੀਟ 'ਚ GST ਵਿਭਾਗ ਦੀ Raid! ਦੁਕਾਨਦਾਰਾਂ ਨੇ ਕੀਤਾ ਵਿਰੋਧ, ਅਧਿਕਾਰੀ ਨੂੰ ਬਣਾਇਆ ਬੰਧਕ...

  • ITALY 'ਚ ਵੱਡਾ ਧਮਾਕਾ! ਅਸਮਾਨ 'ਚ ਦਿਸਿਆ ਅੱਗ ਦਾ ਗੋਲਾ, ਦੇਖੋ VIDEO...

  • ਵਿਅਕਤੀ ਨੇ ਲੱਖਾਂ ਦੇ ਕਰਜ਼ੇ ਨੂੰ ਲੈ ਕੇ ਰਿਸ਼ਤੇਦਾਰ ਦੇ ਘਰ ਲਗਾਈ ਅੱਗ, ਘਟਨਾ CCTV 'ਚ ਕੈਦ ...

  • ਅੰਮ੍ਰਿਤਸਰ 'ਚ ਰਿਟਾਇਰਡ DSP ਨੇ ਪੁੱਤ, ਨੂੰਹ ਤੇ ਪਤਨੀ ਨੂੰ ਮਾਰੀਆਂ ਗੋਲੀਆਂ, ਪੁੱਤ ਦੀ ਮੌ.ਤ ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY