ਖਬਰਿਸਤਾਨ ਨੈਟਵਰਕ: ਦਿੱਲੀ ਚ ਹੋਈ ਆਲ ਪਾਰਟੀ ਮੀਟਿੰਗ ਨਾਲ ਜੁੜੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਦਿੱਲੀ 'ਚ ਆਲ ਪਾਰਟੀ ਮੀਟਿੰਗ ਹੋਈ, ਜਿਸ 'ਚ ਦੇਸ਼ ਦੀਆਂ ਸਾਰੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਦੇ ਆਗੂ ਮੌਜੂਦ ਸਨ। ਦੱਸ ਦਈਏ ਕਿ ਇਸ ਮੀਟਿੰਗ ਵਿੱਚ ਜਲੰਧਰ ਦੇ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਵੀ ਮੌਜੂਦ ਸਨ ਅਤੇ ਉਨ੍ਹਾਂ ਨੇ ਮੀਟਿੰਗ ਤੋਂ ਜੁੜਿਆਂ ਕਈ ਏਹਿਮ ਜਣਕਾਰਿਆਂ ਨੂੰ ਵੀ ਸਾਂਝਾ ਕੀਤਾ।
ਇਸ ਮੌਕੇ ਤੇ ਜਣਕਾਰੀ ਦਿੰਦੇ ਹੋਏ ਸੁਸ਼ੀਲ ਕੁਮਾਰ ਰਿੰਕੂ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਆਉਣ ਵਾਲੇ ਬਿੱਲਾਂ 'ਤੇ ਚਰਚਾ ਕੀਤੀ ਗਈ। ਪਰ ਬਦਕਿਸਮਤੀ ਨਾਲ ਕਿਸੇ ਬਿੱਲ 'ਤੇ ਚਰਚਾ ਨਹੀਂ ਹੋਈ।
ਮੀਟਿੰਗ 'ਚ ਕਿਸੇ ਬਿੱਲ 'ਤੇ ਚਰਚਾ ਨਹੀਂ ਹੋਈ
ਇਸ ਮੌਕੇ ਤੇ ਵਿਚਾਰ ਸਾਂਝਾ ਕਰਦੇ ਹੋਏ ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ ਕਿਹਾ ਕਿ ਸਰਕਾਰ ਦੇ ਮੰਤਰੀਆਂ ਨੇ ਸੰਸਦ ਭਵਨ ਵਿੱਚ ਆਉਣ ਵਾਲੇ ਬਿੱਲਾਂ ਸਬੰਧੀ ਵਿਰੋਧੀ ਪਾਰਟੀਆਂ ਨਾਲ ਕੋਈ ਗੱਲਬਾਤ ਨਹੀਂ ਕੀਤੀ ਗਈ ਹੈ। ਪਰ ਇਸ ਦੌਰਾਨ ਸਾਰੀਆਂ ਵਿਰੋਧੀ ਪਾਰਟੀਆਂ ਨੇ ਮੰਗ ਕੀਤੀ ਕਿ ‘ਆਪ’ ਦੇ ਬਰਖ਼ਾਸਤ ਸੰਸਦ ਮੈਂਬਰ ਰਾਘਵ ਚੱਢਾ ਅਤੇ ਸੰਜੇ ਸਿੰਘ ਨੂੰ ਛੇਤੀ ਤੋਂ ਛੇਤੀ ਹੀ ਬਹਾਲ ਕੀਤਾ ਜਾਵੇ ਤਾਕਿ ਨਵੀਂ ਪਾਰਲੀਮੈਂਟ ਦੀ ਇਮਾਰਤ ਵਿੱਚ ਉਨ੍ਹਾਂ ਨੂੰ ਵੀ ਉਹੀ ਸਨਮਾਨ ਮਿਲੇ ਜੋ ਦੂਜਿਆਂ ਨੂੰ ਮਿਲ ਰਿਹਾ ਹੈ।
ਨਵੇਂ ਸੰਸਦ ਭਵਨ ਵਿੱਚ ਨਵੇਂ ਰੀਤੀ-ਰਿਵਾਜ ਹੋਣੇ ਚਾਹੀਦੇ ਹਨ
ਇਸ ਮੌਕੇ ਤੇ ਅੱਗੇ ਜਾਣਕਾਰੀ ਦਿੰਦੇ ਹੋਏ ਸੁਸ਼ੀਲ ਰਿੰਕੂ ਨੇ ਕਿਹਾ ਕਿ ਮੈਂ ਨਵੀਂ ਸੰਸਦ ਭਵਨ ਲਈ ਸਰਕਾਰ ਨੂੰ ਵਧਾਈ ਦਿੰਦਾ ਹਾਂ। ਨਵੇਂ ਘਰ ਵਿੱਚ ਨਵੇਂ ਰੀਤੀ-ਰਿਵਾਜ ਹੋਣੇ ਚਾਹੀਦੇ ਹਨ। ਜਿਸ ਤਰ੍ਹਾਂ ਸਰਕਾਰ ਪੁਰਾਣੇ ਸੰਸਦ ਭਵਨ ਵਿੱਚ ਵਿਰੋਧੀ ਧਿਰ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰਦੀ ਹੈ। ਅਸੀਂ ਉਮੀਦ ਕਰਦੇ ਹਾਂ ਕਿ ਸਰਕਾਰ ਨਵੀਂ ਸੰਸਦ ਭਵਨ ਵਿੱਚ ਕੁਝ ਬਦਲਾਅ ਕਰੇਗੀ।