ਬਟਾਲਾ ਦੇ ਇਤਿਹਾਸਕ ਗੁਰਦੁਆਰਾ ਕੰਧ ਸਾਹਿਬ ਗੁਰਦੁਆਰਾ ਵਿਚ ਸਵੇਰੇ ਇੱਕ ਮੰਦਭਾਗੀ ਘਟਨਾ ਵਾਪਰ ਗਈ, ਜਿਥੇ ਨਿਸ਼ਾਨ ਸਾਹਿਬ ਦਾ ਪੋਸ਼ਾਕਾ ਸਾਹਿਬ ਚੜ੍ਹਾਉਣ ਦੌਰਾਨ ਇਕ ਵਿਅਕਤੀ ਹੇਠਾਂ ਡਿੱਗ ਗਿਆ, ਜਿਸ ਦੀ ਮੌਤ ਹੋ ਗਈ।
ਨਿਸ਼ਾਨ ਸਾਹਿਬ ਦਾ ਪੋਸ਼ਾਕਾ ਬਦਲਣ ਸਮੇਂ ਵਾਪਰੀ ਘਟਨਾ
ਜਾਣਕਾਰੀ ਅਨੁਸਾਰ ਪਾਰਟ ਟਾਈਮ ਨੌਕਰੀ ਕਰਨ ਵਾਲਾ ਸਤਨਾਮ ਸਿੰਘ ਨਿਸ਼ਾਨ ਸਾਹਿਬ ਦਾ ਪੋਸ਼ਾਕਾ ਸਾਹਿਬ ਬਦਲ ਰਿਹਾ ਸੀ ਤੇ ਅਚਾਨਕ ਨਿਸ਼ਾਨ ਸਾਹਿਬ ਦੀ ਤਾਰ ਟੁੱਟਣ ਕਰ ਕੇ ਉਹ ਉਚਾਈ ਤੋਂ ਥੱਲੇ ਨਿਸ਼ਾਨ ਸਾਹਿਬ ਵਾਲੇ ਥੜੇ ’ਤੇ ਆ ਕੇ ਡਿੱਗਿਆ। ਇਸ ਦੌਰਾਨ ਉਹ ਗੰਭੀਰ ਜ਼ਖ਼ਮੀ ਹੋਣ ਕਰ ਕੇ ਉਸ ਨੂੰ ਪਹਿਲਾਂ ਪ੍ਰਾਈਵੇਟ ਹਸਪਤਾਲ ਇਲਾਜ ਨਹੀਂ ਲਿਆਂਦਾ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।
ਤਾਰ ਟੁੱਟਣ ਕਾਰਣ ਵਾਪਰਿਆ ਹਾਦਸਾ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਿੰਦਰ ਪਾਲ ਸਿੰਘ ਗੋਰਾ ਨੇ ਕਿਹਾ ਕਿ ਸਤਨਾਮ ਸਿੰਘ ਸਾਡੇ ਕੋਲੋਂ ਲੰਬੇ ਸਮੇਂ ਤੋਂ ਪਾਰਟ ਟਾਈਮ ਨੌਕਰੀ ਕਰਦਾ ਸੀ। ਅੱਜ ਸਵੇਰੇ ਜਦੋਂ ਨਿਸ਼ਾਨ ਸਾਹਿਬ ਦਾ ਪੋਸ਼ਾਕਾ ਬਦਲਣ ਲੱਗਾ ਤੇ ਤਾਰ ਟੁੱਟਣ ਕਰ ਕੇ ਹਾਦਸਾ ਵਾਪਰਿਆ ਗਿਆ ਅਤੇ ਉਸ ਦੀ ਮੌਤ ਹੋ ਗਈ। ਜਿਸ ਦਾ ਉਹਨਾਂ ਨੂੰ ਗਹਿਰਾ ਦੁੱਖ ਹੈ।
ਪੁੱਤਰ ਦੀ ਵੀ ਹੋ ਚੁੱਕੀ ਹੈ ਮੌਤ
ਇਸ ਮੌਕੇ ਗੋਰਾ ਨੇ ਕਿਹਾ ਕਿ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਇਸ ਦੀ ਸੂਚਨਾ ਦਿੱਤੀ ਹੈ। ਜੋ ਵੀ ਵੱਧ ਤੋਂ ਵੱਧ ਸਹਾਇਤਾ ਹੋਵੇਗੀ ਕੀਤੀ ਜਾਵੇ ਨਾਲ ਹੀ ਮ੍ਰਿਤਕ ਸਤਨਾਮ ਸਿੰਘ ਦੇ ਭਤੀਜੇ ਨੇ ਕਿਹਾ ਕਿ ਇਹ ਪਰਿਵਾਰ ਤੇ ਪਹਿਲਾਂ ਹੀ ਕਈ ਦੁੱਖਾਂ ਦੇ ਪਹਾੜ ਨੇ ਸਤਨਾਮ ਸਿੰਘ ਦੀ ਪਤਨੀ ਪਹਿਲਾਂ ਹੀ ਬਹੁਤ ਬਿਮਾਰ ਹੈ ਤੇ ਸਤਨਾਮ ਸਿੰਘ ਦਾ ਪੁੱਤਰ ਕੁਝ ਸਮਾਂ ਪਹਿਲਾਂ ਹੀ ਇਸ ਦੁਨੀਆਂ ਨੂੰ ਅਲਵਿਦਾ ਕਹਿ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਸੀ।