ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਅੱਜ ਬਾਲਾਜੀ ਮੰਦਰ ਮੱਥਾ ਟੇਕਣ ਪਹੁੰਚੇ।ਇਸ ਦੌਰਾਨ ਉਨ੍ਹਾਂ ਪੰਜਾਬ ਦੀ ਖੁਸ਼ਹਾਲੀ ਲਈ ਪ੍ਰਾਥਨਾ ਕੀਤੀ। ਚੋਣਾਂ ਬਾਰੇ ਉਨ੍ਹਾਂ ਕਿਹਾ ਕਿ ਸਾਡਾ ਕੰਮ ਮਿਹਨਤ ਕਰਨਾ ਹੈ, ਬਾਕੀ ਸਾਰੇ ਮਾੜੇ ਲੋਕ ਛੱਡ ਗਏ ਹਨ ਅਤੇ ਅਸੀਂ ਨਵੇਂ ਚੁਣੇ ਗਏ ਲੋਕਾਂ ਤੋਂ ਉਮੀਦ ਕਰਦੇ ਹਾਂ ਕਿ ਉਹ ਸ਼ਹਿਰ ਦੇ ਲੋਕਾਂ ਦੀ ਸੇਵਾ ਕਰਨਗੇ। ਇਸ ਦੌਰਾਨ ਉਨ੍ਹਾਂ ਦੇ ਨਾਲ ਜਲੰਧਰ ਤੋਂ ‘ਆਪ’ ਉਮੀਦਵਾਰ ਪਵਨ ਕੁਮਾਰ ਟੀਨੂੰ ਵੀ ਮੌਜੂਦ ਸਨ ਅਤੇ ਉਨ੍ਹਾਂ ਨੇ ਵਿਰੋਧੀ ਆਗੂਆਂ ਨੂੰ ਜਵਾਬ ਦਿੱਤਾ।
ਟੀਨੂੰ ਨੇ ਚੰਨੀ ਨੂੰ ਦਿੱਤਾ ਕਰਾਰਾ ਜਵਾਬ
ਇਸ ਦੌਰਾਨ ਪਵਨ ਕੁਮਾਰ ਟੀਨੂੰ ਨੇ ਚਰਨਜੀਤ ਸਿੰਘ ਚੰਨੀ ਦੇ ‘ਮੈਂ ਟੀਨੂੰ ਲਈ ਨਵੀਂ ਪਾਰਟੀ ਲੱਭ ਰਿਹਾ ਹਾਂ’ ਦਾ ਜਵਾਬ ਦਿੰਦਿਆਂ ਕਿਹਾ ਕਿ ਉਨ੍ਹਾਂ ਕੋਲ ਹੁਣ ਕਹਿਣ ਲਈ ਕੁਝ ਨਹੀਂ ਬਚਿਆ। ਇਸੇ ਲਈ ਉਹ ਅਜਿਹੀਆਂ ਗੱਲਾਂ ਕਰ ਰਹੇ ਹਨ। ਉਨ੍ਹਾਂ ਨੂੰ ਜਲੰਧਰ ਸ਼ਹਿਰ ਬਾਰੇ ਪਤਾ ਵੀ ਨਹੀਂ ਹੈ ਕੱਲ੍ਹ ਉਨ੍ਹਾਂ ਨੇ ਨਕੋਦਰ ਵਿਚ ਕਿਸੇ ਥਾਂ ਜਾਣਾ ਸੀ, ਪਰ ਫਗਵਾੜਾ ਪਹੁੰਚ ਗਏ।
ਸੁਸ਼ੀਲ ਰਿੰਕੂ 'ਤੇ ਵੀ ਸਾਧਿਆ ਨਿਸ਼ਾਨਾ
ਸੁਸ਼ੀਲ ਰਿੰਕੂ ਬਾਰੇ ਟੀਨੂੰ ਨੇ ਕਿਹਾ ਕਿ ਮੈਂ ਉਸ ਨੂੰ ਦੱਸਣਾ ਚਾਹਾਂਗਾ ਕਿ ਉਹ ਬਾਬਾ ਅੰਬੇਡਕਰ ਸਾਹਿਬ ਦੀ ਗੱਲ ਕਰਦਾ ਹੈ ਪਰ ਜਿਸ ਪਾਰਟੀ ਵਿਚ ਉਹ ਸ਼ਾਮਲ ਹੋਇਆ ਹੈ, ਉਹ ਬਾਬਾ ਸਾਹਿਬ ਦੇ ਸੰਵਿਧਾਨ ਨੂੰ ਖਤਮ ਕਰਨ ਉਤੇ ਤੁਲੀ ਹੋਈ ਹੈ। ਦੇਸ਼ ਨੂੰ ਭਾਜਪਾ ਤੋਂ ਬਚਾਉਣਾ ਹੈ।