ਭੰਗੜਾ ਪਾਉਂਦੇ ਸਮੇਂ ਇਕ ਨੌਜਵਾਨ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਪਟਿਆਲਾ ਦੇ ਰਾਜਪੁਰਾ ਵਿਚ ਸਟੇਜ ਉੱਪਰ ਭੰਗੜਾ ਪਾ ਰਹੇ ਕਲਾਕਾਰ ਨੂੰ ਹਾਰਟ ਅਟੈਕ ਆ ਗਿਆ, ਜਿਸ ਕਾਰਣ ਉਸ ਦੀ ਮੌਤ ਹੋ ਗਈ।
VIDEO ਹੋਈ VIRAL
ਇਹ ਸਾਰੀ ਘਟਨਾ ਦੀ ਵੀਡੀਓ ਕੈਮਰਿਆਂ ਵਿਚ ਕੈਦ ਹੋ ਗਈ, ਜੋ ਸੋਸ਼ਲ ਮੀਡੀਆ ਉਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਵਿਚ ਵੇਖਿਆ ਜਾ ਸਕਦਾ ਹੈ ਕਿ ਸਟੇਜ ਉਤੇ ਭੰਗੜਾ ਗਰੁੱਪ ਪਰਫਾਰਮੈਂਸ ਦੇ ਰਿਹਾ ਹੈ, ਇਸ ਦੌਰਾਨ ਇਕ ਕਲਾਕਾਰ ਅਚਾਨਕ ਹੇਠਾਂ ਡਿੱਗ ਪੈਂਦਾ।
ਬੇਦੀ ਫਾਰਮ ਰਾਜਪੁਰਾ ਵਿੱਚ ਸੀ ਪ੍ਰੋਗਰਾਮ
ਜਾਣਕਾਰੀ ਮੁਤਾਬਕ ਇਹ ਪ੍ਰੋਗਰਾਮ ਬੇਦੀ ਫਾਰਮ ਰਾਜਪੁਰਾ ਵਿੱਚ ਸੀ ਅਤੇ ਇਸ ਨੌਜਵਾਨ ਦਾ ਨਾਂ ਬੱਬੂ ਦੱਸਿਆ ਜਾ ਰਿਹਾ ਹੈ ਜੋ ਰਾਜਪੁਰਾ ਦਾ ਹੀ ਰਹਿਣ ਵਾਲਾ ਹੈ। ਮੌਕੇ ਉਤੇ ਨਾਲ ਦੇ ਸਾਥੀ ਇਸ ਆਰਟਿਸਟ ਨੂੰ ਨਿੱਜੀ ਹਸਪਤਾਲ ਵਿੱਚ ਵੀ ਲੈ ਕੇ ਗਏ, ਜਿੱਥੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ ਗਿਆ। ਮ੍ਰਿਤਕ ਦੇ ਪਰਿਵਾਰ ਦੇ ਵਿੱਚ ਦੋ ਛੋਟੇ ਬੱਚੇ ਹਨ।