ਖ਼ਬਰਿਸਤਾਨ ਨੈੱਟਵਰਕ: ਪਟਿਆਲਾ 'ਚ ਇੱਕ ਵਾਰ ਫਿਰ ਸੋਸ਼ਲ ਮੀਡੀਆ 'ਤੇ ਕੇਕ ਦੀ ਵੀਡੀਓ ਵਾਇਰਲ ਹੋ ਰਹੀ ਹੈ। ਇੱਕ ਵਾਰ ਕੇਕ ਬੇਕਰੀ ਨੂੰ ਲੈ ਕੇ ਹੈਰਾਨ ਕਰਨ ਵਾਲੀ ਮਾਮਲਾ ਸਾਹਮਣੇ ਆਈ ਹੈ। ਇਹ ਮਾਮਲਾ ਪਟਿਆਲਾ ਦਾ ਦੱਸਿਆ ਜਾ ਰਿਹਾ ਹੈ| ਜਿੱਥੇ ਲੋਕ ਕੇਕ ਕੱਟਦੇ ਸਮੇਂ ਹੈਰਾਨ ਰਹਿ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਲਾਹੌਰੀ ਗੇਟ 'ਤੇ ਸਥਿਤ ਸਾਹਨੀ ਬੇਕਰੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਕੇਕ 'ਚੋਂ ਨਿਕਲਿਆ ਕਾਕਰੋਚ
ਵਾਇਰਲ ਵਿਡੀਉ 'ਚ ਵਿਅਕਤੀ ਕੇਕ ਨੂੰ ਦੁਕਾਨ 'ਤੇ ਵਾਪਸ ਲੈ ਕੇ ਆਉਂਦਾ ਹੈ ਤੇ ਦੁਕਾਨਦਾਰਾਂ ਨੂੰ ਉਸ 'ਚੋਂ ਕਾਕਰੋਚ ਨਿਲਕਣ ਬਾਰੇ ਦੱਸਦਾ ਹੈ| ਜਿਸ ਤੋਂ ਬਾਅਦ ਦੁਕਾਨਦਾਰ ਵਿਅਕਤੀ ਤੋਂ ਮਾਫ਼ੀ ਮੰਗਦੇ ਦਿਖਾਈ ਦੇ ਰਹੇ ਹਨ| ਵਿਅਕਤੀ ਦੇ ਦੱਸਿਆ ਕਿ ਸ਼ਿਕਾਇਤ ਕਰਨ 'ਤੇ ਇੱਕ ਵਿਅਕਤੀ ਨੇ ਕਿਹਾ ਕਿ ਕੇਕ 'ਚ ਕਾਕਰੋਚ ਨਿਲਕਣਾ ਕੋਈ ਵੱਡੀ ਗੱਲ ਜਿਸ ਕਾਰਨ ਉਸ ਨੂੰ ਕਾਫੀ ਬੁਰਾ ਲੱਗਿਆ|
ਉਸ ਨੇ ਦੱਸਿਆ ਕਿ ਇਸ ਬੇਕਰੀ ਤੋਂ ਹੀ ਉਹ ਅਕਸਰ ਆਪਣੇ ਪਰਿਵਾਰ ਲਈ ਕੇਕ ਲੈ ਕੇ ਜਾਂਦਾ ਹੈ, ਅਜਿਹਾ ਉਸ ਨਾਲ ਪਹਿਲੀ ਵਾਰ ਹੋਇਆ ਹੈ|ਹਾਲਾਂਕਿ ਉਸ ਨੇ ਅਜੇ ਤਕ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਹੈ| ਦੁਕਾਨਦਾਰ ਨੇ ਵੀ ਗਲਤੀ ਮੰਨਦੇ ਹੋਏ ਮਾਫ਼ੀ ਮੰਗੀ ਹੈ|
ਸਿਵਲ ਸਰਜਨ ਦਾ ਬਿਆਨ ਵੀ ਆਇਆ ਸਾਹਮਣੇ
ਜਾਣਕਾਰੀ ਅਨੁਸਾਰ ਸਿਵਲ ਸਰਜਨ ਨੇ ਕਿਹਾ ਕਿ ਫਿਲਹਾਲ ਸਾਨੂੰ ਕੋਈ ਸ਼ਿਕਾਇਤ ਨਹੀਂ ਮਿਲੀ ਹੈ ਪਰ ਜੇਕਰ ਅਜਿਹੀ ਕੋਈ ਘਟਨਾ ਵਾਪਰੀ ਹੈ ਤਾਂ ਅਸੀਂ ਉੱਥੇ ਜਾਵਾਂਗੇ, ਸੈਂਪਲ ਲਵਾਂਗੇ ਅਤੇ ਜ਼ਰੂਰ ਕਾਰਵਾਈ ਕਰਾਂਗੇ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪਟਿਆਲਾ ਤੋਂ ਇੱਕ ਮਾਮਲਾ ਸਾਹਮਣੇ ਆਇਆ ਸੀ, ਜਿੱਥੇ 10 ਸਾਲਾ ਮਾਨਵੀ ਦੀ ਆਪਣੇ ਜਨਮਦਿਨ 'ਤੇ ਕੇਕ ਖਾਣ ਤੋਂ ਬਾਅਦ ਮੌਤ ਹੋ ਗਈ ਸੀ।