ਪੰਜਾਬੀ ਗਾਇਕ ਸਤਵਿੰਦਰ ਬੁੱਗਾ ਉਤੇ ਭਰਜਾਈ ਦੇ ਕਤਲ ਦਾ ਦੋਸ਼ ਲੱਗਾ ਹੈ। ਇਹ ਦੋਸ਼ ਉਸ ਦੇ ਭਰਾ ਦਵਿੰਦਰ ਬੁੱਗਾ ਨੇ ਲਾਏ ਹਨ। ਦੋਵਾਂ ਭਰਾਵਾਂ ਵਿੱਚ ਜ਼ਮੀਨ ਨੂੰ ਲੈ ਕੇ ਕਾਫੀ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ।
ਦਵਿੰਦਰ ਬੁੱਗਾ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਕੀਤੀ ਸ਼ੇਅਰ
ਗਾਇਕ ਸਤਵਿੰਦਰ ਬੁੱਗਾ ਦੇ ਭਰਾ ਦਵਿੰਦਰ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਦੋਸ਼ ਲਗਾ ਰਿਹਾ ਹੈ ਕਿ ਸਤਵਿੰਦਰ ਨੇ ਉਸ ਦੀ ਕੁੱਟ-ਮਾਰ ਕੀਤੀ ਅਤੇ ਉਸ ਦੀ ਪੱਗ ਲਾਹ ਦਿੱਤੀ। ਵੀਡੀਓ 'ਚ ਦਵਿੰਦਰ ਬੁੱਗਾ ਪੁਲਸ 'ਤੇ ਵੀ ਦੋਸ਼ ਲਗਾ ਰਿਹਾ ਹੈ। ਵੀਡੀਓ 'ਚ ਸਤਵਿੰਦਰ ਬੁੱਗਾ ਆਪਣੇ ਭਰਾ ਦਵਿੰਦਰ ਬੁੱਗਾ ਨੂੰ ਡੰਡੇ ਨਾਲ ਕੁੱਟਦਾ ਹੋਇਆ ਨਜ਼ਰ ਆ ਰਿਹਾ ਹੈ।