ਮੌਸਮ ਵਿਭਾਗ ਨੇ ਅਗਲੇ 48 ਘੰਟਿਆਂ ਦੌਰਾਨ ਪੰਜਾਬ ਦੇ ਤਾਪਮਾਨ ਵਿੱਚ ਦੋ ਡਿਗਰੀ ਦੀ ਗਿਰਾਵਟ ਦੀ ਭਵਿੱਖਬਾਣੀ ਕੀਤੀ ਹੈ। ਧੁੰਦ ਕਾਰਨ ਐਤਵਾਰ ਨੂੰ ਪੰਜਾਬ 'ਚ ਕਈ ਥਾਵਾਂ 'ਤੇ ਵਿਜ਼ੀਬਿਲਟੀ ਬਹੁਤ ਘੱਟ ਰਹੀ। ਖਾਸ ਕਰਕੇ ਜਲੰਧਰ ਦੇ ਆਦਮਪੁਰ 'ਚ ਵਿਜ਼ੀਬਿਲਟੀ ਸਿਰਫ 50 ਤੋਂ 200 ਮੀਟਰ ਸੀ, ਜਦੋਂ ਕਿ ਅੰਮ੍ਰਿਤਸਰ 'ਚ ਇਹ 200 ਤੋਂ 500 ਮੀਟਰ, ਲੁਧਿਆਣਾ 'ਚ 500 ਤੋਂ 1000 ਮੀਟਰ ਸੀ। ਜਦੋਂਕਿ ਬਠਿੰਡਾ ਵਿੱਚ ਇਹ 200 ਤੋਂ 500 ਮੀਟਰ ਅਤੇ ਪਟਿਆਲਾ ਵਿੱਚ 2000 ਤੋਂ 4000 ਮੀਟਰ ਦਰਮਿਆਨ ਸੀ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ 6 ਦਿਨਾਂ 'ਚ ਮੌਸਮ ਖੁਸ਼ਕ ਰਹੇਗਾ, ਹਾਲਾਂਕਿ ਧੁੰਦ ਇਸੇ ਤਰ੍ਹਾਂ ਜਾਰੀ ਰਹੇਗੀ।
ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ
ਵਧਦੀ ਠੰਢ ਕਾਰਨ ਸੂਬੇ ਵਿੱਚ ਵਿਜ਼ੀਬਿਲਟੀ ਘੱਟ ਗਈ ਹੈ। ਧੁੰਦ ਕਾਰਨ ਹਾਈਵੇਅ ’ਤੇ ਵਾਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਘੱਟ ਵਿਜ਼ੀਬਿਲਟੀ ਕਾਰਨ ਵਾਹਨਾਂ ਦੀ ਰਫ਼ਤਾਰ ਵੀ ਘੱਟ ਗਈ ਹੈ। ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਵਿੱਚ ਕੜਾਕੇ ਦੀ ਠੰਢ ਦਾ ਅਲਰਟ ਜਾਰੀ ਕੀਤਾ ਹੈ।
ਬੱਦਲਵਾਈ ਦੀ ਸੰਭਾਵਨਾ
ਐਤਵਾਰ ਨੂੰ ਜਲੰਧਰ ਦਾ ਵੱਧ ਤੋਂ ਵੱਧ ਤਾਪਮਾਨ 21.7 ਡਿਗਰੀ, ਅੰਮ੍ਰਿਤਸਰ ਦਾ 22.9 ਡਿਗਰੀ, ਲੁਧਿਆਣਾ ਦਾ 22.4, ਪਟਿਆਲਾ ਦਾ 23.6, ਪਠਾਨਕੋਟ ਦਾ 22.0, ਗੁਰਦਾਸਪੁਰ ਦਾ 22.0, ਰੋਪੜ ਦਾ ਤਾਪਮਾਨ 22.1 ਡਿਗਰੀ ਦਰਜ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ ਅੱਜ ਨਵੀਂ ਦਿੱਲੀ ਸੋਮਵਾਰ ਤੋਂ ਪੰਜਾਬ ਦੇ ਮੌਸਮ 'ਚ ਗੜਬੜੀ ਦੇ ਅਸਾਰ ਹਨ, ਪਰ ਮੀਂਹ ਨਹੀਂ ਪਵੇਗਾ। ਹਾਲਾਂਕਿ ਪੰਜਾਬ 'ਚ ਕੁਝ ਥਾਵਾਂ 'ਤੇ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ।