ਬਰਸਾਤੀ ਮੌਸਮ ਖਤਮ ਹੋ ਗਿਆ ਹੈ ਅਤੇ ਹੁਣ ਸਰਦੀ ਸ਼ੁਰੂ ਹੋਣ ਵਾਲੀ ਹੈ ਪਰ ਇਸ ਵੇਲੇ ਸ਼ਹਿਰ ਵਿੱਚ ਮੱਛਰਾਂ ਅਤੇ ਕੀਟ-ਪਤੰਗਾਂ ਦੀ ਭਰਮਾਰ ਹੈ। ਇਸ ਕਾਰਨ ਲੋਕਾਂ ਨੂੰ ਬੀਮਾਰੀਆਂ ਦਾ ਡਰ ਬਣਿਆ ਰਹਿੰਦਾ ਹੈ। ਇਸ ਸਬੰਧੀ ਵੱਖ-ਵੱਖ ਵਾਰਡਾਂ ਦੇ ਕੌਂਸਲਰਾਂ ਨੇ ਨਗਰ ਨਿਗਮ ਕਮਿਸ਼ਨਰ ਨੂੰ ਪੱਤਰ ਲਿਖ ਕੇ ਸ਼ਹਿਰ ਵਿੱਚ ਫੌਗਿੰਗ ਕਰਵਾਉਣ ਦੀ ਬੇਨਤੀ ਕੀਤੀ ਹੈ।
ਸ਼ਹਿਰ ਵਿੱਚ ਫੌਗਿੰਗ ਦੀ ਬਹੁਤ ਲੋੜ
ਵੱਖ-ਵੱਖ ਵਾਰਡਾਂ ਦੇ ਕੌਂਸਲਰਾਂ ਨੇ ਕਿਹਾ ਕਿ ਇਸ ਸਮੇਂ ਸ਼ਹਿਰ ਵਿੱਚ ਫੌਗਿੰਗ ਕਰਵਾਉਣ ਦੀ ਬਹੁਤ ਲੋੜ ਹੈ ਕਿਉਂਕਿ ਬਦਲਦੇ ਮੌਸਮ ਕਾਰਨ ਮੱਛਰ ਬਹੁਤ ਜ਼ਿਆਦਾ ਹੋ ਗਏ ਹਨ, ਜਿਸ ਕਾਰਨ ਡੇਂਗੂ ਅਤੇ ਮਲੇਰੀਆ ਵਰਗੀਆਂ ਬੀਮਾਰੀਆਂ ਦਾ ਖਤਰਾ ਵੱਧ ਗਿਆ ਹੈ। ਇਨ੍ਹਾਂ ਬੀਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਨਗਰ ਨਿਗਮ ਨੂੰ ਸ਼ਹਿਰ ਵਿੱਚ ਫੌਗਿੰਗ ਕਰਵਾਉਣੀ ਚਾਹੀਦੀ ਹੈ।
ਰਾਤ ਨੂੰ ਲੋਕਾਂ ਦੀਆਂ ਅੱਖਾਂ ਵਿੱਚ ਪੈ ਰਹੇ ਕੀਟ-ਪਤੰਗੇ
ਉਨ੍ਹਾਂ ਅੱਗੇ ਕਿਹਾ ਕਿ ਲੋਕਾਂ ਦਾ ਰਾਤ ਸਮੇਂ ਬਾਹਰ ਨਿਕਲਣਾ ਵੀ ਔਖਾ ਹੋ ਗਿਆ ਹੈ ਕਿਉਂਕਿ ਬਾਈਕ ਅਤੇ ਸਕੂਟਰ ਸਵਾਰ ਲੋਕਾਂ ਦੀਆਂ ਅੱਖਾਂ ਵਿੱਚ ਕੀਟ-ਪਤੰਗੇ ਪੈ ਰਹੇ ਹਨ। ਇਸ ਕਾਰਨ ਹਾਦਸੇ ਦਾ ਵੀ ਖਤਰਾ ਬਣਿਆ ਰਹਿੰਦਾ ਹੈ। ਇਸ ਲਈ ਨਗਰ ਨਿਗਮ ਨੂੰ ਜਲਦੀ ਤੋਂ ਜਲਦੀ ਸ਼ਹਿਰ ਵਿੱਚ ਫੌਗਿੰਗ ਕਰਵਾਉਣੀ ਚਾਹੀਦੀ ਹੈ।
ਇਹ ਰਹੇ ਹਾਜ਼ਰ
ਪਵਨ ਕੁਮਾਰ ਵਾਰਡ 30, ਦੀਪਕ ਤੇਲਾ ਵਾਰਡ 32, ਸੁਰਜੀਤ ਸਿੰਘ ਵਾਰਡ 21, ਮਨਮੋਹਨ ਸਿੰਘ ਵਾਰਡ 21, ਪ੍ਰਭਦਿਆਲ ਭੋਗਲ ਵਾਰਡ 22, ਸਤਬੀਰ ਕੌਰ ਵਾਰਡ 35, ਲੋਚਮਨ ਮਹੇ ਵਾਰਡ 35, ਬੰਟੀ ਨੀਲਕੰਠ ਵਾਰਡ 68, ਬਲਬੀਰ ਚੰਦ ਵਾਰਡ 75, ਡਾ: ਜਸਲੀਨ ਸੇਠੀ ਵਾਰਡ 20, ਅਸ਼ੋਕ ਭੋਗਲ ਵਾਰਡ 34, ਨਰੇਸ਼ ਕੁਮਾਰ, ਬਚਨ ਲਾਲ 36, ਕਵਲਜੀਤ ਕੌਰ ਗੁੱਲੂ ਵਾਰਡ 67 ਮੌਜੂਦ ਸਨ।