ਜਲੰਧਰ 'ਚ ਬਿਆਸ ਦਰਿਆ 'ਚੋਂ 3 ਨੌਜਵਾਨਾਂ ਦੀਆਂ ਲਾਸ਼ਾਂ ਬਰਾਮਦ, ਮੂਰਤੀ ਵਿਸਰਜਨ ਕਰਦੇ ਸਮੇਂ ਵਾਪਰਿਆ ਸੀ ਹਾਦਸਾ
ਜਲੰਧਰ ਦੇ ਬਿਆਸ ਦਰਿਆ 'ਚ ਮੂਰਤੀ ਵਿਸਰਜਨ ਕਰਨ ਗਏ 4 ਨੌਜਵਾਨਾਂ 'ਚੋਂ 3 ਦੀਆਂ ਲਾਸ਼ਾਂ ਪੁਲਸ ਨੇ ਬਰਾਮਦ ਕਰ ਲਏ ਹਨ। ਪੁਲਸ ਨੇ ਤਿੰਨਾਂ ਲਾਸ਼ਾਂ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ | ਇਸ ਦੇ ਨਾਲ ਹੀ ਨੌਜਵਾਨ ਦੇ ਚੌਥੇ ਸਾਥੀ ਧੀਰਜ (22) ਵਾਸੀ ਪਿੰਡ ਕਟੂਰਾ , ਸੀਤਾਪੁਰ ਦੀ ਭਾਲ ਜਾਰੀ ਹੈ। ਪੁਲਿਸ ਨੇ ਇਹ ਲਾਸ਼ਾਂ ਗੋਇੰਦਵਾਲ ਸਾਹਿਬ ਤੋਂ ਬਰਾਮਦ ਕੀਤੀਆਂ ਹਨ।
ਜਲੰਧਰ ਦੀ ਅਰਬਨ ਅਸਟੇਟ 'ਚ ਰਹਿੰਦੇ ਸਨ
ਲਾਸ਼ਾਂ ਦੀ ਪਛਾਣ ਉੱਤਰ ਪ੍ਰਦੇਸ਼ ਸੀਤਾਪੁਰ, ਪਿੰਡ ਖਰਾਰਾ ਦੇ ਰਹਿਣ ਵਾਲੇ ਰਣਜੀਤ (19) ਅਤੇ ਅੰਕਿਤ (19) ਵਾਸੀ ਪਿੰਡ ਕਟੂਰਾ ਵਜੋਂ ਹੋਈ ਹੈ। ਪੁਲਸ ਨੂੰ ਉਸੇ ਥਾਂ ਤੋਂ ਤੀਜੀ ਲਾਸ਼ ਵੀ ਮਿਲੀ, ਪਰ ਉਸ ਦੀ ਪਛਾਣ ਨਹੀਂ ਹੋ ਸਕੀ ਕਿਉਂਕਿ ਉਸਦੀ ਲਾਸ਼ ਪੂਰੀ ਤਰ੍ਹਾਂ ਗਲ ਚੁੱਕੀ ਹੈ। ਜਾਣਕਾਰੀ ਮੁਤਾਬਕ ਸਾਰੇ ਨੌਜਵਾਨ ਜਲੰਧਰ ਦੇ ਅਰਬਨ ਅਸਟੇਟ 'ਚ ਕਿਰਾਏ 'ਤੇ ਰਹਿੰਦੇ ਸਨ।
ਮੂਰਤੀ ਵਿਸਰਜਨ ਛੱਡ ਕੇ 250 ਮੀਟਰ ਦੂਰ ਇਸ਼ਨਾਨ ਕਰਨ ਗਏ
ਚਾਰੋਂ ਨੌਜਵਾਨ ਆਪਣੇ ਪਰਿਵਾਰ ਸਮੇਤ ਸ਼੍ਰੀ ਕ੍ਰਿਸ਼ਨ ਦੀ ਮੂਰਤੀ ਦਾ ਵਿਸਰਜਨ ਕਰਨ ਆਏ ਸਨ। ਪਰ ਇਸ ਦੌਰਾਨ ਨੌਜਵਾਨ ਮੂਰਤੀ ਵਿਸਰਜਨ ਛੱਡ ਕੇ ਪਰਿਵਾਰ ਤੋਂ ਕਰੀਬ 250 ਮੀਟਰ ਦੂਰ ਤੈਰਾਕੀ ਲਈ ਚਲੇ ਗਏ । ਜਿੱਥੇ ਪਾਣੀ ਦੇ ਤੇਜ਼ ਵਹਾਅ ਵਿੱਚ ਚਾਰੇ ਨੌਜਵਾਨ ਇਕੱਠੇ ਰੁੜ੍ਹ ਗਏ। ਜਦੋਂ ਪਰਿਵਾਰ ਨੂੰ ਕੁਝ ਪਤਾ ਨਹੀ ਚਲਿਆ ਤਾਂ ਉਨ੍ਹਾਂ ਨੇ ਪੁਲਸ ਨੂੰ ਬੁਲਾਇਆ। ਜਿਸ ਤੋਂ ਬਾਅਦ ਗੋਤਖੋਰਾਂ ਨੇ ਚਾਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਪਰ ਕੁਝ ਹੱਥ ਨਹੀਂ ਲੱਗਿਆ| ਜਿਸ ਤੋਂ ਬਾਅਦ ਵੀਰਵਾਰ ਦੇਰ ਸ਼ਾਮ ਤਿੰਨ ਲਾਸ਼ਾਂ ਬਰਾਮਦ ਕੀਤੀਆਂ ਗਈਆਂ।
'Beas river','idol immersion','Jalandhar accident'