ਦੇਸ਼ ਭਰ 'ਚ ਅੱਜ ਯਾਨੀ 26 ਦਸੰਬਰ ਨੂੰ ਏਅਰਟੈੱਲ ਸੇਵਾਵਾਂ ਦੇ ਬੰਦ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਉਪਭੋਗਤਾ ਸੇਵਾ 'ਚ ਰੁਕਾਵਟ ਦੀ ਲਗਾਤਾਰ ਸ਼ਿਕਾਇਤ ਕਰ ਰਹੇ ਹਨ। ਬਹੁਤ ਸਾਰੇ ਉਪਭੋਗਤਾਵਾਂ ਨੇ ਸੋਸ਼ਲ ਮੀਡੀਆ 'ਤੇ ਮੋਬਾਈਲ ਅਤੇ ਬ੍ਰਾਡਬੈਂਡ ਸੇਵਾਵਾਂ ਵਿੱਚ ਪੇਸ਼ ਆ ਰਹੀਆਂ ਸਮੱਸਿਆਵਾਂ ਨੂੰ ਸਾਂਝਾ ਕੀਤਾ ਹੈ।
ਡਾਊਨਡਿਟੈਕਟਰ ਦੇ ਅੰਕੜਿਆਂ ਅਨੁਸਾਰ, ਜ਼ਿਆਦਾਤਰ ਸ਼ਿਕਾਇਤਾਂ ਵੀਰਵਾਰ ਸਵੇਰੇ 11 ਵਜੇ ਦੇ ਕਰੀਬ ਦਰਜ ਕੀਤੀਆਂ ਗਈਆਂ। ਏਅਰਟੈੱਲ ਨੇ ਇਸ ਮੁੱਦੇ 'ਤੇ ਅਜੇ ਤੱਕ ਕੋਈ ਪ੍ਰਤੀਕਿਰਿਆ ਜਾਂ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ ਪਰ ਇਸ ਮੁੱਦੇ ਨੇ ਗਾਹਕਾਂ 'ਚ ਨਾਰਾਜ਼ਗੀ ਪੈਦਾ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਰਿਪੋਰਟ ਕਰਨ ਵਾਲੇ ਉਪਭੋਗਤਾਵਾਂ ਵਿੱਚੋਂ, 46 ਪ੍ਰਤੀਸ਼ਤ ਨੇ "ਪੂਰੀ ਬਲੈਕਆਊਟ" ਦੀ ਸ਼ਿਕਾਇਤ ਕੀਤੀ, 32 ਪ੍ਰਤੀਸ਼ਤ ਨੇ "ਸਿਗਨਲ ਨਹੀਂ" ਅਤੇ 22 ਪ੍ਰਤੀਸ਼ਤ ਨੇ ਮੋਬਾਈਲ ਕਨੈਕਸ਼ਨਾਂ ਨਾਲ ਸਮੱਸਿਆਵਾਂ ਦੀ ਰਿਪੋਰਟ ਕੀਤੀ। ਇਹ ਅੰਕੜੇ ਵੀਰਵਾਰ ਦੁਪਹਿਰ 12 ਵਜੇ ਤੱਕ ਦੇ ਹਨ।
IRCTC ਦਾ ਵੀ ਸਰਵਰ ਹੋਇਆ ਡਾਊਨ
IRCTC ਸਰਵਰ ਡਾਊਨ ਹੈ, ਜਿਸ ਕਾਰਨ ਯਾਤਰੀਆਂ ਨੂੰ ਟਿਕਟਾਂ ਦੀ ਬੁਕਿੰਗ 'ਚ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਮੁਤਾਬਕ IRCTC ਦੀ IT ਟੀਮ ਨੂੰ ਇਸ ਨੂੰ ਠੀਕ ਕਰਨ 'ਚ ਸਮਾਂ ਲੱਗੇਗਾ।
ਇੱਕ ਮਹੀਨੇ ਵਿੱਚ ਦੂਜੀ ਵਾਰ ਸਰਵਰ ਡਾਊਨ ਹੋਇਆ
ਦੱਸ ਦੇਈਏ ਕਿ ਇੱਕ ਮਹੀਨੇ ਵਿੱਚ ਇਹ ਦੂਜੀ ਵਾਰ ਹੈ ਜਦੋਂ IRCTC ਸਰਵਰ ਡਾਊਨ ਹੋਇਆ ਹੈ। ਇਸ ਤੋਂ ਪਹਿਲਾਂ ਵੀ 9 ਦਸੰਬਰ ਨੂੰ ਆਈਆਰਸੀਟੀਸੀ ਦੀ ਵੈੱਬਸਾਈਟ ਇੱਕ ਘੰਟੇ ਲਈ ਬੰਦ ਕਰ ਦਿੱਤੀ ਗਈ ਸੀ। ਉਸ ਸਮੇਂ, IRTC ਨੇ ਦੇਰੀ ਦਾ ਕਾਰਨ ਈ-ਟਿਕਟਿੰਗ ਪਲੇਟਫਾਰਮ ਦੇ ਰੱਖ-ਰਖਾਅ ਨੂੰ ਮੰਨਿਆ ਸੀ। ਆਈਟੀ ਟੀਮ ਵੀ ਜਲਦੀ ਹੀ ਇਸ ਸਮੱਸਿਆ ਦਾ ਹੱਲ ਲੱਭ ਰਹੀ ਹੈ।
ਸੋਸ਼ਲ ਮੀਡੀਆ 'ਤੇ ਲੋਕ ਕੱਢ ਰਹੇ ਭੜਾਸ
ਸਰਵਰ ਡਾਊਨ ਹੋਣ ਕਾਰਨ ਸੋਸ਼ਲ ਮੀਡੀਆ 'ਤੇ ਵੀ ਲੋਕ ਪ੍ਰਤੀਕਿਰਿਆ ਦਿੰਦੇ ਨਜ਼ਰ ਆ ਰਹੇ ਹਨ। ਕੁਝ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਟੈਕਸ ਭਰਨ ਤੋਂ ਬਾਅਦ ਵੀ ਆਈਆਰਸੀਟੀਸੀ ਉਨ੍ਹਾਂ ਨੂੰ ਐਮਰਜੈਂਸੀ ਟਰੇਨ ਬੁਕਿੰਗ ਦੌਰਾਨ ਚੰਗੀਆਂ ਸੇਵਾਵਾਂ ਨਹੀਂ ਦੇ ਰਹੀ ਹੈ।