ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਸੱਚਖੰਡ ਡੇਰਾ ਬੱਲਾਂ ਵਿਖੇ ਪਰਿਵਾਰ ਸਮੇਤ ਪੁੱਜੇ। ਇਸ ਦੌਰਾਨ ਉਨ੍ਹਾਂ ਦੀ ਪਤਨੀ ਡਾ: ਗੁਰਪ੍ਰੀਤ ਕੌਰ ਅਤੇ ਧੀ ਨਿਆਮਤ ਵੀ ਨਾਲ ਸਨ। ਉਨ੍ਹਾਂ ਗੁਰੂ ਮਹਾਰਾਜ ਜੀ ਅੱਗੇ ਸੀਸ ਝੁਕਾਇਆ ਅਤੇ ਆਸ਼ੀਰਵਾਦ ਲਿਆ। ਉਨ੍ਹਾਂ ਆਪਣੇ ਪਰਿਵਾਰ ਅਤੇ ਸੂਬੇ ਦੇ ਭਲੇ ਦੀ ਕਾਮਨਾ ਵੀ ਕੀਤੀ।
27 ਜੂਨ ਨੂੰ ਜਲੰਧਰ 'ਚ ਨਵੇਂ ਘਰ ਅੰਦਰ ਕੀਤਾ ਪ੍ਰਵੇਸ਼
ਦੱਸ ਦੇਈਏ ਕਿ ਸੀ ਐਮ ਮਾਨ ਹੁਣ ਆਪਣੀ ਪਤਨੀ ਅਤੇ ਬੇਟੀ ਨਾਲ ਜਲੰਧਰ 'ਚ ਰਹਿਣਗੇ। 27 ਜੂਨ ਨੂੰ ਉਨ੍ਹਾਂ ਕੈਂਟ ਦੇ ਦੀਪਨਗਰ ਸਥਿਤ ਘਰ ਵਿੱਚ ਪ੍ਰਵੇਸ਼ ਕੀਤਾ। ਉਹ ਹਫਤੇ 'ਚ 2 ਦਿਨ ਇਸ ਘਰ 'ਚ ਰਹਿਣਗੇ ਜਦਕਿ ਬਾਕੀ ਦਿਨ ਉਹ ਚੰਡੀਗੜ੍ਹ 'ਚ ਰਹਿਣਗੇ।