ਪੰਜਾਬ ਵਿੱਚ ਸਿੰਗਰਸ ਨੂੰ ਧਮਕੀਆਂ ਦੇਣ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਇਸ ਦੇ ਨਾਲ ਹੀ ਹੁਣ ਮਸ਼ਹੂਰ ਗਾਇਕ ਆਰ ਨੇਤ ਨੂੰ ਗੈਂਗਸਟਰਾਂ ਵੱਲੋਂ ਧਮਕੀ ਮਿਲੀ ਹੈ। ਗਾਇਕ ਨੂੰ ਫ਼ੋਨ ਕਰ 1 ਕਰੋੜ ਦੀ ਫਿਰੌਤੀ ਮੰਗੀ। ਜਿਸ ਤੋਂ ਬਾਅਦ ਪੁਲਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ।
ਆਪਣੀ ਸ਼ਿਕਾਇਤ 'ਚ ਉਸ ਨੇ ਪੁਲਸ ਨੂੰ ਦੱਸਿਆ ਕਿ ਉਸ ਦੇ ਮੈਨੇਜਰ ਰਜਿੰਦਰ ਪਾਲ ਨੂੰ ਵਾਰ-ਵਾਰ ਵਿਦੇਸ਼ੀ ਨੰਬਰਾਂ ਤੋਂ ਫੋਨ ਆ ਰਹੇ ਸਨ। ਪੁਲਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਵਿਦੇਸ਼ 'ਚ ਹੀ ਹੈ ਗਾਇਕ
ਦੱਸਿਆ ਜਾ ਰਿਹਾ ਹੈ ਕਿ ਗਾਇਕ ਅਜੇ ਵਿਦੇਸ਼ 'ਚ ਹੈ। ਪੁਲਸ ਨੇ ਸ਼ਿਕਾਇਤ ਮਿਲਣ 'ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਗਾਇਕ ਨੂੰ ਦਿੱਤੀ ਧਮਕੀ 'ਚ ਦੋਸ਼ੀ ਨੇ ਆਰ ਨੇਤ ਦਾ ਗੀਤ 'ਤੇਰੇ ਯਾਰ ਨੁੰ ਦੱਬਣ ਨੂੰ ਫਿਰਦੇ ਸੀ ਪਰ ਦੱਬਦਾ ਕਿਥੇ ਆ' ਗੀਤ ਗਾਇਆ ਅਤੇ ਧਮਕੀ ਦਿੱਤੀ | ਦੋਸ਼ੀ ਨੇ ਕਿਹਾ ਕਿ ਅਸੀਂ ਦਬਾਉਣਾ ਜਾਣਦੇ ਹਾਂ। ਆਰ ਨੇਤ ਤੋਂ ਇਸ ਮਾਮਲੇ 'ਚ ਪੁੱਛਗਿੱਛ ਕੀਤੀ ਜਾਵੇਗੀ ਕਿ ਉਸ ਨੂੰ ਪਹਿਲਾਂ ਕੋਈ ਕਾਲ ਆਈ ਸੀ ਜਾਂ ਫਿਰੌਤੀ ਸਬੰਧੀ ਕਾਲ ਸਿਰਫ ਮੈਨੇਜਰ ਨੂੰ ਹੀ ਆਈ ਸੀ।