ਵੋਟਾਂ ਵਾਲੇ ਦਿਨ ਅੱਜ ਪੋਲਿੰਗ ਏਜੰਟ ਦੀ ਕੁੱਟ-ਮਾਰ ਕਰਨ ਦੀ ਜਾਣਕਾਰੀ ਸਾਹਮਣੇ ਆਈ ਹੈ। ਦੱਸ ਦੇਈਏ ਕਿ ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਤੇ ਸਵੇਰੇ 7 ਵਜੇ ਤੋਂ ਵੋਟਿੰਗ ਚੱਲ ਰਹੀ ਹੈ। ਵੋਟਿੰਗ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਇਸ ਤੋਂ ਬਾਅਦ ਈਵੀਐਮ ਮਸ਼ੀਨਾਂ ਨੂੰ ਸੀਲ ਕਰ ਕੇ ਗਿਣਤੀ ਕੇਂਦਰਾਂ ਵਿੱਚ ਸੁਰੱਖਿਅਤ ਲਿਜਾਇਆ ਜਾਵੇਗਾ।
ਹਸਪਤਾਲ ਵਿਚ ਭਰਤੀ
ਮਾਮਲਾ ਆਦਮਪੁਰ ਖੇਤਰ ਦੇ ਪਿੰਡ ਮਨਸੂਰਪੁਰ ਬੰਟਾਲਾ ਤੋਂ ਸਾਹਮਣੇ ਆਇਆ ਹੈ, ਜਿਥੇ ਕਿਹਾ ਜਾ ਰਿਹਾ ਹੈ ਕਿ 'ਆਪ' ਵਰਕਰਾਂ ਨੇ ਪੋਲਿੰਗ ਏਜੰਟ 'ਤੇ ਹਮਲਾ ਕਰ ਦਿੱਤਾ। ਜਿਸ ਵਿੱਚ ਉਹ ਗੰਭੀਰ ਜ਼ਖ਼ਮੀ ਹੋ ਗਿਆ। ਫਿਲਹਾਲ ਜ਼ਖਮੀ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਬਸਪਾ ਉਮੀਦਵਾਰ ਨੇ ਵੋਟ ਪਾਉਣ ਸਮੇਂ ਬਣਾਈ ਵੀਡੀਓ, FIR ਦਰਜ
ਫ਼ਿਰੋਜ਼ਪੁਰ ਲੋਕ ਸਭਾ ਸੀਟ 'ਤੇ ਵੋਟਿੰਗ ਚੱਲ ਰਹੀ ਹੈ। ਇਸ ਦੌਰਾਨ ਬਸਪਾ ਉਮੀਦਵਾਰ ਸੁਰਿੰਦਰ ਕੰਬੋਜ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ। ਦਰਅਸਲ, ਕੰਬੋਜ ਨੇ ਆਪਣੀ ਵੋਟ ਪਾਉਣ ਸਮੇਂ ਇੱਕ ਵੀਡੀਓ ਬਣਾਈ ਸੀ। ਜੋ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋਇਆ ਸੀ। ਇਸ ਦੇ ਨਾਲ ਹੀ ਵੀਡੀਓ ਬਣਾਉਣ ਵਾਲੇ ਅਣਪਛਾਤੇ ਖਿਲਾਫ ਵੀ ਮਾਮਲਾ ਦਰਜ ਕੀਤਾ ਗਿਆ ਹੈ। ਜ਼ਿਲ੍ਹੇ ਦੇ ਡੀਸੀ ਨੇ ਕੇਸ ਦਰਜ ਹੋਣ ਦੀ ਪੁਸ਼ਟੀ ਕੀਤੀ ਹੈ।
ਸੁਖਬੀਰ ਸਿੰਘ ਬਾਦਲ ਨੇ ਪਰਿਵਾਰ ਸਮੇਤ ਵੋਟ ਪਾਈ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਪਰਿਵਾਰ ਸਮੇਤ ਫਿਰੋਜ਼ਪੁਰ ਲੋਕ ਸਭਾ ਹਲਕੇ ਵਿੱਚ ਪੈਂਦੇ ਪਿੰਡ ਬਾਦਲ ਵਿੱਚ ਵੋਟ ਪਾਈ। ਇਸ ਦੌਰਾਨ ਉਨ੍ਹਾਂ ਨਾਲ ਹਰਸਿਮਰਤ ਕੌਰ ਬਾਦਲ ਅਤੇ ਬੱਚੇ ਵੀ ਮੌਜੂਦ ਸਨ।
ਪੰਜਾਬ ਵਿਚ 3 ਵਜੇ ਤੱਕ 46.38 ਫੀਸਦੀ ਵੋਟਿੰਗ
ਜਲੰਧਰ ਵਿਚ 45.66 ਫੀਸਦੀ
ਪਟਿਆਲਾ ਵਿਚ 48.93
ਸ੍ਰੀ ਆਨੰਦਪੁਰ ਸਾਹਿਬ 47.14
ਫਰੀਦਕੋਟ 45.16
ਸ੍ਰੀ ਫਤਿਹਗੜ੍ਹ ਸਾਹਿਬ 45.55
ਗੁਰਦਾਸਪੁਰ 49.10
ਖਡੂਰ ਸਾਹਿਬ 46.54
ਸੰਗਰੂਰ 46.84
ਅੰਮ੍ਰਿਤਸਰ 41.74
ਲੁਧਿਆਣਾ 43.82
ਫਿਰੋਜ਼ਪੁਰ 48.55
ਹੁਸ਼ਿਆਰਪੁਰ 44.65
ਬਠਿੰਡਾ 48.95