ਦੇਸ਼ ਨੇ ਆਪਣਾ 75ਵਾਂ ਗਣਤੰਤਰ ਦਿਵਸ ਮਨਾਇਆ। ਇਸ ਸਾਲ ਦੀ ਪਰੇਡ ਦੇ ਮੁੱਖ ਮਹਿਮਾਨ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਸਨ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਪਰੇਡ ਦੇ ਅੰਤ ਵਿਚ ਸਾਰੇ ਰਾਜਾਂ ਅਤੇ ਮੰਤਰਾਲਿਆਂ ਦੀ ਝਾਂਕੀ ਲਿਆਂਦੀ ਗਈ, ਜਿਸ ਵਿਚ ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੀ ਝਾਕੀ ਖਿੱਚ ਦਾ ਕੇਂਦਰ ਰਹੀ। ਇਸ ਵਾਰ ਇਲੈਕਟ੍ਰੋਨਿਕਸ ਮੰਤਰਾਲੇ ਨੇ AI ਦੀ ਚੰਗੀ ਵਰਤੋਂ ਵੱਲ ਧਿਆਨ ਖਿੱਚਿਆ ਹੈ।
ਇਲੈਕਟ੍ਰਾਨਿਕਸ ਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ ਸਮਾਜਿਕ ਸਸ਼ਕਤੀਕਰਨ ਨੂੰ ਦਰਸਾਉਂਦੀ AI 'ਤੇ ਆਧਾਰਿਤ ਝਾਕੀ ਪ੍ਰਦਰਸ਼ਿਤ ਕੀਤੀ। 2035 ਤੱਕ AI ਤੋਂ 967 ਬਿਲੀਅਨ ਡਾਲਰ ਜੋੜਨ ਦਾ ਟੀਚਾ ਹੈ। AI ਦੀ ਵਰਤੋਂ ਸਿਹਤ, ਲੌਜਿਸਟਿਕਸ ਅਤੇ ਸਿੱਖਿਆ ਵਿੱਚ ਕੀਤੀ ਜਾਣੀ ਹੈ। ਇਲੈਕਟ੍ਰਿਕ ਸਕੂਟਰ ਤੇ ਗੈਜੇਟਸ ਦੇ ਖੇਤਰ 'ਚ ਵੱਡੀ ਕ੍ਰਾਂਤੀ ਆਈ ਹੈ। ਝਾਂਕੀ ਵਿੱਚ ਇੱਕ ਔਰਤ ਰੋਬੋਟ ਦਾ 3-ਡੀ ਮਾਡਲ ਦਿਖਾਇਆ ਗਿਆ ਹੈ।
ਤੁਹਾਨੂੰ ਦੱਸ ਦੇਈਏ ਕਿ ਗਣਤੰਤਰ ਦਿਵਸ ਦੇ ਮੌਕੇ 'ਤੇ ਪੁਲਿਸ, ਫਾਇਰ ਸਰਵਿਸ, ਹੋਮ ਗਾਰਡ ਅਤੇ ਸਿਵਲ ਡਿਫੈਂਸ ਅਤੇ ਸੁਧਾਰ ਸੇਵਾ ਦੇ ਕੁੱਲ 1,132 ਜਵਾਨਾਂ ਨੂੰ ਬਹਾਦਰੀ ਅਤੇ ਸੇਵਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਸੀ।