ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ ਦੌਰਾਨ ਹਵਾਈ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਨੇ ਆਪਣੇ ਜਨਮ ਦਿਨ ਮੌਕੇ ਇੱਕ ਤੋਂ ਬਾਅਦ ਇੱਕ ਹਵਾ ਵਿੱਚ ਤਿੰਨ ਫਾਇਰ ਕੱਢੇ। ਜਨਮ ਦਿਨ ਦੀ ਪਾਰਟੀ 'ਚ ਮੌਜੂਦ ਉਸ ਦੇ ਦੋਸਤ ਨੇ ਗੋਲੀਬਾਰੀ ਦੀ ਵੀਡੀਓ ਰਿਕਾਰਡ ਕੀਤੀ ਅਤੇ ਇਸ ਦੀ ਸਟੋਰੀ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਕੀਤੀ। ਜੋ ਹੁਣ ਵਾਇਰਲ ਹੋ ਰਹੀ ਹੈ।
ਵੀਡੀਓ ਦੋ ਦਿਨ ਪੁਰਾਣੀ
ਦੱਸਿਆ ਜਾ ਰਿਹਾ ਹੈ ਕਿ ਵਾਇਰਲ ਵੀਡੀਓ ਦੋ ਦਿਨ ਪੁਰਾਣੀ ਹੈ। 10 ਅਗਸਤ ਦਿਨ ਸ਼ਨੀਵਾਰ ਰਾਤ ਨੂੰ ਕੁਝ ਦੋਸਤ ਪੱਖੋਵਾਲ ਰੋਡ 'ਤੇ ਇਕ ਪੈਲੇਸ 'ਚ ਜਨਮ ਦਿਨ ਦੀ ਪਾਰਟੀ ਮਨਾਉਣ ਲਈ ਇਕੱਠੇ ਹੋਏ ਸਨ। ਸਾਰੇ ਦੋਸਤਾਂ ਨੇ ਪਹਿਲਾਂ ਇਕੱਠੇ ਹੋ ਕੇ ਕੇਕ ਕੱਟਿਆ ਅਤੇ ਫਿਰ ਜਸ਼ਨ ਮਨਾਉਣ ਲਈ ਇਕ ਨੌਜਵਾਨ ਨੇ ਰਿਵਾਲਵਰ ਕੱਢ ਕੇ ਤਿੰਨ ਗੋਲੀਆਂ ਹਵਾ ਵਿਚ ਚਲਾ ਦਿੱਤੀਆਂ।
ਲਾਈਸੈਂਸ ਕੁਝ ਮਹੀਨੇ ਪਹਿਲਾਂ ਹੀ ਬਣਿਆ ਸੀ
ਮੀਡੀਆ ਰਿਪੋਰਟਾਂ ਮੁਤਾਬਕ ਹਵਾਈ ਫਾਇਰਿੰਗ ਕਰਨ ਵਾਲੇ ਨੌਜਵਾਨ ਨੂੰ ਕੁਝ ਦਿਨ ਪਹਿਲਾਂ ਹੀ ਆਲ ਇੰਡੀਆ ਆਰਮਜ਼ ਲਾਇਸੈਂਸ ਮਿਲਿਆ ਸੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਸ ਨੇ ਹੁਣ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।