ਮੁੱਖ ਮੰਤਰੀ ਭਗਵੰਤ ਮਾਨ ਨੇ ਪੀਏਯੂ ਬਹਿਸ ਵਿੱਚ ਹਿੱਸਾ ਲਿਆ ਪਰ ਵਿਰੋਧੀ ਧਿਰ ਦਾ ਕੋਈ ਹੋਰ ਆਗੂ ਹਾਜ਼ਰ ਨਹੀਂ ਹੋਇਆ। ਭਗਵੰਤ ਮਾਨ ਨੇ ਕਿਹਾ ਕਿ ਉਹ ਜਿੱਤਣ ਜਾਂ ਹਾਰਨ ਲਈ ਬਹਿਸ ਵਿੱਚ ਨਹੀਂ ਆਏ। ਬਹੁਤ ਵਧੀਆ ਹੁੰਦਾ ਜੇ ਦੋਸਤ ਵੀ ਆ ਜਾਂਦੇ। ਵਿਰੋਧੀ ਪਾਰਟੀਆਂ ਮੇਰੇ ਕੋਲੋਂ ਬਾਹਰੋਂ ਸਵਾਲ ਪੁੱਛ ਰਹੀਆਂ ਹਨ, ਉਹ ਇੱਥੇ ਆ ਕੇ ਸਵਾਲ ਪੁੱਛਦੇ , ਮੇਰੇ ਨਾਲ ਗੱਲ ਕਰਦੇ।
ਇਹ ਸਿਰਫ਼ ਇੱਕ ਟ੍ਰੇਲਰ
ਭਗਵੰਤ ਮਾਨ ਨੇ ਕਿਹਾ ਕਿ ਇਹ ਸਿਰਫ ਟ੍ਰੇਲਰ ਹੈ, ਇਸ ਲਈ ਕੋਈ ਨਹੀਂ ਆਇਆ। ਲੋਕ ਉਨ੍ਹਾਂ ਨੂੰ ਪੁੱਛਣਗੇ ਕਿ ਉਹ ਉੱਥੇ ਕਿਉਂ ਨਹੀਂ ਗਏ। ਬਹੁਤ ਦੁੱਖ ਦੀ ਗੱਲ ਹੈ ਕਿ ਇਹਨਾਂ ਨੇ ਪੰਜਾਬ ਨੂੰ ਲੁੱਟਿਆ। ਉਨ੍ਹਾਂ ਨੇ ਆਪਣੇ ਖੇਤਾਂ ਵੱਲ ਨਹਿਰਾਂ ਬਣਾਈਆਂ। ਧਰਤੀ ਦੇ ਪਾਣੀ ਦਾ ਪੱਧਰ 500 ਫੁੱਟ ਹੇਠਾਂ ਚਲਾ ਗਿਆ ਹੈ।
ਵਾਈਐਸਐਲ ਬਣਾਓ ਨਾ ਕਿ ਐਸਵਾਈਐਲ
SYL ਮੁੱਦੇ 'ਤੇ ਭਗਵੰਤ ਮਾਨ ਨੇ ਕਿਹਾ ਕਿ ਮੈਂ SYL ਦੇ ਹੱਕ 'ਚ ਨਹੀਂ ਸਗੋਂ YSL ਦੇ ਹੱਕ 'ਚ ਹਾਂ। ਮੈਂ ਅਜੇ ਵੀ ਇਸ ਦ੍ਰਿਸ਼ਟੀਕੋਣ 'ਤੇ ਕਾਇਮ ਹਾਂ। ਅੱਜ ਪਾਣੀ ਦਾ ਪੱਧਰ ਦਿਨੋ ਦਿਨ ਹੇਠਾਂ ਜਾ ਰਿਹਾ ਹੈ। ਹੁਣ ਤੱਕ 'ਆਪ' ਸਰਕਾਰ SYL ਦੇ ਮੁੱਦੇ 'ਤੇ ਤਿੰਨ ਵਾਰ ਸੁਪਰੀਮ ਕੋਰਟ ਜਾ ਚੁੱਕੀ ਹੈ। ਉਨ੍ਹਾਂ ਨੇ ਇੱਕ ਵਾਰ ਵੀ ਕੋਈ ਹਲਫਨਾਮਾ ਦਾਇਰ ਨਹੀਂ ਕੀਤਾ, ਸਗੋਂ ਉਹ ਜਲ ਤੇ ਊਰਜਾ ਮੰਤਰੀ ਸ਼ੇਖਾਵਤ ਨੂੰ ਮਿਲਣ ਆਇਆ ਤੇ ਐਸਵਾਈਐਲ ਦਾ ਪਾਣੀ ਦੇਣ ਤੋਂ ਇਨਕਾਰ ਕਰ ਦਿੱਤਾ।
ਇੰਡੋ-ਕੈਨੇਡੀਅਨ ਬੱਸਾਂ ਰੋਕ ਕੇ ਵੋਲਵੋ ਬੱਸਾਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਨੇ ਏਅਰਪੋਰਟ ਨੂੰ ਜਾਂਦੀਆਂ ਸਰਕਾਰੀ ਬੱਸਾਂ ਬੰਦ ਕਰ ਦਿੱਤੀਆਂ ਸਨ ਪਰ ਇੰਡੋ-ਕੈਨੇਡੀਅਨ ਬੱਸਾਂ ਚੱਲ ਰਹੀਆਂ ਹਨ, ਜਿਸ ਦਾ ਏਅਰਪੋਰਟ ਤੱਕ ਦਾ ਕਿਰਾਇਆ 2700 ਰੁਪਏ ਸੀ। ਅਸੀਂ ਪਿਛਲੇ ਸਾਲ ਹਵਾਈ ਅੱਡੇ ਲਈ ਵੋਲਵੋ ਬੱਸਾਂ ਨੂੰ ਸ਼ੁਰੂ ਕੀਤਾ, ਜਿਸ ਦਾ ਕਿਰਾਇਆ 1160 ਰੁਪਏ ਹੈ।
ਭਗਵੰਤ ਮਾਨ ਨੇ ਅੱਗੇ ਕਿਹਾ ਕਿ ਦੁੱਖ ਦੀ ਗੱਲ ਇਹ ਹੈ ਕਿ ਪੰਜਾਬ ਨੂੰ ਸਾਡੇ ਹੀ ਲੋਕਾਂ ਨੇ ਲੁੱਟ ਲਿਆ ਹੈ। ਉਸ ਸਮੇਂ ਭਵਿੱਖ ਦੀ ਤਲਾਸ਼ ਕਰ ਰਹੇ ਮੁੰਡੇ-ਕੁੜੀਆਂ 'ਤੇ ਇਸ ਦਾ ਕੀ ਅਸਰ ਪਿਆ ਹੋਵੇਗਾ? ਜਦੋਂ ਇਹ ਕਹਿੰਦੇ ਸਨ ਕਿ ਖਜ਼ਾਨਾ ਖਾਲੀ ਹੈ। ਫਿਰ ਨੌਜਵਾਨਾਂ ਦਾ ਬ੍ਰੇਨ ਡਰੇਨ ਸ਼ੁਰੂ ਹੋ ਗਿਆ ਤੇ ਨੌਜਵਾਨ ਪੰਜਾਬ ਰਹਿਣ ਦੀ ਬਜਾਏ ਵਿਦੇਸ਼ਾਂ ਵੱਲ ਰੁੱਖ ਕਰਨ ਲੱਗੇ।
ਸਾਰਾ ਪੰਜਾਬ ਹੀ ਮੇਰਾ ਪਰਿਵਾਰ
ਮਾਨ ਨੇ ਕਿਹਾ ਕਿ ਮੈਨੂੰ ਇਕ ਵਾਰ ਪੱਤਰਕਾਰ ਨੇ ਪੁੱਛਿਆ ਕਿ ਤੁਸੀਂ ਪਰਿਵਾਰ ਨੂੰ ਟਾਈਮ ਦੇਂਦੇ ਹੋਂ , ਮੈਂ ਕਿਹਾ ਕਿ ਮੈਂ ਪੂਰਾ ਦਿਨ ਪਰਿਵਾਰ ਦੇ ਨਾਲ ਹੀ ਰਹਿੰਦਾ ਹਾਂ,ਉਹ ਕਹਿੰਦੇ ਉਹ ਕਿਵੇਂ, ਰੋਜ਼ ਤੁਸੀਂ ਵੱਖ-ਵੱਖ ਸ਼ਹਿਰਾਂ ਵਿਚ ਹੁੰਦੇ ਹੋ, ਮੈਂ ਕਿਹਾ ਸਾਰਾ ਪੰਜਾਬ ਹੀ ਮੇਰਾ ਪਰਿਵਾਰ ਹੈ।
ਮੇਰੀ ਮਾਂ ਨੂੰ ਕਿਸੇ ਨੇ ਪੁੱਛਿਆ ਕਿ ਮਾਨ ਨੂੰ ਮਿਲੇ ਕਿੰਨੇ ਦਿਨ ਹੋ ਗਏ, ਉਹ ਕਹਿੰਦੇ 37 ਦਿਨ ਹੋ ਗਏ, ਫਿਰ ਉਨਾਂ ਕਿਹਾ ਕਿ ਤੁਸੀਂ ਉਨਾਂ ਨੂੰ ਕੁਝ ਕਹਿੰਦੇ ਨਹੀਂ ਕਿ ਉਹ ਤੁਹਾਨੂੰ ਮਿਲਦੇ ਨਹੀਂ, ਇਸ ਉਤੇ ਕੀ ਕਹਿਣਾ ਚਾਹੋਗੇ, ਮਾਂ ਕਹਿੰਦੀ ਕੀ ਹੋਇਆ ਜੇ ਮੈਨੂੰ ਨੀ ਮਿਲਦਾ, ਰੋਜ਼ ਮਾਵਾਂ ਨੂੰ ਹੀ ਮਿਲਦਾ ਹੈ, ਕਦੇ ਮਨਰੇਗਾ ਵਾਲੀਆਂ ਮਾਵਾਂ ਨੂੰ ਪਿੰਡ ਦੀਆਂ ਮਾਵਾਂ ਨੂੰ , ਹਰ ਮਾਂ ਉਸ ਦਾ ਸਿਰ ਹੀ ਪਲੋਸਦੀ ਹੈ।
ਮੈਂ ਮਸ਼ਹੂਰ ਹੋ ਕੇ ਕੁਰਸੀ ਉਤੇ ਬੈਠਾ, ਲੋਕ ਕੁਰਸੀ ਉਤੇ ਬੈਠ ਕੇ ਮਸ਼ਹੂਰ ਹੁੰਦੇ
ਮਾਨ ਨੇ ਕਿਹਾ ਕਿ ਇਕ ਹੋਰ ਸਵਾਲ ਪੁੱਛਦੇ ਹਨ ਕਿ ਇਸ ਕੁਰਸੀ ਉਤੇ ਵੱਡਿਆਂ-ਵੱਡਿਆਂ ਦਾ ਦਿਮਾਗ ਖਰਾਬ ਹੋ ਜਾਂਦਾ, ਤੁਹਾਡਾ ਕਿਉਂ ਨਹੀਂ ਹੋਇਆ, ਉਨਾਂ ਕਿਹਾ ਕਿ ਪਹਿਲਾਂ ਲੋਕ ਕੁਰਸੀ ਉਤੇ ਬਹਿ ਕੇ ਮਸ਼ਹੂਰ ਹੁੰਦੇ ਸੀ, ਮੈਂ ਮਸ਼ਹੂਰ ਹੋ ਕੇ ਕੁਰਸੀ ਉਤੇ ਬੈਠਾ।
ਅਸੀਂ ਸਿਆਸਤ 'ਚ ਕਿਉਂ ਆਏ
ਸੀ ਐਮ ਮਾਨ ਨੇ ਕਿਹਾ ਕਿ ਸਾਨੂੰ ਸਿਆਸਤ ਵਿਚ ਆਉਣ ਦੀ ਲੋੜ ਨਹੀਂ ਸੀ ਜੇਕਰ ਇਹ ਸਹੀ ਕੰਮ ਕਰਦੇ, ਉਨਾਂ ਕਿਹਾ ਕਿ ਕੇਜਰੀਵਾਲ ਇਨਕਮ ਟੈਕਸ ਵਿਭਾਗ ਵਿਚ ਕਮੀਸ਼ਨਰ ਸਨ, ਇਸ ਵਿਭਾਗ ਵਿਚ ਤਾਂ ਚਪੜਾਸੀ ਹੀ ਨਹੀਂ ਮਾਣ ਹੁੰਦਾ ਜੇ ਉਹ ਚਾਹੇ ਤਾਂ ਬੋਰੀਆਂ ਭਰ ਕੇ ਪੈਸੇ ਘਰ ਲੈ ਕੇ ਜਾ ਸਕਦਾ ਹੈ। ਸਾਡੇ ਮੰਤਰੀ ਮਨੀਸ਼ ਸਿਸੋਦੀਆਂ ਸੀਨੀਅਰ ਪੱਤਰਕਾਰ ਸਨ ਤੇ ਮੈਂ ਖੁਦ ਕਲਾਕਾਰ ਰਿਹਾ।