ਦਸੰਬਰ ਮਹੀਨੇ ਦੀ ਸ਼ੁਰੂਆਤ ਅੱਜ ਤੋਂ ਹੋ ਚੁੱਕੀ ਹੈ। ਇਸ ਦੌਰਾਨ ਲੋਕ ਮਹਿੰਗਾਈ ਦੀ ਮਾਰ ਹੇਠ ਆਏ ਹਨ। ਕਮਰਸ਼ੀਅਲ ਗੈਸ ਸਿਲੰਡਰ 16.50 ਰੁਪਏ ਮਹਿੰਗਾ ਹੋ ਗਿਆ ਹੈ। ਐਤਵਾਰ ਸਵੇਰੇ ਐਲਪੀਜੀ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ। ਇਹ ਵਾਧਾ 19 ਕਿਲੋਗ੍ਰਾਮ ਕਮਰਸ਼ੀਅਲ ਗੈਸ ਸਿਲੰਡਰ 'ਚ ਹੋਇਆ ਹੈ। ਜਿਸ ਕਾਰਨ ਹੁਣ ਰਾਜਧਾਨੀ ਦਿੱਲੀ 'ਚ ਵਪਾਰਕ ਸਿਲੰਡਰ ਦੀ ਕੀਮਤ 1802 ਰੁਪਏ ਤੋਂ ਵਧ ਕੇ 1818.50 ਰੁਪਏ ਪ੍ਰਤੀ ਸਿਲੰਡਰ ਹੋ ਗਈ ਹੈ। ਇਸ ਤਰ੍ਹਾਂ 19 ਕਿਲੋ ਦਾ ਕਮਰਸ਼ੀਅਲ ਸਿਲੰਡਰ 16.5 ਰੁਪਏ ਮਹਿੰਗਾ ਹੋ ਗਿਆ ਹੈ।
ਜਾਣੋ ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ
IOCL ਦੀ ਵੈੱਬਸਾਈਟ ਦੇ ਮੁਤਾਬਕ, ਇਹ ਦਰਾਂ ਅੱਜ 1 ਦਸੰਬਰ 2024 ਤੋਂ ਲਾਗੂ ਹੋ ਗਈਆਂ ਹਨ। ਹਾਲਾਂਕਿ ਤੇਲ ਕੰਪਨੀਆਂ ਨੇ 14 ਕਿਲੋਗ੍ਰਾਮ ਘਰੇਲੂ ਗੈਸ ਸਿਲੰਡਰ ਦੀ ਕੀਮਤ 'ਚ ਕੋਈ ਬਦਲਾਅ ਨਹੀਂ ਕੀਤਾ ਹੈ। ਇਹੀ ਕਮਰਸ਼ੀਅਲ ਸਿਲੰਡਰ ਹੁਣ ਕੋਲਕਾਤਾ ਵਿੱਚ 1927 ਰੁਪਏ ਦਾ ਹੋ ਗਿਆ ਹੈ। ਪਹਿਲਾਂ ਇਹ 1911.50 ਰੁਪਏ ਦਾ ਸੀ। ਮੁੰਬਈ 'ਚ LPG ਸਿਲੰਡਰ ਦੀ ਕੀਮਤ 16.50 ਰੁਪਏ ਵਧ ਗਈ ਹੈ। ਇੱਥੇ ਜੋ ਸਿਲੰਡਰ 1754.50 ਰੁਪਏ ਵਿੱਚ ਮਿਲਦਾ ਸੀ ਅੱਜ ਤੋਂ 1771 ਰੁਪਏ ਵਿੱਚ ਮਿਲੇਗਾ।
ਘਰੇਲੂ ਐਲਪੀਜੀ 'ਚ ਕੋਈ ਬਦਲਾਅ ਨਹੀਂ
ਕੋਲਕਾਤਾ 'ਚ ਇਸ ਦੀ ਕੀਮਤ 1980.50 ਰੁਪਏ ਹੋ ਗਈ ਹੈ। ਨਵੰਬਰ 'ਚ ਕੋਲਕਾਤਾ 'ਚ 19 ਕਿਲੋ ਦਾ LPG ਸਿਲੰਡਰ 1964.50 ਰੁਪਏ 'ਚ ਵਿਕ ਰਿਹਾ ਸੀ। ਹਾਲਾਂਕਿ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।