ਬਾਲੀਵੁੱਡ ਅਭਿਨੇਤਾ ਗੋਵਿੰਦਾ ਨੇ ਇੱਕ ਵਾਰ ਫਿਰ ਰਾਜਨੀਤੀ ਵਿੱਚ ਐਂਟਰੀ ਕੀਤੀ ਹੈ। ਉਹ ਵੀਰਵਾਰ (28 ਮਾਰਚ) ਨੂੰ ਏਕਨਾਥ ਸ਼ਿੰਦੇ ਧੜੇ ਵਿੱਚ ਸ਼ਾਮਲ ਹੋ ਗਏ। ਮੰਨਿਆ ਜਾ ਰਿਹਾ ਹੈ ਕਿ ਉਹ ਮੁੰਬਈ ਨਾਰਥ ਵੈਸਟ ਤੋਂ ਚੋਣ ਲੜ ਸਕਦੇ ਹਨ। ਬੀਤੇ ਦਿਨ ਤੋਂ ਗੋਵਿੰਦਾ ਦੇ ਰਾਜਨੀਤੀ ਵਿੱਚ ਆਉਣ ਦੀਆਂ ਅਟਕਲਾਂ ਸ਼ੁਰੂ ਹੋ ਗਈਆਂ ਸਨ। ਜਦੋਂ ਉਹ ਸ਼ਿਵ ਸੈਨਾ ਏਕ ਨਾਥ ਸ਼ਿੰਦੇ ਧੜੇ ਦੇ ਬੁਲਾਰੇ ਅਤੇ ਸਾਬਕਾ ਵਿਧਾਇਕ ਕ੍ਰਿਸ਼ਨਾ ਹੇਗੜੇ ਨੂੰ ਮਿਲੇ ਸਨ।
2004 ਵਿੱਚ ਚੋਣਾਂ ਲੜੀਆਂ, ਜਿੱਤ ਹਾਸਲ ਕੀਤੀ
ਗੋਵਿੰਦਾ ਨੇ 2004 'ਚ ਉੱਤਰੀ ਮੁੰਬਈ ਲੋਕ ਸਭਾ ਸੀਟ ਤੋਂ ਕਾਂਗਰਸ ਦੀ ਟਿਕਟ 'ਤੇ ਚੋਣ ਲੜੀ ਸੀ। ਉਨ੍ਹਾਂ ਨੇ ਇੱਥੋਂ ਭਾਜਪਾ ਦੇ ਸੀਨੀਅਰ ਆਗੂ ਰਾਮਨਾਇਕ ਨੂੰ ਹਰਾਇਆ ਸੀ। ਗੋਵਿੰਦਾ ਦੀ ਇਹ ਜਿੱਤ ਖਾਸ ਸੀ ਕਿਉਂਕਿ ਉਨ੍ਹਾਂ ਨੇ ਭਾਜਪਾ ਦਾ ਗੜ੍ਹ ਮੰਨੀ ਜਾਂਦੀ ਸੀਟ 'ਤੇ ਜਿੱਤ ਦਰਜ ਕੀਤੀ ਸੀ। ਇਸ ਲੋਕ ਸਭਾ ਸੀਟ ਵਿੱਚ ਬੋਰੀਵਲੀ, ਮਾਗਾਥੇਨ, ਚਾਰਕੋਪ, ਮਲਾਡ, ਦਹਿਸਰ, ਕਾਂਦੀਵਲੀ ਆਦਿ ਵਿਧਾਨ ਸਭਾ ਹਲਕੇ ਸ਼ਾਮਲ ਹਨ।