ਸੈਂਟਰਲ ਬੋਰਡ ਆਫ ਸੈਕੰਡਰੀ (CBSE) ਮੁਤਾਬਕ ਹੁਣ ਉਨ੍ਹਾਂ ਦੇ ਬੋਰਡ ਦੇ ਵਿਦਿਆਰਥੀ ਹਿੰਦੀ ਤੇ ਅੰਗਰੇਜ਼ੀ ਵਿੱਚ ਹੀ ਪ੍ਰੀਖਿਆ ਦੇ ਸਕਦੇ ਹਨ। ਇਸ ਤੋਂ ਇਲਾਵਾ ਉਹ ਕਿਸੇ ਹੋਰ ਭਾਸ਼ਾ ਵਿੱਚ ਜਵਾਬ ਨਹੀਂ ਦੇ ਸਕਦੇ। ਇਸ ਫੈਸਲੇ ਕਾਰਨ ਮੌਲਾਨਾ ਆਜ਼ਾਦ ਨੈਸ਼ਨਲ ਉਰਦੂ ਯੂਨੀਵਰਸਿਟੀ ਦੇ ਤਿੰਨ ਉਰਦੂ ਸਕੂਲ ਮੁਸੀਬਤ 'ਚ ਆ ਗਏ ਹਨ।
ਹੈਦਰਾਬਾਦ,ਨੂਹ,ਦਰਭੰਗਾ 'ਚ ਹੈ ਇਹ ਉਰਦੂ ਸਕੂਲ
ਦੱਸ ਦੇਈਏ ਕਿ ਬੋਰਡ ਦੇ ਇਸ ਫੈਸਲੇ ਕਾਰਨ ਕੁਝ ਸਕੂਲਾਂ ਨੂੰ ਇਨ੍ਹਾਂ ਦੋਵਾਂ ਭਾਸ਼ਾਵਾਂ ਵਿੱਚ ਜਵਾਬ ਦੇਣ ਦੇ ਨਿਯਮ ਤੋਂ ਅਲੱਗ ਰੱਖਿਆ ਗਿਆ ਹੈ । ਇਹ ਕੁਝ ਉਰਦੂ ਸਕੂਲ ਹਨ ਜਿਨ੍ਹਾਂ ਨੇ ਬੋਰਡ ਤੋਂ ਇਜਾਜ਼ਤ ਲਈ ਹੋਈ ਹੈ। ਟੈਲੀਗ੍ਰਾਫ ਦੀ ਰਿਪੋਰਟ ਮੁਤਾਬਕ ਮੌਲਾਨਾ ਆਜ਼ਾਦ ਨੈਸ਼ਨਲ ਉਰਦੂ ਯੂਨੀਵਰਸਿਟੀ ਦੇ ਇਹ ਤਿੰਨ ਉਰਦੂ ਸਕੂਲ ਹੈਦਰਾਬਾਦ, ਨੂਹ (ਹਰਿਆਣਾ) ਅਤੇ ਦਰਭੰਗਾ (ਬਿਹਾਰ) ਵਿੱਚ ਹਨ।
ਹਿੰਦੀ , ਅੰਗਰੇਜ਼ੀ ਤੋਂ ਇਲਾਵਾ ਕਿਸੇ ਹੋਰ ਭਾਸ਼ਾ 'ਚ ਨਹੀਂ ਨਹੀਂ ਹੋਣਗੇ ਪੇਪਰ ਚੈੱਕ
ਇਹ ਤਿੰਨੋਂ ਸਕੂਲ ਸੀਬੀਐਸਈ ਨਾਲ ਮਾਨਤਾ ਪ੍ਰਾਪਤ ਹਨ ਅਤੇ ਬੋਰਡ ਦਾ ਸਪੱਸ਼ਟ ਕਹਿਣਾ ਹੈ ਕਿ ਦਾਖਲਾ ਫਾਰਮ ਭਰਨ ਸਮੇਂ ਉਮੀਦਵਾਰ ਹਿੰਦੀ ਅਤੇ ਅੰਗਰੇਜ਼ੀ ਨੂੰ ਛੱਡ ਕੇ ਕਿਸੇ ਹੋਰ ਮਾਧਿਅਮ ਵਿੱਚ ਪ੍ਰੀਖਿਆ ਦੇਣ ਦਾ ਵਿਕਲਪ ਨਹੀਂ ਚੁਣ ਸਕਦੇ। ਸੀਬੀਐਸਈ ਦੀ ਗਵਰਨਿੰਗ ਬਾਡੀ ਨੇ ਜੂਨ ਵਿੱਚ ਫੈਸਲਾ ਕੀਤਾ ਸੀ ਕਿ ਜੇਕਰ ਬੋਰਡ ਤੋਂ ਇਜਾਜ਼ਤ ਨਹੀਂ ਲਈ ਗਈ ਹੈ, ਤਾਂ ਸੀਬੀਐਸਈ ਵਿਦਿਆਰਥੀ ਹਿੰਦੀ ਅਤੇ ਅੰਗਰੇਜ਼ੀ ਤੋਂ ਇਲਾਵਾ ਕਿਸੇ ਹੋਰ ਭਾਸ਼ਾ ਵਿੱਚ ਪੇਪਰ ਨਹੀਂ ਲਿਖ ਸਕਦੇ। ਜੇਕਰ ਉਹ ਅਜਿਹਾ ਕਰਦੇ ਹਨ ਤਾਂ ਉਨ੍ਹਾਂ ਦੇ ਪੇਪਰ ਚੈੱਕ ਨਹੀਂ ਕੀਤੇ ਜਾਣਗੇ |
2010 'ਚ ਸ਼ੁਰੂ ਹੋਏ ਸਨ ਮਾਡਲ ਉਰਦੂ ਸਕੂਲ
ਦੱਸ ਦੇਈਏ ਕਿ ਮੌਲਾਨਾ ਆਜ਼ਾਦ ਨੈਸ਼ਨਲ ਉਰਦੂ ਯੂਨੀਵਰਸਿਟੀ ਦੇ ਇਹ ਤਿੰਨ ਮਾਡਲ ਉਰਦੂ ਸਕੂਲ ਸਾਲ 2010 ਵਿੱਚ ਸ਼ੁਰੂ ਹੋਏ ਸਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਹੁਣ ਤੱਕ ਪ੍ਰਸ਼ਨ ਪੱਤਰ ਉਰਦੂ ਵਿੱਚ ਨਹੀਂ ਆਉਂਦੇ ਸਨ, ਪਰ ਫਿਰ ਵੀ ਬੱਚੇ ਉਰਦੂ ਵਿੱਚ ਉੱਤਰ ਲਿਖ ਰਹੇ ਸਨ। ਪਰ ਹੁਣ ਕੋਈ ਵੀ ਅਜਿਹਾ ਨਹੀਂ ਕਰ ਸਕੇਗਾ। ਇਸ ਨਾਲ ਬੱਚਿਆਂ ਦੀਆਂ ਮੁਸ਼ਕਲਾਂ ਵਧਣਗੀਆਂ ਅਤੇ ਬੋਰਡ ਨੇ ਅਜੇ ਤੱਕ ਇਸ ਦਾ ਕੋਈ ਹੱਲ ਨਹੀਂ ਕੱਢਿਆ।