ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇਸ ਸਮੇਂ ਆਪਣੇ ਦਿਲ-ਲੁਮੀਨਾਤੀ ਟੂਰ ਦੇ ਹਿੱਸੇ ਵਜੋਂ ਭਾਰਤ ਦੌਰੇ 'ਤੇ ਹਨ। ਗਾਇਕ ਦਾ ਹੈਦਰਾਬਾਦ ਕੰਸਰਟ 15 ਨਵੰਬਰ (ਸ਼ੁੱਕਰਵਾਰ) ਨੂੰ ਹੈ ਪਰ ਇਸ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਵੱਡਾ ਝਟਕਾ ਲੱਗਾ ਹੈ। ਤੇਲੰਗਾਨਾ ਦੇ ਜ਼ਿਲ੍ਹਾ ਮੈਜਿਸਟਰੇਟ ਨੇ ਹੈਦਰਾਬਾਦ ਵਿੱਚ ਲਾਈਵ ਸ਼ੋਅ ਦੌਰਾਨ 'ਪਟਿਆਲਾ ਪੈੱਗ' ਸਮੇਤ ਕੁਝ ਗੀਤ ਨਾ ਗਾਉਣ ਲਈ ਇੱਕ ਗਾਇਕ ਨੂੰ ਨੋਟਿਸ ਜਾਰੀ ਕੀਤਾ ਹੈ।
DSW, ਤੇਲੰਗਾਨਾ ਵੱਲੋਂ ਜਾਰੀ ਨੋਟਿਸ 'ਚ ਕਿਹਾ ਗਿਆ ਹੈ ਕਿ ਦਿਲਜੀਤ ਦੋਸਾਂਝ ਨੂੰ 15 ਨਵੰਬਰ ਨੂੰ ਹੈਦਰਾਬਾਦ 'ਚ "ਪਟਿਆਲਾ ਪੈੱਗ" ਗੀਤ ਗਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਜ਼ਿਲ੍ਹਾ ਭਲਾਈ ਅਫ਼ਸਰ, ਤੇਲੰਗਾਨਾ ਵੱਲੋਂ ਜਾਰੀ ਨੋਟਿਸ 'ਚ ਗਾਇਕ ਨੂੰ ਲਾਈਵ ਸ਼ੋਅ ਦੌਰਾਨ ਪਟਿਆਲਾ ਪੈੱਗ, ਅਤੇ ਪੰਜ ਤਾਰਾ ਠੇਕੇ ਵਰਗੇ ਗੀਤ ਨਾ ਗਾਉਣ ਲਈ ਵੀ ਕਿਹਾ ਗਿਆ ਹੈ।
ਪੰਡਿਤਰਾਓ ਧਰੇਨਵਰ ਨੇ ਕੀਤੀ ਸ਼ਿਕਾਇਤ
ਜਾਣਕਾਰੀ ਮੁਤਾਬਕ ਪੰਜਾਬੀ ਗਾਇਕ ਨੂੰ ਇਹ ਨੋਟਿਸ ਹੈਦਰਾਬਾਦ ਕੰਸਰਟ ਤੋਂ ਪਹਿਲਾਂ ਪੰਡਿਤਰਾਓ ਧਰਾਨਵਰ ਦੀ ਸ਼ਿਕਾਇਤ ਦੇ ਆਧਾਰ 'ਤੇ ਜਾਰੀ ਕੀਤਾ ਗਿਆ ਹੈ। ਨੋਟਿਸ 'ਚ ਕਿਹਾ ਗਿਆ ਹੈ ਕਿ ਸਟੇਜ 'ਤੇ ਬੱਚਿਆਂ ਦੀ ਵਰਤੋਂ ਨਾ ਕੀਤੀ ਜਾਵੇ ਕਿਉਂਕਿ ਲਾਈਵ ਸ਼ੋਅ ਦੌਰਾਨ ਸ਼ੋਰ 122 ਡੀਬੀ ਤੋਂ ਜ਼ਿਆਦਾ ਹੁੰਦਾ ਹੈ, ਜੋ ਬੱਚਿਆਂ ਲਈ ਨੁਕਸਾਨਦੇਹ ਹੈ।