CBSE ਨੇ 27 ਸਕੂਲਾਂ ਨੂੰ ਨੋਟਿਸ ਜਾਰੀ ਕੀਤਾ ਹੈ। ਇਸ ਵਿੱਚ ਦਿੱਲੀ ਅਤੇ ਰਾਜਸਥਾਨ ਦੇ ਸਕੂਲਾਂ ਦੇ ਨਾਂ ਸ਼ਾਮਲ ਹਨ। ਇਨ੍ਹਾਂ ਸਕੂਲਾਂ ਨੂੰ ਇਹ ਨੋਟਿਸ ਡੰਮੀ ਦਾਖ਼ਲੇ ਅਤੇ ਵਿਵਸਥਾਵਾਂ ਦੀ ਉਲੰਘਣਾ ਕਰਕੇ ਜਾਰੀ ਕੀਤਾ ਗਿਆ ਹੈ।
ਸਕੂਲਾਂ ਦੀ ਕੀਤੀ ਗਈ ਸੀ ਅਚਨਚੇਤ ਚੈਕਿੰਗ
ਦਰਅਸਲ, ਸੀਬੀਐਸਈ ਬੋਰਡ ਦੇ ਅਧਿਕਾਰੀ ਅਚਾਨਕ ਚੈਕਿੰਗ ਲਈ ਕਈ ਸਕੂਲਾਂ ਵਿੱਚ ਪਹੁੰਚੇ ਸਨ। ਇਸ ਦੌਰਾਨ ਹੀ ਉਨ੍ਹਾਂ ਨੇ ਦੇਖਿਆ ਕਿ ਦਿੱਲੀ ਅਤੇ ਰਾਜਸਥਾਨ ਦੇ ਸਕੂਲਾਂ ਵਿੱਚ 11ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਦੇ ਦਾਖਲੇ ਨੰਬਰ ਅਸਲ ਤੋਂ ਵੱਧ ਸਨ। ਇਸ ਤੋਂ ਇਲਾਵਾ ਨਾਮਾਂਕਣ, ਹਾਜ਼ਰੀ ਸਮੇਤ ਕਈ ਹੋਰ ਵਿਵਸਥਾਵਾਂ ਦੀ ਵੀ ਪਾਲਣਾ ਨਹੀਂ ਕੀਤੀ ਗਈ।
ਦਿੱਲੀ ਦੇ ਇਨ੍ਹਾਂ ਸਕੂਲਾਂ ਨੂੰ ਭੇਜਿਆ ਨੋਟਿਸ
ਆਦਰਸ਼ ਜੈਨ ਧਾਰਮਿਕ ਸਿੱਖਿਆ ਸਦਨ
ਭਾਰਤ ਮਾਤਾ ਸਰਸਵਤੀ ਬਾਲ ਮੰਦਰ
ਨਵੀਨ ਪਬਲਿਕ ਸਕੂਲ
ਚੌਧਰੀ ਬਲਦੇਵ ਸਿੰਘ ਮਾਡਲ ਸਕੂਲ
ਐਮਡੀ ਮੈਮੋਰੀਅਲ ਪਬਲਿਕ ਸਕੂਲ
ਪੀਡੀ ਮਾਡਲ ਸੈਕੰਡਰੀ ਸਕੂਲ
ਕੇਆਰਡੀ ਇੰਟਰਨੈਸ਼ਨਲ ਸਕੂਲ
ਸੰਤ ਗਿਆਨੇਸ਼ਵਰ ਮਾਡਲ ਸਕੂਲ
ਹੀਰਾ ਲਾਲ ਪਬਲਿਕ ਸਕੂਲ
ਐਮਆਰ ਭਾਰਤੀ ਮਾਡਲ ਸੀਨੀਅਰ ਸੈਕੰਡਰੀ ਸਕੂਲ
ਭਾਰਤੀ ਵਿਦਿਆ ਨਿਕੇਤਨ ਪਬਲਿਕ ਸਕੂਲ
ਧਰੁਵ ਪਬਲਿਕ ਸਕੂਲ
ਸਿਧਾਰਥ ਪਬਲਿਕ ਸਕੂਲ
USM ਪਬਲਿਕ ਸੈਕੰਡਰੀ ਸਕੂਲ
ਐਸਜੀਐਨ ਪਬਲਿਕ ਸਕੂਲ
ਆਰ ਡੀ ਇੰਟਰਨੈਸ਼ਨਲ ਸਕੂਲ
ਕ੍ਰੋ ਇੰਟਰਨੈਸ਼ਨਲ ਸਕੂਲ ਵਿਵੇਕਾਨੰਦ ਸਕੂਲ
ਹੰਸਰਾਜ ਮਾਡਲ ਸਕੂਲ
ਬੀਐਸ ਇੰਟਰਨੈਸ਼ਨਲ ਸਕੂਲ
ਰਾਹੁਲ ਪਬਲਿਕ ਸਕੂਲ
ਖੇਮੋ ਦੇਵੀ ਪਬਲਿਕ ਸਕੂਲ
ਬੀ ਆਰ ਇੰਟਰਨੈਸ਼ਨਲ ਸਕੂਲ
ਅਜਮੇਰ ਦੇ ਇਹਨਾਂ ਸਕੂਲਾਂ ਨੂੰ ਵੀ ਨੋਟਿਸ
ਵਿਦਿਆ ਭਾਰਤੀ ਪਬਲਿਕ ਸਕੂਲ
ਪ੍ਰਿੰਸ ਹਾਇਰ ਸੈਕੰਡਰੀ ਸਕੂਲ
ਸ਼ਿਵ ਜਯੋਤੀ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ
ਐਲਬੀਐਸ ਕਾਨਵੈਂਟ ਸਕੂਲ
ਲਾਰਡ ਬੁੱਧ ਪਬਲਿਕ ਸਕੂਲ
ਇਕੱਲੇ ਦਿੱਲੀ ਦੇ ਹੀ 22 ਸਕੂਲਾਂ ਨੂੰ ਨੋਟਿਸ
ਜਿਨ੍ਹਾਂ ਸਕੂਲਾਂ ਨੂੰ CBSE ਨੇ ਨੋਟਿਸ ਭੇਜਿਆ ਹੈ। ਇਸ ਵਿੱਚ ਦਿੱਲੀ ਦੇ 22 ਸਕੂਲਾਂ ਦੇ ਨਾਂ ਸ਼ਾਮਲ ਹਨ। ਜਦੋਂ ਕਿ ਰਾਜਸਥਾਨ ਦੇ ਅਜਮੇਰ ਦੇ 5 ਸਕੂਲਾਂ ਨੇ ਸੀਬੀਐਸਈ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨਹੀਂ ਕੀਤੀ। ਇਨ੍ਹਾਂ ਸਕੂਲਾਂ ਨੂੰ ਇਸ ਮਾਮਲੇ 'ਤੇ ਜਲਦ ਤੋਂ ਜਲਦ ਜਵਾਬ ਦੇਣ ਲਈ ਕਿਹਾ ਗਿਆ ਹੈ।
ਸਕੂਲਾਂ ਦੀ ਮਾਨਤਾ ਰੱਦ ਹੋ ਸਕਦੀ ਹੈ
ਜੇਕਰ ਸੀਬੀਐਸਈ ਸਕੂਲਾਂ ਦੇ ਜਵਾਬ ਤੋਂ ਸੰਤੁਸ਼ਟ ਨਹੀਂ ਹੈ ਤਾਂ ਉਹ ਇਨ੍ਹਾਂ ਸਕੂਲਾਂ ਦੀ ਮਾਨਤਾ ਵੀ ਰੱਦ ਕਰ ਸਕਦਾ ਹੈ। ਕਿਉਂਕਿ ਇਸ ਸਾਲ ਬੋਰਡ ਨੇ 20 ਸਕੂਲਾਂ ਦੀ ਮਾਨਤਾ ਡੰਮੀ ਦਾਖਲੇ ਦਿਖਾਉਣ ਕਾਰਣ ਰੱਦ ਕਰ ਦਿੱਤੀ ਸੀ।