ਪੰਜਾਬੀ ਗਾਇਕ ਦਿਲਜੀਤ ਦੁਸਾਂਝ ਨੇ ਨਵੇਂ ਸਾਲ ਦੇ ਪਹਿਲੇ ਦਿਨ ਲੁਧਿਆਣਾ 'ਚ ਦਿਲ ਲੁਮੀਨਿਟੀ ਟੂਰ ਦਾ ਆਖਰੀ ਸ਼ੋਅ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਦਿਲਜੀਤ ਨੇ ਪੀਐਮ ਮੋਦੀ ਨੂੰ ਦੇਖਦੇ ਹੀ ਸਲਾਮ ਕੀਤਾ। ਪ੍ਰਧਾਨ ਮੰਤਰੀ ਨੇ ਵੀ ਦੁਸਾਂਝ ਨੂੰ ਸਤਿ ਸ਼੍ਰੀ ਅਕਾਲ ਕਹਿ ਕੇ ਸਵਾਗਤ ਕੀਤਾ।
ਇਸ ਦੌਰਾਨ ਜਦੋਂ ਦਿਲਜੀਤ ਨੇ ਗੁਰੂ ਨਾਨਕ ਦੇਵ ਜੀ 'ਤੇ ਗੀਤ ਗਾਇਆ ਤਾਂ ਪੀਐਮ ਮੋਦੀ ਸਟੂਲ 'ਤੇ ਤਬਲੇ ਦੀ ਥਾਪ ਮਾਰਦੇ ਨਜ਼ਰ ਆਏ। ਉਨ੍ਹਾਂ ਨੇ ਗਾਇਕ ਦੀ ਪਿੱਠ 'ਤੇ ਵੀ ਥਪਥਪਾਈ|
ਦੋਸਾਂਝ ਨੇ ਐਕਸ (ਪਹਿਲਾਂ ਟਵਿੱਟਰ) 'ਤੇ ਪੀਐਮ ਮੋਦੀ ਨਾਲ ਆਪਣੀ ਮੁਲਾਕਾਤ ਦੀਆਂ ਕੁਝ ਤਸਵੀਰਾਂ ਅਤੇ ਵੀਡੀਓ ਵੀ ਸ਼ੇਅਰ ਕੀਤੀਆਂ ਹਨ। ਉਨ੍ਹਾਂ ਇਸ ਮੁਲਾਕਾਤ ਨੂੰ ਯਾਦਗਾਰੀ ਦੱਸਿਆ। ਉਨ੍ਹਾਂ ਦੇ ਨਾਲ ਦਿਲਜੀਤ ਦੀ ਟੀਮ ਵੀ ਮੌਜੂਦ ਸੀ।
ਪੀਐਮ ਨੇ ਕਿਹਾ- ਦਿਲਜੀਤ ਬਹੁਮੁਖੀ ਪ੍ਰਤਿਭਾ ਨਾਲ ਭਰਪੂਰ
ਉਥੇ ਹੀ ਪੀਐਮ ਮੋਦੀ ਨੇ ਐਕਸ 'ਤੇ ਦਿਲਜੀਤ ਦੋਸਾਂਝ ਦੀ ਪੋਸਟ ਰੀਪੋਸਟ ਕੀਤੀ ਅਤੇ ਲਿਖਿਆ- ਦਿਲਜੀਤ ਦੋਸਾਂਝ ਨਾਲ ਸ਼ਾਨਦਾਰ ਗੱਲਬਾਤ। ਉਹ ਸੱਚਮੁੱਚ ਬਹੁਮੁਖੀ ਹੈ। ਉਹ ਪ੍ਰਤਿਭਾ ਅਤੇ ਪਰੰਪਰਾ ਦਾ ਸੁਮੇਲ ਹੈ। ਅਸੀਂ ਸੰਗੀਤ, ਸੱਭਿਆਚਾਰ ਅਤੇ ਹੋਰ ਬਹੁਤ ਸਾਰੇ ਜ਼ਰੀਏ ਜੁੜੇ ਹੋਏ ਹਾਂ।
ਦਿਲ-ਲੂਮਿਨਾਟੀ ਟੂਰ ਦਾ ਆਖ਼ਰੀ ਸ਼ੋਅ
ਦੱਸ ਦੇਈਏ ਕਿ ਵਿਸ਼ਵ ਪੱਧਰ ’ਤੇ ਵੱਖਰੀ ਪਛਾਣ ਬਣਾ ਚੁੱਕੇ ਤੇ ਲੋਕਾਂ ਦੇ ਦਿਲਾਂ ਉਤੇ ਰਾਜ ਕਰਨ ਵਾਲੇ ਦਿਲਜੀਤ ਦੋਸਾਂਝ ਦਾ ਦਿਲ-ਲੂਮਿਨਾਟੀ ਟੂਰ ਦਾ ਇਹ ਆਖ਼ਰੀ ਸ਼ੋਅ ਲੁਧਿਆਣਾ ਵਿਚ ਹੋਇਆ। ਇਹ ਦਿਲਜੀਤ ਦੇ ਇਸ ਟੂਰ ਦਾ ਪੰਜਾਬ ਵਿਚ ਪਹਿਲਾ ਤੇ ਅੰਤਿਮ ਸ਼ੋਅ ਸੀ, ਜਿਸ ਨੂੰ ਦੇਖਣ ਲਈ ਪ੍ਰਸ਼ੰਸਕ ਹੁੰਮ ਹੁੰਮਾ ਕੇ ਪੁੱਜੇ ਤੇ ਭਾਰੀ ਇਕੱਠ ਦੇਖਣ ਨੂੰ ਮਿਲਿਆ।
ਗਾਇਕ ਮੁਹੰਮਦ ਸਦੀਕ ਨਾਲ ਗਾਇਆ ਮਲਕੀ-ਕੀਮਾ
ਇਸ ਮੌਕੇ ਦਿਲਜੀਤ ਨੇ ਆਪਣੇ ਹਿੱਟ ਗੀਤਾਂ ਨਾਲ ਪ੍ਰਸ਼ੰਸਕਾਂ ਨੂੰ ਨੱਚਣ ਲਗਾ ਦਿੱਤਾ। ਇਸ ਦੌਰਾਨ ਦਿਲਜੀਤ ਨੇ ਫੈਨਜ਼ ਦੀ ਡਿਮਾਂਡ ’ਤੇ ਗੀਤ ਗਾਏ। ਇਸ ਦੇ ਨਾਲ ਹੀ ਦਿਲਜੀਤ ਦੋਸਾਂਝ ਤੇ ਮੁਹੰਮਦ ਸਦੀਕ ਨੇ ਮਿਲ ਕੇ ਮਲਕੀ-ਕੀਮਾ ਗੀਤ ਗਾਇਆ, ਜਿਸ ਨਾਲ ਸ਼ੋਅ ਦੀ ਰੌਣਕ ਹੋਰ ਵੀ ਵਧ ਗਈ