ਖਬਰਿਸਤਾਨ ਨੈਟਵਰਕ: ਦੇਸ਼ ਦੇ ਨੌਜਵਾਨਾਂ ਵਿੱਚ ਵਿਦੇਸ਼ਾਂ ਵਿੱਚ ਸੈਟਲ ਹੋਣ ਦੀ ਇੱਛਾ ਲਗਾਤਾਰ ਵੱਧ ਰਹੀ ਹੈ। ਭਾਰਤੀ ਨੌਜਵਾਨ ਲੱਖਾਂ ਰੁਪਏ ਖਰਚ ਕਰ ਕੇ ਕੈਨੇਡਾ, ਆਸਟ੍ਰੇਲੀਆ, ਲੰਡਨ (ਇੰਗਲੈਂਡ) ਅਤੇ ਅਮਰੀਕਾ ਕਿਸੇ ਨਾ ਕਿਸੇ ਆਧਾਰ 'ਤੇ ਜਾ ਰਹੇ ਹਨ। ਇਸ ਦੌਰਾਨ ਨੌਜਵਾਨ ਟਰੈਵਲ ਏਜੰਟ ਦੀਆਂ ਚਾਲਾਂ ਦਾ ਸ਼ਿਕਾਰ ਹੋ ਕੇ ਮੋਟੀ ਰਕਮ ਫਸਾ ਲੈਂਦਾ ਹੈ। ਥਾਂ ਥਾਂ ਤੇ ਖੁੱਲੀਆਂ ਏਜੰਸੀ ਬੱਚਿਆਂ ਤੇ ਨੌਜਵਾਨਾਂ ਨੂੰ ਬਾਹਰ ਭੇਜਣ ਦਾ ਵਾਇਦਾ ਕਰਕੇ ਉਹਨਾਂ ਨੂੰ ਠਗਣ ਦੀ ਕੋਸ਼ਿਸ਼ ਕਰਦੇ ਹਨ। ਇਹਨਾਂ ਹੀ ਨਹੀਂ ਲੋਕ ਆਪਣੀ ਜ਼ਮੀਨ-ਜਾਇਦਾਦ ਗਿਰਵੀ ਰੱਖ ਕੇ ਵੀ ਬਾਹਰ ਜਾਂਦੇ ਹਨ। ਇਸ ਦੇ ਨਾਲ ਹੀ ਕੁਝ ਲੋਕ ਇਨ੍ਹਾਂ ਫਰਜ਼ੀ ਟਰੈਵਲ ਏਜੰਟਾਂ ਦੇ ਜਾਲ ਵਿਚ ਫਸ ਕੇ ਲੱਖਾਂ-ਕਰੋੜਾਂ ਰੁਪਏ ਬਰਬਾਦ ਕਰ ਦਿੰਦੇ ਹਨ।
ਅਜਿਹਾ ਹੀ ਇੱਕ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ। ਜਿੱਥੇ ਸਹਿਗਲ ਓਵਰਸੀਜ਼ ਦੇ ਇੱਕ ਟਰੈਵਲ ਏਜੰਟ 'ਤੇ ਧੋਖਾਧੜੀ ਦਾ ਇਲਜ਼ਾਮ ਲੱਗਾ ਹੈ। ਜਾਣਕਾਰੀ ਮੁਤਾਬਿਕ ਜਦੋਂ ਮੀਡੀਆ ਨੇ ਟਰੈਵਲ ਏਜੰਟ ਦੇ ਦਫ਼ਤਰ ਦੇ ਬਾਹਰ ਬੈਠੇ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਵਿੱਚੋਂ ਇੱਕ ਨੇ ਇਸ ਮਾਮਲੇ ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 3 ਲੱਖ 80 ਹਜ਼ਾਰ ਰੁਪਏ ਉਨ੍ਹਾਂ ਦੇ ਨਾਮ 'ਤੇ ਦਿੱਤੇ ਗਏ ਹਨ। ਪੈਸੇ ਵਿਦੇਸ਼ ਭੇਜਣ ਦੇ ਲਈ ਲਏ ਗਏ ਸਨ ਪਰ ਅਜੇ ਤੱਕ ਕੋਈ ਜਵਾਬ ਨਹੀਂ ਦਿੱਤਾ ਗਿਆ। ਉੱਥੇ ਹੀ ਜਦੋਂ ਕਿ ਇੱਕ ਨੇ ਕਿਹਾ ਕਿ ਪੈਸੇ ਕੈਸ਼-ਚੈੱਕ ਅਤੇ ਆਨਲਾਈਨ ਤਿੰਨੋਂ ਮਾਧਿਅਮਾਂ ਰਾਹੀਂ ਜਮ੍ਹਾ ਕਰਵਾਏ ਗਏ ਹਨ। ਮਾਮਲੇ ਸਬੰਧੀ ਹੋਰ ਜਾਣਕਾਰੀ ਦੀ ਉਡੀਕ ਹੈ।