ਖਬਰਿਸਤਾਨ ਨੈੱਟਵਰਕ- ਬੱਸਾਂ ਵਿਚ ਸਫਰ ਕਰਨ ਵਾਲੇ ਯਾਤਰੀਆਂ ਨੂੰ ਵੱਡਾ ਝਟਕਾ ਲੱਗਣ ਵਾਲਾ ਹੈ। ਦਰਅਸਲ, ਹੁਣ ਉੱਤਰ ਪ੍ਰਦੇਸ਼ ਰੋਡਵੇਜ਼ ਦੀਆਂ ਏਅਰ ਕੰਡੀਸ਼ਨਡ ਬੱਸਾਂ ਵਿੱਚ ਸਫ਼ਰ ਕਰਨਾ ਮਹਿੰਗਾ ਹੋ ਗਿਆ ਹੈ। ਉੱਤਰ ਪ੍ਰਦੇਸ਼ ਟਰਾਂਸਪੋਰਟ ਕਾਰਪੋਰੇਸ਼ਨ ਨੇ ਏਸੀ ਬੱਸਾਂ ਦੇ ਕਿਰਾਏ ਵਿੱਚ 10 ਪ੍ਰਤੀਸ਼ਤ ਵਾਧਾ ਕੀਤਾ ਹੈ।
1 ਮਈ ਤੋਂ ਨਵੀਆਂ ਦਰਾਂ ਹੋਣਗੀਆਂ ਲਾਗੂ
ਵਧੇ ਹੋਏ ਕਿਰਾਏ 1 ਮਈ ਤੋਂ ਲਾਗੂ ਹੋਣਗੇ। ਯੂ ਪੀ ਰੋਡਵੇਜ਼ ਦੀਆਂ ਏਸੀ ਬੱਸਾਂ ਦੇ ਕਿਰਾਏ ਵਿੱਚ 10 ਪ੍ਰਤੀਸ਼ਤ ਤੱਕ ਦਾ ਵਾਧਾ ਕੀਤਾ ਗਿਆ ਹੈ। ਇਸ ਦਾ ਸਿੱਧਾ ਮਤਲਬ ਹੈ ਕਿ ਜਿਸ ਦੂਰੀ ਲਈ ਯਾਤਰੀ ਹੁਣ 100 ਰੁਪਏ ਦੇ ਰਹੇ ਸਨ, ਉਨ੍ਹਾਂ ਨੂੰ 1 ਮਈ ਤੋਂ 110 ਰੁਪਏ ਦੇਣੇ ਪੈਣਗੇ।
ਪਹਿਲਾਂ ਕਿਰਾਏ 'ਤੇ ਇਹ ਛੋਟ 28 ਫਰਵਰੀ ਤੱਕ ਸੀ, ਫਿਰ ਇਸ ਨੂੰ 21 ਮਾਰਚ ਤੱਕ ਵਧਾ ਦਿੱਤਾ ਗਿਆ ਸੀ, ਪਰ ਫਿਰ ਸਰਕਾਰ ਨੇ ਮਹਾਂਕੁੰਭ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਛੋਟ ਨੂੰ 30 ਅਪ੍ਰੈਲ ਤੱਕ ਵਧਾ ਦਿੱਤਾ ਸੀ ਪਰ ਭਲਕੇ ਤੋਂ ਕਿਰਾਇਆ ਵਧ ਜਾਵੇਗਾ।