ਵਿਧਾਨ ਸਭਾ ਸੈਸ਼ਨ ਦੇ ਚੌਥੇ ਦਿਨ ਅੱਜ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅਸੀਂ ਲੋਕਾਂ ਦਾ ਜੀਵਨ ਪੱਧਰ ਉਚਾ ਚੁਕਣਾ ਹੈ, ਜਦੋਂ ਕਿਸੇ ਘਰ ਦੇ ਬੱਚੇ ਨੂੰ ਨੌਕਰੀ ਮਿਲ ਜਾਵੇ ਤਾਂ ਆਉਣ ਵਾਲੀਆਂ ਪੀੜੀਆਂ ਦਾ ਲੈਵਲ ਬਦਲ ਜਾਂਦਾ ਹੈ। ਅਸੀਂ ਜੋ ਕਹਿੰਦੇ ਹਾਂ ਉਹ ਕਰਦੇ ਹਾਂ। ਹੁਣ ਤੱਕ 40.437 ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਭਲਕੇ 7 ਮਾਰਚ ਨੂੰ ਲੱਢਾ ਕੋਠੀ, ਸੰਗਰੂਰ ਵਿਚ 2487 ਨੌਕਰੀਆਂ ਦਿੱਤੀਆਂ ਜਾਣਗੀਆਂ।
ਮਾਨ ਨੇ ਵਿਰੋਧੀ ਧਿਰਾਂ ਨੂੰ ਘੇਰਦਿਆਂ ਕਿਹਾ ਕਿ ਇਹ ਕਹਿੰਦੇ ਹਨ ਕਿ ਨੌਕਰੀਆਂ ਦੇਣ ਦੇ ਕੰਮ ਕਿਵੇਂ ਹੋ ਰਹੇ ਹਨ, ਕਿਉਂਕਿ ਇਨਾਂ ਨੇ ਕਦੇ ਇਹ ਕੰਮ ਕੀਤੇ ਨਹੀਂ, ਕਦੇ ਨੌਕਰੀਆਂ ਨਹੀਂ ਦਿੱਤੀਆਂ। ਉਨਾਂ ਕਿਹਾ ਕਿ ਇਹ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਾ ਕੇ ਸਦਨ ਵਿਚੋਂ ਬਾਹਰ ਚਲੇ ਜਾਂਦੇ ਹਨ।
ਚੋਣ ਮੈਨੀਫੈਸਟੋ ਦਾ ਮੁੱਦਾ ਚੁੱਕਦਿਆਂ ਉਨਾਂ ਕਿਹਾ ਕਿ ਚੋਣ ਮੈਨੀਫੈਸਟੋ ਲੀਗਲ ਡਾਕੂਮੈਂਟਸ ਹੋਣਾ ਚਾਹੀਦਾ ਹੈ। ਜੇਕਰ ਚੋਣ ਵਾਅਦੇ ਪੂਰੇ ਨਹੀਂ ਹੁੰਦੇ ਤਾਂ ਪਾਰਟੀਆਂ ਉਤੇ ਕਾਰਵਾਈ ਹੋਣੀ ਚਾਹੀਦੀ ਹੈ।