ਖਬਰਿਸਤਾਨ ਨੈੱਟਵਰਕ- ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਪਾਕਿਸਤਾਨ ਵਿਚਕਾਰ ਤਣਾਅ ਲਗਾਤਾਰ ਬਣਿਆ ਹੋਇਆ ਹੈ, ਜਿਥੇ ਭਾਰਤ ਨੇ ਪਾਕਿਸਤਾਨ ਖਿਲਾਫ ਕਈ ਵੱਡੇ ਫੈਸਲੇ ਲਏ। ਹੁਣ ਔਨਲਾਈਨ ਹਮਲਿਆਂ ਦੇ ਕਈ ਮਾਮਲੇ ਵੀ ਸਾਹਮਣੇ ਆਏ ਹਨ, ਜਿਥੇ ਭਾਰਤ 'ਤੇ 10 ਲੱਖ ਤੋਂ ਵੱਧ ਸਾਈਬਰ ਹਮਲਿਆਂ ਦਾ ਖੁਲਾਸਾ ਹੋਇਆ ਹੈ। ਮਹਾਰਾਸ਼ਟਰ ਸਾਈਬਰ ਨੇ ਪਾਕਿਸਤਾਨ ਸਮੇਤ ਵੱਖ-ਵੱਖ ਦੇਸ਼ਾਂ ਦੇ ਸਮੂਹਾਂ ਦੁਆਰਾ ਭਾਰਤੀ ਸਿਸਟਮਾਂ 'ਤੇ ਸਾਈਬਰ ਧੋਖਾਧੜੀ ਦੇ 10 ਲੱਖ ਤੋਂ ਵੱਧ ਮਾਮਲੇ ਦਰਜ ਕੀਤੇ ਗਏ ਹਨ।
ਮਹਾਰਾਸ਼ਟਰ ਰਾਜ ਪੁਲਿਸ ਦੀ ਸਾਈਬਰ ਕ੍ਰਾਈਮ ਇਨਵੈਸਟੀਗੇਸ਼ਨ ਏਜੰਸੀ ਇਸਦੀ ਜਾਂਚ ਕਰ ਰਹੀ ਹੈ। ਜਾਂਚ ਏਜੰਸੀ ਨੇ ਪਾਇਆ ਹੈ ਕਿ 22 ਅਪ੍ਰੈਲ ਨੂੰ ਕਸ਼ਮੀਰ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਡਿਜੀਟਲ ਹਮਲਿਆਂ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ।
ਡਿਜੀਟਲ ਹਮਲਿਆਂ ਦੀਆਂ ਘਟਨਾਵਾਂ ਵਿੱਚ ਵਾਧਾ
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਰਾਜ ਪੁਲਿਸ ਦੀ ਸਾਈਬਰ ਅਪਰਾਧ ਜਾਂਚ ਸ਼ਾਖਾ, ਮਹਾਰਾਸ਼ਟਰ ਸਾਈਬਰ ਸੈੱਲ ਨੇ 22 ਅਪ੍ਰੈਲ ਨੂੰ ਕਸ਼ਮੀਰ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਡਿਜੀਟਲ ਹਮਲਿਆਂ ਦੀਆਂ ਘਟਨਾਵਾਂ ਵਿੱਚ ਵਾਧਾ ਦੇਖਿਆ ਹੈ।
ਸਾਈਬਰ ਯੁੱਧ
ਮਹਾਰਾਸ਼ਟਰ ਸਾਈਬਰ ਵਿਭਾਗ ਦੇ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ ਯਸ਼ਸਵੀ ਯਾਦਵ ਨੇ ਕਿਹਾ ਕਿ ਪਹਿਲਗਾਮ ਹਮਲੇ ਤੋਂ ਬਾਅਦ ਭਾਰਤ 'ਤੇ 10 ਲੱਖ ਤੋਂ ਵੱਧ ਸਾਈਬਰ ਹਮਲੇ ਹੋਏ ਹਨ, ਭਾਰਤੀ ਵੈੱਬਸਾਈਟਾਂ ਅਤੇ ਪੋਰਟਲਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਇਹ ਹਮਲੇ ਪਾਕਿਸਤਾਨ, ਮੱਧ ਪੂਰਬ, ਇੰਡੋਨੇਸ਼ੀਆ ਅਤੇ ਮੋਰੋਕੋ ਤੋਂ ਕੀਤੇ ਗਏ ਸਨ।
ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਸਾਈਬਰ ਨੇ ਇਨ੍ਹਾਂ ਵਿੱਚੋਂ ਬਹੁਤ ਸਾਰੇ ਹਮਲਿਆਂ ਨੂੰ ਨਾਕਾਮ ਕਰ ਦਿੱਤਾ ਹੈ। ਕਈ ਹੈਕਿੰਗ ਸਮੂਹਾਂ ਨੇ ਇਸਲਾਮੀ ਸਮੂਹ ਹੋਣ ਦਾ ਦਾਅਵਾ ਕੀਤਾ ਹੈ।ਇਹ ਸੰਭਾਵਤ ਤੌਰ 'ਤੇ ਇੱਕ ਸਾਈਬਰ ਯੁੱਧ ਹੋ ਸਕਦਾ ਹੈ।
ਨੋਡਲ ਦਫ਼ਤਰ ਨੇ ਸਾਰੇ ਸਰਕਾਰੀ ਵਿਭਾਗਾਂ ਲਈ ਨੂੰ ਸਲਾਹ ਦਿੱਤੀ ਹੈ, ਜਿਸ ਵਿੱਚ ਉਨ੍ਹਾਂ ਨੂੰ ਆਪਣੇ ਸਾਈਬਰ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਕਿਹਾ ਗਿਆ ਹੈ।