ਮਸ਼ਹੂਰ ਪੰਜਾਬੀ ਅਦਾਕਾਰਾ ਅਤੇ ਗਾਇਕਾ ਹਿਮਾਂਸ਼ੀ ਖੁਰਾਨਾ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਨਾਲ ਫੈਨਸ ਚਿੰਤਾ ਵਿਚ ਨਜ਼ਰ ਆ ਰਹੇ ਹਨ। ਦਰਅਸਲ ਇਨ੍ਹਾਂ ਤਸਵੀਰਾਂ ਵਿੱਚ, ਪੰਜਾਬੀ ਅਦਾਕਾਰਾ ਹਿਮਾਂਸ਼ੀ ਹਸਪਤਾਲ ਦੇ ਬਿਸਤਰੇ 'ਤੇ ਦਿਖਾਈ ਦੇ ਰਹੀ ਹੈ। ਹਿਮਾਂਸ਼ੀ ਨੂੰ ਹਸਪਤਾਲ ਵਿੱਚ ਦਾਖਲ ਦੇਖ ਕੇ ਪ੍ਰਸ਼ੰਸਕ ਚਿੰਤਤ ਹਨ ਅਤੇ ਹਰ ਕੋਈ ਅਦਾਕਾਰਾ ਦੇ ਠੀਕ ਹੋਣ ਲਈ ਪ੍ਰਾਰਥਨਾ ਕਰ ਰਿਹਾ ਹੈ।
ਹਿਮਾਂਸ਼ੀ ਖੁਰਾਨਾ ਹਸਪਤਾਲ ਵਿੱਚ ਦਾਖਲ
ਹਿਮਾਂਸ਼ੀ ਨੇ ਖੁਦ ਇਹ ਤਸਵੀਰਾਂ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ ਉਤੇ ਸ਼ੇਅਰ ਕੀਤੀਆਂ ਹਨ। 13 ਜਨਵਰੀ ਨੂੰ ਹਿਮਾਂਸ਼ੀ ਨੇ 2 ਤਸਵੀਰਾਂ ਪੋਸਟ ਕੀਤੀਆਂ। ਇਨ੍ਹਾਂ ਤਸਵੀਰਾਂ ਵਿੱਚ ਹਿਮਾਂਸ਼ੀ ਹਸਪਤਾਲ ਦੇ ਬਿਸਤਰੇ 'ਤੇ ਪਈ ਦਿਖਾਈ ਦੇ ਰਹੀ ਹੈ ਅਤੇ ਉਸਦੇ ਹੱਥ ਉਤੇ ਇੱਕ ਡ੍ਰਿੱਪ ਹੈ ਪਰ ਉਹ ਇਸ ਸਥਿਤੀ ਵਿੱਚ ਕਿਵੇਂ ਹੈ? ਇਸ ਬਾਰੇ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ।
ਹਿਮਾਂਸ਼ੀ ਨੂੰ ਹਸਪਤਾਲ ਵਿੱਚ ਮੇਕਅੱਪ ਕਰਦੇ ਦੇਖਿਆ ਗਿਆ
ਇਨ੍ਹਾਂ ਤਸਵੀਰਾਂ ਵਿੱਚ ਹਿਮਾਂਸ਼ੀ ਨੂੰ ਮੇਕਅੱਪ ਕਰਦੇ ਹੋਏ ਵੀ ਦੇਖਿਆ ਜਾ ਸਕਦਾ ਹੈ। ਉਹ ਹਸਪਤਾਲ ਦੇ ਬਿਸਤਰੇ 'ਤੇ ਬੈਠੀ, ਲਿਪਸਟਿਕ ਲਗਾਉਂਦੀ ਅਤੇ ਸ਼ੀਸ਼ੇ ਵਿੱਚ ਆਪਣੇ ਆਪ ਨੂੰ ਦੇਖਦੀ ਦਿਖਾਈ ਦੇ ਰਹੀ ਹੈ। ਆਪਣੇ ਹਸਪਤਾਲ ਵਿੱਚ ਭਰਤੀ ਹੋਣ ਬਾਰੇ ਜਾਣਕਾਰੀ ਦਿੰਦੇ ਹੋਏ, ਹਿਮਾਂਸ਼ੀ ਨੇ ਇੱਕ ਕਾਸਮੈਟਿਕ ਬ੍ਰਾਂਡ ਦਾ ਵੀ ਪ੍ਰਚਾਰ ਕੀਤਾ ਹੈ। ਉਸ ਦਾ ਬ੍ਰਾਂਡ ਲਾਂਚ ਹੋਣ ਵਾਲਾ ਹੈ ਅਤੇ ਉਹ ਇਸ ਬਾਰੇ ਇੰਨੀ ਉਤਸ਼ਾਹਿਤ ਹੈ ਕਿ ਉਹ ਹਸਪਤਾਲ ਤੋਂ ਹੀ ਇਸ ਦਾ ਪ੍ਰਚਾਰ ਕਰ ਰਹੀ ਹੈ। ਦੂਜੇ ਪਾਸੇ, ਕੁਮੈਂਟਾਂ ਵਿਚ ਕੁਝ ਲੋਕ ਕਹਿ ਰਹੇ ਹਨ ਕਿ ਹਿਮਾਂਸ਼ੀ ਨੂੰ ਬੁਖਾਰ ਸੀ ਪਰ ਉਹ ਸ਼ੂਟਿੰਗ ਕਰ ਰਹੀ ਸੀ।