ਪੰਜਾਬੀ ਗਾਇਕ ਦਿਲਜੀਤ ਦੋਸਾਂਝ ਅਤੇ ਏਪੀ ਢਿੱਲੋਂ ਵਿਚਾਲੇ ਚੱਲ ਰਿਹਾ ਵਿਵਾਦ ਵਧਦਾ ਜਾ ਰਿਹਾ ਹੈ। ਹੁਣ ਰੈਪਰ ਤੇ ਪੰਜਾਬੀ ਗਾਇਕ ਬਾਦਸ਼ਾਹ ਵੀ ਇਸ ਮਾਮਲੇ 'ਚ ਆ ਗਏ ਹਨ। ਸੋਸ਼ਲ ਮੀਡੀਆ 'ਤੇ ਇਕ ਪੋਸਟ ਦੇਖਣ ਨੂੰ ਮਿਲੀ ਹੈ। ਜਿਸ 'ਚ ਉਨ੍ਹਾਂ ਕਿਹਾ ਕਿ ਜੋ ਗਲਤੀ ਅਸੀਂ ਕੀਤੀ ਹੈ,ਵੈਸੀ ਅਜਿਹੀ ਗਲਤੀ ਨਾ ਕਰਨਾ । ਇਹ ਸਾਡਾ ਸੰਸਾਰ ਹੈ। ਇੱਕ ਕਹਾਵਤ ਹੈ, ‘ਜੇ ਤੁਸੀਂ ਤੇਜ਼ੀ ਨਾਲ ਅੱਗੇ ਵੱਧਣਾ ਚਾਹੁੰਦੇ ਹੋ, ਤਾਂ ਇਕੱਲੇ ਵੱਧੋ ,ਪਰ ਜੇ ਤੁਸੀਂ ਦੂਰ ਜਾਣਾ ਚਾਹੁੰਦੇ ਹੋ, ਤਾਂ ਇਕੱਠੇ ਮਿਲ ਕੇ ਅੱਗੇ ਵੱਧੋ।’ ਇਕੱਠੇ ਰਹਿਣ ਵਿੱਚ ਤਾਕਤ ਹੈ। ਇਹ ਪੋਸਟ ਕੀਤੀ ਸ਼ੇਅਰ-
ਦੱਸ ਦੇਈਏ ਕਿ ਇਹ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਏਪੀ ਢਿੱਲੋਂ ਨੇ ਚੰਡੀਗੜ੍ਹ 'ਚ ਆਪਣੇ ਕੰਸਰਟ ਦੌਰਾਨ ਦਿਲਜੀਤ ਦੋਸਾਂਝ 'ਤੇ ਚੁਟਕੀ ਲਈ। ਇਸ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਨੂੰ ਲੈ ਕੇ ਦੋਵਾਂ ਗਾਇਕਾਂ ਦੇ ਪ੍ਰਸ਼ੰਸਕਾਂ ਵਿਚ ਵੀ ਬਹਿਸ ਸ਼ੁਰੂ ਹੋ ਗਈ ਹੈ।
ਏਪੀ ਢਿੱਲੋਂ ਨੇ ਵਿਵਾਦ ਕੀਤਾ ਸ਼ੁਰੂ
ਦੱਸ ਦੇਈਏ ਕਿ ਇੰਦੌਰ ਕੰਸਰਟ 'ਚ ਦਿਲਜੀਤ ਨੇ ਦੱਸਿਆ ਸੀ ਕਿ ਉਨ੍ਹਾਂ ਦੇ ਦੋ ਭਰਾ ਕਰਨ ਔਜਲਾ ਤੇ ਏਪੀ ਢਿੱਲੋਂ ਭਾਰਤ 'ਚ ਟੂਰ ਸ਼ੁਰੂ ਕਰਨਗੇ। ਇਸ ਬਿਆਨ 'ਤੇ ਏਪੀ ਢਿੱਲੋਂ ਨੇ ਆਪਣੇ ਸਮਾਗਮ 'ਚ ਕਿਹਾ ਕਿ 'ਪਹਿਲਾਂ ਮੈਨੂੰ ਇੰਸਟਾਗ੍ਰਾਮ 'ਤੇ ਅਨਬਲੌਕ ਕਰੋ ਅਤੇ ਫਿਰ ਮੇਰੇ ਨਾਲ ਗੱਲ ਕਰੋ।'
ਦਿਲਜੀਤ ਨੇ ਜਵਾਬ ਦਿੱਤਾ
ਇਸ ਤੋਂ ਬਾਅਦ ਦਿਲਜੀਤ ਨੇ ਵੀ ਜਵਾਬ ਦਿੱਤਾ ਅਤੇ ਇੰਸਟਾਗ੍ਰਾਮ ਸਟੋਰੀ 'ਤੇ ਇਕ ਨੋਟ ਸ਼ੇਅਰ ਕੀਤਾ। ਇਸ ਵਿੱਚ ਉਨ੍ਹਾਂ ਨੇ ਲਿਖਿਆ, "ਮੈਂ ਤੁਹਾਨੂੰ ਕਦੇ ਬਲੌਕ ਨਹੀਂ ਕੀਤਾ, ਮੇਰੇ ਦੋਸਤ ਮੇਰੇ ਪੰਗੇ ਸਰਕਾਰਾਂ ਨਾਲ ਹੋ ਸਕਦੇ ਆ..ਕਲਾਕਾਰਾਂ ਨਾਲ ਨੀ।"
ਏਪੀ ਢਿੱਲੋਂ ਨੇ ਫਿਰ ਤਿੱਖੀ ਪ੍ਰਤੀਕਿਰਿਆ ਦਿੱਤੀ
ਇਸ ਤੋਂ ਬਾਅਦ ਏਪੀ ਢਿੱਲੋਂ ਨੇ ਦਿਲਜੀਤ ਵੱਲੋਂ ਬਲਾਕ ਕਰਨ ਦੇ ਸਬੂਤ ਸਾਂਝੇ ਕਰਦਿਆਂ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ।