ਫਾਜ਼ਿਲਕਾ ਦੇ ਅਬੋਹਰ 'ਚ ਬਿਸ਼ਨੋਈ ਭਾਈਚਾਰੇ ਨੇ ਜੇਲ 'ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਅਖਿਲ ਭਾਰਤੀ ਜੀਵਨ ਰਕਸ਼ਾ ਬਿਸ਼ਨੋਈ ਸਭਾ ਦੇ ਯੁਵਾ ਮੋਰਚਾ ਵਿੰਗ ਦਾ ਰਾਸ਼ਟਰੀ ਪ੍ਰਧਾਨ ਬਣਾਇਆ ਹੈ। ਸੁਸਾਇਟੀ ਨੇ ਪ੍ਰਧਾਨ ਦੇ ਅਹੁਦੇ ਲਈ ਲਾਰੈਂਸ ਨੂੰ ਨਾਮਜ਼ਦ ਕੀਤਾ ਹੈ।
ਏਜੰਸੀਆਂ ਗੈਂਗਸਟਰ ਖਿਲਾਫ ਜਾਂਚ ਕਰ ਰਹੀਆਂ ਹਨ
ਲਾਰੈਂਸ ਇਸ ਸਮੇਂ ਗੁਜਰਾਤ ਦੀ ਸਾਬਰਮਤੀ ਜੇਲ੍ਹ ਵਿੱਚ ਬੰਦ ਹੈ। ਦੇਸ਼ ਦੀ ਰਾਸ਼ਟਰੀ ਸੁਰੱਖਿਆ ਏਜੰਸੀ (ਐੱਨ.ਆਈ.ਏ.) ਸਮੇਤ ਕਈ ਸੂਬਿਆਂ ਦੀ ਪੁਲਸ ਗੈਂਗਸਟਰ ਖਿਲਾਫ ਜਾਂਚ ਕਰ ਰਹੀ ਹੈ। ਹਾਲ ਹੀ 'ਚ ਮੁੰਬਈ 'ਚ NCP ਨੇਤਾ ਬਾਬਾ ਸਿੱਦੀਕੀ ਦੀ ਹੱਤਿਆ 'ਚ ਲਾਰੈਂਸ ਬਿਸ਼ਨੋਈ ਗੈਂਗ ਦਾ ਨਾਂ ਸਾਹਮਣੇ ਆਇਆ ਹੈ। ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਦੇ ਪਿੱਛੇ ਗੈਂਗਸਟਰ ਹੱਥ ਧੋ ਕੇ ਪਿਆ ਹੋਇਆ ਹੈ।
ਦੱਸ ਦਈਏ ਕਿ 20 ਅਕਤੂਬਰ ਨੂੰ ਅਬੋਹਰ ਦੇ ਬਿਸ਼ਨੋਈ ਮੰਦਰ 'ਚ ਹੋਈ ਮੀਟਿੰਗ 'ਚ ਲਾਰੈਂਸ ਨੂੰ ਭਾਰਤੀ ਜੀਵ ਰਕਸ਼ਾ ਬਿਸ਼ਨੋਈ ਯੁਵਾ ਮੋਰਚਾ ਵਿੰਗ ਦਾ ਰਾਸ਼ਟਰੀ ਪ੍ਰਧਾਨ ਬਣਾਇਆ ਗਿਆ ਹੈ। ਮੀਟਿੰਗ ਤੋਂ ਬਾਅਦ ਅਧਿਕਾਰੀਆਂ ਨੇ ਪੱਤਰ ਜਾਰੀ ਕੀਤਾ।