ਖਬਰਿਸਤਾਨ ਨੈਟਵਰਕ: ਜਲੰਧਰ ਤੋਂ ਭਗਵਾਨ ਵਾਲਮੀਕੀ ਗੇਟ ਕੋਲ ਗੋਲੀਆਂ ਚੱਲਣ ਦੇ ਚੱਲਦੇ ਕੋਲੋਨੀ ਹੰਗਾਮੇ ਹੋਣ ਦੀ ਵੱਡੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਇਹ ਹੰਗਾਮਾ ਉਦੋਂ ਵਾਪਰਿਆ ਜਦੋਂ ਕੋਲੋਨੀ ਚ ਖੇਡ ਰਹੇ ਬੱਚਿਆਂ ਨਾਲ ਨੌਜਵਾਨਾਂ ਵੱਲੋਂ ਬਦਸਲੂਕੀ ਕੀਤੀ ਗਈ। ਉਸ ਸਮੇਂ ਭਗਵਾਨ ਵਾਲਮੀਕਿ ਗੇਟ ਦੇ ਕੋਲ ਭਾਰੀ ਹੰਗਾਮਾ ਹੋਇਆ। ਜਦੋਂ ਇੱਕ ਧਿਰ ਨੇ ਦੂਜੇ ਪਾਸੇ ਗੋਲੀ ਚਲਾਉਣ ਦਾ ਦੋਸ਼ ਲਾਇਆ। ਇਹ ਝਗੜਾ ਗਲੀ ਵਿੱਚ ਬੱਚਿਆਂ ਦੇ ਖੇਡਣ ਕਾਰਨ ਹੋਇਆ।
ਦੱਸ ਦਈਏ ਕਿ ਇਹ ਘਟਨਾ ਰਾਤ 10:30 ਵਜੇ ਵਾਪਰੀ ਸੀ। ਜਿਸ ਦੌਰਾਨ ਪੂਰੀ ਕੋਲੋਨੀ ਚ ਹੰਗਾਮਾ ਹੋਇਆ ਸੀ।
ਇਸ ਮਾਮਲੇ ਤੇ ਜਾਣਕਾਰੀ ਦਿੰਦੇ ਹੋਏ ਕੋਲੋਨੀ ਚ ਰਹਿੰ ਵਾਲੇ ਵਾਸੀ ਸੁਮਿਤ ਕੁਮਾਰ ਨੇ ਦੱਸਿਆ ਕਿ ਬੱਚੇ ਗਲੀ ਵਿੱਚ ਖੇਡ ਰਹੇ ਸਨ। ਇਸ ਦੌਰਾਨ ਗੱਲੀਂ ਵਿੱਚ ਰਹਿੰਦੇ ਨੌਜਵਾਨਾਂ ਨੇ ਪਹਿਲਾਂ ਬੱਚਿਆਂ ਨਾਲ ਬਦਸਲੂਕੀ ਕੀਤੀ ਤੇ ਬਾਅਦ ਵਿੱਚ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਸ਼ੁਕਰ ਹੈ ਕਿ ਕਿਸੇ ਨੂੰ ਗੋਲੀ ਨਹੀਂ ਲੱਗੀ।
ਦੱਸ ਦਈਏ ਕਿ ਇਸ ਮਾਮਲੇ ਦੀ ਜਾਣਕਾਰੀ ਕੋਲੋਨੀ ਦੇ ਨੇੜੇ ਥਾਣਾ ਨੰਬਰ 2 ਤੱਕ ਪਹੁੰਚਾ ਦਿੱਤੀ ਗਈ ਸੀ। ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਥਾਣਾ-2 ਦੇ ਐਸਐਚਓ ਗੁਰਪ੍ਰੀਤ ਸਿੰਘ ਮੌਕੇ ’ਤੇ ਪੁੱਜੇ ਤੇ ਇਸ ਮਾਮਲੇ ਦੀ ਪੜਤਾਲ ਕਰਨ ਚ ਜੁੱਟ ਗਏ ਸੀ।
ਬੱਚਿਆਂ ਨੂੰ ਖੇਡਣ ਤੋਂ ਰੋਕਿਆ
ਇਸ ਘਟਨਾ ਬਾਰੇ ਔਰਤਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਗਲੀ ਵਿੱਚ ਬੈਠਾ ਸੀ। ਉਸਨੂੰ ਡਰ ਸੀ ਕਿ ਕਿਤੇ ਉਹ ਕਿਸੇ ਬਾਰੇ ਬੁਰਾ ਨਾ ਬੋਲੇ। ਪਰ ਇਲਾਕੇ ਦੇ ਨੌਜਵਾਨ ਗਗਨ ਨੇ ਪਹਿਲਾਂ ਬੱਚਿਆਂ ਨੂੰ ਖੇਡਣ ਤੋਂ ਰੋਕਿਆ ਅਤੇ ਬਾਅਦ ਵਿੱਚ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਵਿਰੋਧ ਕਰਨ 'ਤੇ ਉਹ ਮੌਕੇ ਤੋਂ ਭੱਜ ਗਏ। ਜੇਕਰ ਪੁਲਿਸ ਬਾਰੀਕੀ ਨਾਲ ਜਾਂਚ ਕਰੇ ਤਾਂ ਸਭ ਕੁਝ ਸਾਹਮਣੇ ਆ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਦੇ ਪਰਿਵਾਰ ਨੂੰ ਵੀ ਜਾਤੀ ਨਾਲ ਸਬੰਧਤ ਸ਼ਬਦ ਕਿਹਾ ਗਿਆ ਹੈ। ਐਸਐਚਓ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਫਿਲਹਾਲ ਗੋਲੀਆਂ ਚੱਲਣ ਦੀ ਕੋਈ ਸੂਚਨਾ ਨਹੀਂ ਹੈ। ਪੀੜਤ ਧਿਰ ਦਾ ਕਹਿਣਾ ਹੈ ਕਿ ਜੇਕਰ ਮਾਮਲਾ ਦਰਜ ਨਾ ਕੀਤਾ ਗਿਆ ਤਾਂ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ।
ਪੁਲਿਸ ਸਾਹਮਣੇ ਨੌਜਵਾਨ ਦੀ ਕੁੱਟਮਾਰ
ਇਸ ਘਟਨਾ ਦੇ ਚੱਲਦੇ ਪੂਰੀ ਕੋਲੋਨੀ ਚ ਸਨਸਨੀ ਫੈਲ ਗਈ ਸੀ। ਦੱਸ ਦਈਏ ਕਿ ਗੋਲੀ ਚੱਲਣ ਦੇ ਦੌਰਾਨ ਉਨ੍ਹਾਂ ਨੇ ਪੁਲਿਸ ਦੇ ਸਾਹਮਣੇ ਗੋਲੀ ਚਲਾਉਣ ਵਾਲੇ ਨੌਜਵਾਨ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਨੌਜਵਾਨ ਮੌਕੇ ਤੋਂ ਭੱਜ ਗਏ। ਫਿਲਹਾਲ ਏ.ਸੀ.ਪੀ ਨਿਰਮਲ ਸਿੰਘ ਪੁੱਛਗਿੱਛ ਲਈ ਮੌਕੇ 'ਤੇ ਪਹੁੰਚਕੇ ਇਸ ਘਟਨਾ ਦੀ ਪੜਤਾਲ ਕਰ ਰਹੇ ਹਨ। ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਦੋਹਸੀਆਂ ਤੇ ਸਖਤ ਕਾਰਵਾਈ ਜਰੂਰ ਕੀਤੀ ਜਾਵੇਗੀ।
ਪੁਲਿਸ ਨੇ ਡਰਾਮਾ ਦੇਖਿਆ ਅਤੇ ਨੌਜਵਾਨ ਨੂੰ ਨਹੀਂ ਛੁਡਾਇਆ - ਸ਼ੈਰੀ ਚੱਡਾ
ਇਸ ਮਾਮਲੇ ਤੇ ਜਣਕਾਰੀ ਦਿੰਦੇ ਹੋਏ ਸਿਵਲ ਹਸਪਤਾਲ ਪੁੱਜੇ ਸਾਬਕਾ ਕੌਂਸਲਰ ਸ਼ਹਿਰੀ ਚੱਢਾ ਨੇ ਕਿਹਾ ਕਿ ਪੁਲੀਸ ਦੇ ਸਾਹਮਣੇ ਨੌਜਵਾਨ ਦੀ ਕੁੱਟਮਾਰ ਕੀਤੀ ਜਾ ਰਹੀ ਹੈ ਅਤੇ ਉਸ ਨੂੰ ਛੁਡਾਇਆ ਨਹੀਂ ਗਿਆ, ਪੁਲੀਸ ਸਿਰਫ਼ ਤਮਾਸ਼ਾ ਦੇਖਦੀ ਰਹੀ।