ਹੁਸ਼ਿਆਰਪੁਰ ਦੇ ਕਸਬਾ ਮਾਹਿਲਪੁਰ ਦੇ ਬਾਹਰ ਇੱਕ ਅਕਾਲੀ ਆਗੂ ਦੇ ਪੁੱਤਰ ਦੀ ਲਾਸ਼ ਮਿਲੀ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਮਾਹਿਲਪੁਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦਾਈਆ ਮੇਘੋਵਾਲ ਦਾ ਪੁੱਤਰ ਮਨਦੀਪ ਸਿੰਘ (29 ਸਾਲ) ਬੀਤੀ ਰਾਤ 8 ਵਜੇ ਘਰੋਂ ਨਿਕਲਿਆ ਸੀ ਅਤੇ ਜਦੋਂ ਦੇਰ ਰਾਤ ਤੱਕ ਘਰ ਨਾ ਪੁੱਜਿਆ ਤਾਂ ਉਸ ਦੀ ਭਾਲ ਸ਼ੁਰੂ ਕਰ ਦਿੱਤੀ।
ਬਾਈਕ ਤੋਂ 50 ਫੁੱਟ ਦੂਰ ਮਿਲੀ ਲਾਸ਼
ਜਦੋਂ ਉਹ ਰਾਤ 2 ਵਜੇ ਤੱਕ ਘਰ ਨਾ ਪਰਤਿਆ ਤਾਂ ਉਨ੍ਹਾਂ ਥਾਣਾ ਮਾਹਿਲਪੁਰ ਦੀ ਪੁਲੀਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਤਲਾਸ਼ੀ ਲਈ ਤਾਂ ਮਾਹਿਲਪੁਰ ਦੇ ਬਾਹਰ ਕਲਗੀਧਰ ਆਈ.ਆਈ.ਟੀ. ਨੇੜੇ ਇੱਕ ਲਾਸ਼ ਮਿਲੀ। ਜਦੋਂ ਮੌਕੇ 'ਤੇ ਪਹੁੰਚ ਕੇ ਦੇਖਿਆ ਤਾਂ ਮੋਟਰਸਾਈਕਲ ਨੰਬਰ ਪੀਬੀ 07 ਬੀ ਟੀ 1848 ਡਿੱਗਿਆ ਪਿਆ ਸੀ। ਇਹ ਬਾਈਕ ਕਰੀਬ 50 ਫੁੱਟ ਦੀ ਦੂਰੀ 'ਤੇ ਪਈ ਸੀ।
ਇੱਕ ਸਾਲ ਪਹਿਲਾਂ ਹੋਇਆ ਸੀ ਵਿਆਹ, ਜਾਣਾ ਸੀ ਕਨੇਡਾ
ਮਨਦੀਪ ਸਿੰਘ ਦੇ ਪਿਤਾ ਨੇ ਦੱਸਿਆ ਕਿ ਉਸ ਦਾ ਇੱਕ ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਉਸ ਨੇ ਕੈਨੇਡਾ ਜਾਣਾ ਸੀ। ਅੱਜ ਸਵੇਰੇ ਉਸ ਦੀ ਮੌਤ ਦੀ ਖ਼ਬਰ ਮਿਲੀ। ਥਾਣਾ ਮਾਹਿਲਪੁਰ ਦੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੌਕੇ ’ਤੇ ਪੁੱਜੇ ਐਸਪੀ ਹੁਸ਼ਿਆਰਪੁਰ ਸਰਬਜੀਤ ਸਿੰਘ ਨੇ ਦੱਸਿਆ ਕਿ ਮਨਦੀਪ ਸਿੰਘ ਦੀ ਮੌਤ ਓਵਰਡੋਜ਼ ਕਾਰਨ ਹੋਈ ਜਾਪਦੀ ਹੈ। ਮੌਤ ਦੇ ਅਸਲ ਕਾਰਨਾਂ ਦਾ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਪਤਾ ਲੱਗੇਗਾ।