ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਸਥਾਨਕ ਸਰਕਾਰਾਂ ਬਾਰੇ ਡਾ.ਰਵਜੋਤ ਸਿੰਘ ਨੂੰ ਈ-ਰਿਕਸ਼ਾ 'ਤੇ ਅੰਮ੍ਰਿਤਸਰ ਸ਼ਹਿਰ ਘੁੰਮਾਇਆ | ਉਨ੍ਹਾਂ ਕਿਹਾ ਕਿ ਰੋਜ਼ਾਨਾ ਇੱਕ ਲੱਖ ਤੋਂ ਵੱਧ ਲੋਕ ਅੰਮ੍ਰਿਤਸਰ ਆਉਂਦੇ ਹਨ ਤੇ ਉਨ੍ਹਾਂ ਨੂੰ ਕਿਹੜੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਦੇ ਹਨ| ਇਸ ਬਾਰੇ ਜਾਣਨ ਲਈ ਹੀ ਸ਼ਹਿਰ ਘੁੰਮਾਇਆ ਹੈ |
ਇਸ ਦੌਰਾਨ ਕੁਲਦੀਪ ਸਿੰਘ ਧਾਲੀਵਾਲ ਨੇ ਨਿਗਮ ਕਮਿਸ਼ਨਰ ਨੂੰ ਕਿਹਾ ਕਿ ਉਨ੍ਹਾਂ ਨੇ ਹੀ ਸ਼ਹਿਰ ਦਾ ਵਿਕਾਸ ਕਰਨਾ ਹੈ । ਡਾ: ਰਵਜੋਤ ਸਿੰਘ ਦੀ ਅਗਵਾਈ ਵਿਚ ਕੰਮ ਕੀਤਾ ਜਾਣਾ ਹੈ ਅਤੇ ਸ਼ਹਿਰ ਵਿਚ ਕਈ ਪ੍ਰੋਜੈਕਟ ਲਿਆਂਦੇ ਜਾਣੇ ਹਨ | ਉਨ੍ਹਾਂ ਕਿਹਾ ਕਿ ਲੋਕ ਇਸ ਸ਼ਹਿਰ ਨੂੰ ਬਹੁਤ ਪਿਆਰ ਕਰਦੇ ਹਨ।
ਈ-ਰਿਕਸ਼ਾ 'ਤੇ ਅੰਮ੍ਰਿਤਸਰ ਘੁੰਮਾਇਆ
ਦੱਸ ਦੇਈਏ ਕਿ ਕੈਬਨਿਟ ਮੰਤਰੀ ਰਵਜੋਤ ਨੇ ਅੱਜ ਸਵੇਰੇ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਤੋਂ ਬਾਅਦ ਉਹ ਕੱਲ੍ਹ ਹੀ ਸ਼ੁਰੂ ਹੋਏ ਬੀਆਰਟੀਐਸ ਪ੍ਰਾਜੈਕਟ ਤਹਿਤ ਚੱਲ ਰਹੀਆਂ ਬੱਸਾਂ ਦਾ ਜਾਇਜ਼ਾ ਲੈਣ ਇੰਡੀਆ ਗੇਟ ਪੁੱਜੇ। ਜਿੱਥੇ ਉਸ ਨੇ ਬੱਸ ਰਾਹੀਂ ਸਫਰ ਕਰਨਾ ਸੀ, ਉੱਥੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਉਨ੍ਹਾਂ ਨੂੰ ਈ-ਰਿਕਸ਼ਾ 'ਤੇ ਬਿਠਾਇਆ । ਉਨ੍ਹਾਂ ਨਾਲ ਨਗਰ ਨਿਗਮ ਕਮਿਸ਼ਨਰ ਗੁਰਪ੍ਰੀਤ ਸਿੰਘ ਔਲਖ ਵੀ ਮੌਜੂਦ ਸਨ।
ਟੀ -ਸਟਾਲ 'ਤੇ ਪਿਲਾਈ ਚਾਹ
ਉਨ੍ਹਾਂ ਨੇ ਨਿਗਮ ਕਮਿਸ਼ਨਰ ਨੂੰ ਕਿਹਾ ਕਿ ਉਨ੍ਹਾਂ ਇਸ ਲਈ ਮੰਤਰੀ ਨਾਲ ਬੈਠਾਇਆ ਹੈ ਤਾਂ ਜੋ ਉਹ ਹਰ ਸਮੱਸਿਆ ਦਾ ਹੱਲ ਲੈ ਸਕਣ | ਉਨ੍ਹਾਂ ਕਿਹਾ ਕਿ ਮੰਤਰੀ ਸਾਹਿਬ ਇਕ ਡਾਕਟਰ ਹਨ ਤੇ ਉਨ੍ਹਾਂ ਨੂੰ ਸਫਾਈ ਦੀ ਪੂਰੀ ਮਹੱਤਤਾ ਬਾਰੇ ਪਤਾ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਲਈ ਟੈਂਪੋ ਵਿਚ ਬਿਠਾਇਆ ਤੇ ਚਾਹ ਦੇ ਸਟਾਲ 'ਤੇ ਚਾਹ ਪਿਲਾਈ ਤਾਂ ਜੋ ਉਨ੍ਹਾਂ ਦਾ ਸ਼ਹਿਰ ਚੰਗਾ ਤੇ ਵਧੀਆ ਬਣ ਸਕੇ।