CBSE ਨੇ 10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਹੈ। ਦੋਵਾਂ ਜਮਾਤਾਂ ਦੀਆਂ ਪ੍ਰੀਖਿਆਵਾਂ 15 ਫਰਵਰੀ ਤੋਂ ਹੋਣਗੀਆਂ। 10ਵੀਂ ਜਮਾਤ ਦੀਆਂ ਪ੍ਰੀਖਿਆਵਾਂ 18 ਮਾਰਚ ਤੱਕ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ 4 ਅਪ੍ਰੈਲ ਤੱਕ ਜਾਰੀ ਰਹਿਣਗੀਆਂ। CBSE ਨੇ ਸ਼ਡਿਊਲ ਜਾਰੀ ਕਰ ਦਿੱਤਾ ਹੈ। ਇਸ ਸੈਸ਼ਨ 'ਚ 44 ਲੱਖ ਵਿਦਿਆਰਥੀ ਪ੍ਰੀਖਿਆ ਦੇਣਗੇ। ਪ੍ਰੀਖਿਆ ਸਵੇਰੇ 10:30 ਵਜੇ ਸ਼ੁਰੂ ਹੋਵੇਗੀ।
ਇਹ ਪਹਿਲੀ ਵਾਰ ਹੈ ਜਦੋਂ CBSE ਨੇ ਪ੍ਰੀਖਿਆ ਸ਼ੁਰੂ ਹੋਣ ਤੋਂ 86 ਦਿਨ ਪਹਿਲਾਂ ਡੇਟਸ਼ੀਟ ਜਾਰੀ ਕੀਤੀ ਹੈ। ਇਹ ਡੇਟਸ਼ੀਟ 2024 ਤੋਂ 23 ਦਿਨ ਪਹਿਲਾਂ ਜਾਰੀ ਕੀਤੀ ਗਈ ਹੈ। ANI ਦੇ ਹਵਾਲੇ ਨਾਲ CBSE ਨੇ ਜ਼ੋਰ ਦੇ ਕੇ ਕਿਹਾ ਕਿ 2024 ਦੇ ਮੁਕਾਬਲੇ ਇਸ ਸਾਲ ਡੇਟਸ਼ੀਟ 23 ਦਿਨ ਪਹਿਲਾਂ ਜਾਰੀ ਕੀਤੀ ਗਈ ਹੈ। ਸਕੂਲਾਂ ਵੱਲੋਂ ਸਮੇਂ ਸਿਰ ਐਲਓਸੀ ਜਮ੍ਹਾਂ ਕਰਵਾਉਣ ਕਾਰਨ ਇਹ ਸੰਭਵ ਹੋਇਆ ਹੈ।
10ਵੀਂ ਅੰਗਰੇਜ਼ੀ ਦੀ ਪਹਿਲੀ ਪ੍ਰੀਖਿਆ
10ਵੀਂ ਜਮਾਤ ਦੀ ਪਹਿਲੀ ਪ੍ਰੀਖਿਆ ਅੰਗਰੇਜ਼ੀ ਦੀ ਹੋਵੇਗੀ। ਸਾਇੰਸ ਦੀ ਪ੍ਰੀਖਿਆ 20 ਫਰਵਰੀ ਨੂੰ ਹੋਵੇਗੀ ਜਿਸ ਵਿੱਚ ਸਿਰਫ਼ ਇੱਕ ਦਿਨ ਦੀ ਛੁੱਟੀ ਦਿੱਤੀ ਗਈ ਹੈ। ਜਦਕਿ ਸਮਾਜਿਕ ਵਿਗਿਆਨ ਦੀ ਪ੍ਰੀਖਿਆ 25 ਫਰਵਰੀ ਨੂੰ ਹੋਵੇਗੀ। 10ਵੀਂ ਜਮਾਤ ਦੇ ਵਿਦਿਆਰਥੀਆਂ ਦੀ ਆਖਰੀ ਪ੍ਰੀਖਿਆ 18 ਮਾਰਚ ਨੂੰ ਕੰਪਿਊਟਰ ਐਪਲੀਕੇਸ਼ਨ, ਆਈ.ਟੀ ਜਾਂ ਏ.ਆਈ. ਲਈ ਹੋਵੇਗੀ।
12ਵੀਂ ਦੀ Entrepreneurship ਦੀ ਪਹਿਲੀ ਪ੍ਰੀਖਿਆ
12ਵੀਂ ਜਮਾਤ ਦੇ ਵਿਦਿਆਰਥੀਆਂ ਲਈ Entrepreneurship ਪ੍ਰੀਖਿਆ 15 ਫਰਵਰੀ ਨੂੰ ਹੈ। ਫਿਜ਼ਿਕਸ ਦੀ ਪ੍ਰੀਖਿਆ 21 ਫਰਵਰੀ ਨੂੰ ਹੋਵੇਗੀ ਅਤੇ ਕੈਮਿਸਟਰੀ ਦੀ ਪ੍ਰੀਖਿਆ 27 ਫਰਵਰੀ ਨੂੰ ਹੋਵੇਗੀ। ਅੰਗਰੇਜ਼ੀ ਦੀ ਪ੍ਰੀਖਿਆ 11 ਮਾਰਚ ਨੂੰ ਹੋਵੇਗੀ ਅਤੇ ਹਿੰਦੀ ਦੀ ਪ੍ਰੀਖਿਆ 15 ਮਾਰਚ ਨੂੰ ਹੋਵੇਗੀ। 4 ਅਪ੍ਰੈਲ ਨੂੰ ਮਨੋਵਿਗਿਆਨ ਦੀ ਆਖਰੀ ਪ੍ਰੀਖਿਆ ਹੋਵੇਗੀ।
ਪ੍ਰੀਖਿਆ ਦੀ ਡੇਟਸ਼ੀਟ ਨੂੰ ਇਸ ਤਰ੍ਹਾਂ ਡਾਊਨਲੋਡ ਕਰੋ
CBSE ਦੀ ਅਧਿਕਾਰਤ ਵੈੱਬਸਾਈਟ cbse.gov.in 'ਤੇ ਜਾਓ
"CBSE ਕਲਾਸ 10ਵੀਂ/12ਵੀਂ ਡੇਟਸ਼ੀਟ 2025" ਲਿੰਕ 'ਤੇ ਕਲਿੱਕ ਕਰੋ।
ਸਕਰੀਨ 'ਤੇ ਇੱਕ PDF ਫਾਈਲ ਖੁੱਲ ਜਾਵੇਗੀ।
ਫਾਈਲ ਨੂੰ ਡਾਊਨਲੋਡ ਕਰੋ ਅਤੇ ਇਸਨੂੰ ਭਵਿੱਖ ਲਈ ਸੁਰੱਖਿਅਤ ਰੱਖੋ।