ਪੰਜਾਬੀ ਗਾਇਕ ਗੁਰਮਨ ਮਾਨ ਖਿਲਾਫ ਆਪਣੇ ਗੀਤਾਂ 'ਚ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ 'ਚ ਲੁਧਿਆਣਾ 'ਚ ਐੱਫ.ਆਈ.ਆਰ. 295-ਏ ਤਹਿਤ ਦਰਜ ਕਰ ਲਈ ਹੈ। ਗੀਤ ਕਾਨਵੋ ਵਿਚ ਭਗਵਾਨ ਸ਼ਨੀ ਦੇਵ ਮਹਾਰਾਜ 'ਤੇ ਕੀਤੀ ਗਈ ਗਲਤ ਟਿੱਪਣੀ ਨੂੰ ਲੈ ਕੇ ਕਈ ਹਿੰਦੂ ਸੰਗਠਨਾਂ 'ਚ ਗੁੱਸਾ ਹੈ। ਉਹ ਗੁਰਮਨ ਮਾਨ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕਰ ਰਹੇ ਸਨ। ਪੁਲਸ ਗਾਇਕ ਦੀ ਭਾਲ ਲਈ ਛਾਪੇਮਾਰੀ ਕਰ ਰਹੀ ਹੈ।
ਦੱਸ ਦਈਏ ਕਿ ਗਾਇਕ ਖਿਲਾਫ ਜਲੰਧਰ 'ਚ ਵੀ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨੂਰਵਾਲਾ ਰੋਡ ਦੇ ਰਹਿਣ ਵਾਲੇ ਪੰਡਿਤ ਦੀਪਕ ਸ਼ਰਮਾ ਨੇ ਪੁਲਸ ਨੂੰ ਦੱਸਿਆ ਕਿ ਉਹ ਸ੍ਰੀ ਸ਼ਨੀ ਮੰਦਰ ਵਿੱਚ ਪੁਜਾਰੀ ਵਜੋਂ ਸੇਵਾ ਨਿਭਾਅ ਰਿਹਾ ਹੈ। 30 ਦਸੰਬਰ ਨੂੰ ਸ਼ਾਮ 6.30 ਵਜੇ ਉਹ ਆਪਣੇ ਮੋਬਾਈਲ 'ਤੇ ਯੂਟਿਊਬ ਤੋਂ ਭਜਨ ਸੁਣ ਰਿਹਾ ਸੀ। ਅਚਾਨਕ ਐਲਬਮ ਚੱਕਲੋ-ਰਖਲੋ ਦਾ ਕਾਨਵੋ ਗੀਤ ਵੱਜਣ ਲੱਗਾ।
ਕਿਥੋ ਕੁੰਡਲੀ ਚੋ ਮਿਲੁ ਤੈਨੂ ਸੋਣੀਏ ਮੈਂ ਸ਼ਨੀ ਪੱਕਾ ਡੱਬ 'ਚ ਰੱਖਾ ਗੀਤ ਦੇ ਬੋਲ ਗਾਏ ਗਏ। ਸ਼੍ਰੀ ਸ਼ਨੀ ਦੇਵ ਜੀ ਹਿੰਦੂ ਧਰਮ ਦੇ ਦੇਵਤਾ ਹਨ। ਗਾਇਕ ਨੇ ਸਾਡੀ ਧਾਰਮਕ ਭਾਵਨਾ ਨੂੰ ਠੇਸ ਪਹੁੰਚਾਈ ਹੈ।
ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ
ਗਾਇਕ ਨੇ ਸ਼ਨੀ ਮਹਾਰਾਜ 'ਤੇ ਗਲਤ ਟਿੱਪਣੀਆਂ ਕਰਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਦੀਪਕ ਸ਼ਰਮਾ ਅਨੁਸਾਰ ਥਾਣਾ ਦਰੇਸੀ ਦੀ ਪੁਲਸ ਨੇ ਕਾਰਵਾਈ ਕਰਦਿਆਂ ਗਾਇਕ ਗੁਰਮਨ ਮਾਨ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਸ ਮਾਮਲੇ ਦੀ ਜਾਂਚ ਸਬ ਇੰਸਪੈਕਟਰ ਹਰਪਾਲ ਸਿੰਘ ਕਰ ਰਹੇ ਹਨ।