ਹਿਮਾਚਲ ਪ੍ਰਦੇਸ਼ ਦੇ ਸਾਬਕਾ ਸਹਿ-ਇੰਚਾਰਜ ਤੇਜਿੰਦਰ ਬਿੱਟੂ ਨਾਲ ਕਾਂਗਰਸ ਨੇ ਉਹੀ ਕੀਤਾ ਜੋ ਪਾਰਟੀ ਛੱਡਣ ਵਾਲੇ ਕਿਸੇ ਵੀ ਆਗੂ ਨਾਲ ਕੀਤਾ ਜਾਂਦਾ ਹੈ। ਤੇਜਿੰਦਰ ਬਿੱਟੂ ਕੁਝ ਦਿਨ ਪਹਿਲਾਂ ਹੀ ਕਾਂਗਰਸ ਪਾਰਟੀ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ ਸਨ।
ਤੇਜਿੰਦਰ ਸਿੰਘ ਬਿੱਟੂ ਨੇ ਕਿਹਾ ਸੀ ਕਿ ਹੁਣ ਪੰਜਾਬ ਲਈ ਇਹ ਬਹੁਤ ਜ਼ਰੂਰੀ ਹੋ ਗਿਆ ਹੈ ਕਿ ਕੇਂਦਰ ਵਿੱਚ ਜੋ ਸਰਕਾਰ ਹੈ, ਉਹੀ ਪੰਜਾਬ ਵਿੱਚ ਵੀ ਬਣੇ, ਉਨ੍ਹਾਂ ਦਾ ਇਸ਼ਾਰਾ ਡਬਲ ਇੰਜਣ ਵਾਲੀ ਸਰਕਾਰ ਵੱਲ ਸੀ। ਸਿੱਖ ਕੌਮ ਲਈ ਜਿੰਨਾ ਕੰਮ ਭਾਜਪਾ ਨੇ ਕੀਤਾ ਹੈ, ਓਨਾ ਕਿਸੇ ਸਰਕਾਰ ਨੇ ਨਹੀਂ ਕੀਤਾ। ਪਿਛਲੀਆਂ ਸਰਕਾਰਾਂ ਕਾਰਨ ਪੰਜਾਬ ਬਹੁਤ ਪਿੱਛੇ ਚਲਾ ਗਿਆ ਸੀ।
ਵਿਰੋਧੀਆਂ ਨੂੰ ਦਿੰਦੇ ਰਹੇ ਢੁੱਕਵੇਂ ਜਵਾਬ
ਉਹ ਕਈ ਵਾਰ ਵਿਰੋਧੀਆਂ ਦੇ ਨਿਸ਼ਾਨੇ 'ਤੇ ਵੀ ਆਏ, ਪਰ ਬਿੱਟੂ ਨੇ ਹਮੇਸ਼ਾ ਹੀ ਵਿਰੋਧੀਆਂ ਵੱਲੋਂ ਚਲਾਏ ਸਿਆਸੀ ਤੀਰਾਂ ਨੂੰ ਆਪਣੇ ਵੱਲ ਮੋੜ ਕੇ ਉਨ੍ਹਾਂ ਨੂੰ ਸ਼ਾਂਤ ਕੀਤਾ। ਕੈਪਟਨ ਤੇ ਉਨ੍ਹਾਂ ਦੇ ਸਾਬਕਾ ਮੀਡੀਆ ਸਲਾਹਕਾਰ ਭਰਤ ਇੰਦਰ ਸਿੰਘ ਚਾਹਲ ਦੇ ਕਰੀਬੀ ਹੋਣ ਕਾਰਨ ਸੁਖਬੀਰ ਸਿੰਘ ਬਾਦਲ ਨੇ ਸਰਕਾਰ 'ਚ ਆਉਂਦੇ ਹੀ ਬਿੱਟੂ ਖਿਲਾਫ ਪਹਿਲੀ ਜਾਂਚ ਸ਼ੁਰੂ ਕਰ ਦਿੱਤੀ ਸੀ। ਇਹ ਵੱਖਰੀ ਗੱਲ ਹੈ ਕਿ ਬਿੱਟੂ ਨੇ ਸਮਝਦਾਰੀ ਨਾਲ ਉਕਤ ਜਾਂਚ ਦਾ ਸੇਕ ਆਪਣੇ ਉੱਤੇ ਨਹੀਂ ਪੈਣ ਦਿੱਤਾ।
ਕਾਂਗਰਸ ਮੁੱਦਿਆਂ ਤੋਂ ਭਟਕ ਗਈ ਹੈ
ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਤੇਜਿੰਦਰ ਪਾਲ ਸਿੰਘ ਬਿੱਟੂ ਨੇ ਕਿਹਾ ਕਿ ਮੈਂ ਕਾਂਗਰਸ ਪਾਰਟੀ ਵਿੱਚ 35 ਸਾਲ ਬਿਤਾ ਚੁੱਕਾ ਹਾਂ ਅਤੇ ਅੱਜ ਮੈਨੂੰ ਲੱਗਦਾ ਹੈ ਕਿ ਕਾਂਗਰਸ ਮੁੱਦਿਆਂ ਤੋਂ ਭਟਕ ਗਈ ਹੈ। ਮੈਂ ਪੰਜਾਬ ਦੀ ਭਲਾਈ ਲਈ ਸੋਚਿਆ ਅਤੇ ਭਾਜਪਾ ਵਿੱਚ ਸ਼ਾਮਲ ਹੋ ਗਿਆ। ਅੱਜ ਪੰਜਾਬ ਵਿੱਚ ਜੇਕਰ ਕੋਈ ਸਹੀ ਵਿਕਲਪ ਹੈ, ਜੋ ਉਥੋਂ ਦੇ ਲੋਕਾਂ ਲਈ ਅਤੇ ਪੰਜਾਬ ਦੀ ਤਰੱਕੀ ਲਈ ਕੰਮ ਕਰ ਸਕਦਾ ਹੈ, ਤਾਂ ਉਹ ਹੈ ਭਾਜਪਾ। ਤੇਜਿੰਦਰ ਮੂਲ ਰੂਪ ਤੋਂ ਜਲੰਧਰ ਦੇ ਰਹਿਣ ਵਾਲੈ ਹਨ ਤੇ ਜਲੰਧਰ ਤੋਂ ਦਿੱਲੀ ਤੱਕ ਉਹ ਕਾਂਗਰਸ ਅਤੇ ਭਾਜਪਾ ਦੋਵਾਂ 'ਚ ਹੀ ਉਨ੍ਹਾਂ ਦੀ ਤੂਤੀ ਬੋਲਦੀ ਹੈ।