ਪੰਜਾਬ ਦੇ ਮੋਗਾ ਵਿੱਚ ਇੱਕ ਏਐਸਆਈ ਦੀ ਅੱਜ ਸਵੇਰੇ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਨਾਇਬ ਸਿੰਘ ਦੀ ਉਮਰ 56 ਸਾਲ ਸੀ। ਡੀ.ਐਸ.ਪੀ. ਨੇ ਦੱਸਿਆ ਕਿ ਸਵੇਰੇ 3 ਵਜੇ ਦੇ ਕਰੀਬ ਨਾਇਬ ਸਿੰਘ ਨੂੰ ਛਾਤੀ 'ਚ ਦਰਦ ਹੋਇਆ। ਜਿਸ ਤੋਂ ਬਾਅਦ ਨਾਇਬ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।
ਨਾਇਬ ਆਪਣੇ ਪਿੱਛੇ ਦੋ ਨਾਬਾਲਗ ਬੱਚੇ ਵੀ ਛੱਡ ਗਏ ਹਨ। ਏਐਸਆਈ ਨਾਇਬ ਸਿੰਘ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਪਿੰਡ ਸਮਾਲਸਰ ਵਿੱਚ ਬਾਅਦ ਦੁਪਹਿਰ ਕੀਤਾ ਜਾਵੇਗਾ। ਡੀ.ਐਸ.ਪੀ. ਮਨਜੀਤ ਨੇ ਦੱਸਿਆ ਕਿ ਨਾਇਬ ਸਿੰਘ ਚੰਗਾ ਪੁਲਿਸ ਅਫਸਰ ਸੀ। ਉਨ੍ਹਾਂ ਦੀ ਅਚਾਨਕ ਮੌਤ 'ਤੇ ਲੋਕਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।