ਰੇਲਵੇ ਟਰੈਕਾਂ ਉਤੇ ਪੱਥਰ ਰੱਖਣ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ, ਪਰ ਹੁਣ ਰੇਲਵੇ ਟਰੈਕ ਉਤੇ ਇਕ ਸਰੀਆ ਮਿਲਿਆ ਹੈ। ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਦੇ ਲਲਿਤਪੁਰ 'ਚ ਰੇਲਵੇ ਟਰੈਕ 'ਤੇ ਲੋਹੇ ਦੀ ਰਾਡ ਰੱਖ ਕੇ ਟਰੇਨ ਨੂੰ ਪਲਟਾਉਣ ਦੀ ਸਾਜ਼ਿਸ਼ ਰਚੀ ਗਈ। ਜਦੋਂ ਪਾਤਾਲਕੋਟ ਐਕਸਪ੍ਰੈਸ ਰੇਲਗੱਡੀ ਇਸ ਦੇ ਉਪਰੋਂ ਲੰਘੀ ਤਾਂ ਰਾਡ ਰੇਲਗੱਡੀ ਦੇ ਪਹੀਏ ਵਿੱਚ ਫਸ ਗਈ ਅਤੇ ਚੰਗਿਆੜੀ ਨਿਕਲੀ। ਗਨੀਮਤ ਰਹੀ ਕਿ ਵੱਡਾ ਹਾਦਸਾ ਹੋਣੋਂ ਟਲ ਗਿਆ।
ਲਾਉਣੀ ਪਈ ਐਮਰਜੈਂਸੀ ਬ੍ਰੇਕ
ਟਰੇਨ ਦੇ ਗਾਰਡ ਨੇ ਤੁਰੰਤ ਐਮਰਜੈਂਸੀ ਬ੍ਰੇਕ ਲਗਾ ਕੇ ਟਰੇਨ ਨੂੰ ਰੋਕ ਦਿੱਤਾ। ਹਾਲਾਂਕਿ ਜਦੋਂ ਤੱਕ ਬ੍ਰੇਕ ਲਗਾਈ ਜਾ ਸਕਦੀ ਸੀ, ਉਦੋਂ ਤੱਕ ਲੋਹੇ ਦੀ ਰਾਡ ਇੰਜਣ ਦੇ ਹੇਠਾਂ ਆ ਚੁੱਕੀ ਸੀ।
ਰੇਲਵੇ ਅਧਿਕਾਰੀ ਦੀ ਸ਼ਿਕਾਇਤ 'ਤੇ ਲਲਿਤਪੁਰ ਦੇ ਜਖੌਰਾ ਥਾਣਾ ਖੇਤਰ 'ਚ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਟਰੇਨ ਰੁਕਣ ਤੱਕ ਰੇਲਵੇ ਟ੍ਰੈਕ 'ਤੇ ਪਈ ਰਾਡ ਪਾਤਾਲਕੋਟ ਐਕਸਪ੍ਰੈੱਸ ਦੇ ਇੰਜਣ 'ਚ ਫਸ ਗਈ।
ਗੇਟ ਮੈਨ ਨੇ 100 ਮੀਟਰ ਦੂਰ ਕੁਝ ਅਜੀਬ ਦੇਖਿਆ
ਫਾਟਕ ਨੰਬਰ 333-ਸੀ 'ਤੇ ਡਿਊਟੀ 'ਤੇ ਮੌਜੂਦ ਫਾਟਕ ਮੈਨ ਨੇ 4 ਅਕਤੂਬਰ ਨੂੰ ਸ਼ਾਮ 7:54 'ਤੇ ਫਾਟਕ ਤੋਂ ਸਿਰਫ 100 ਮੀਟਰ ਦੀ ਦੂਰੀ 'ਤੇ ਰੇਲਗੱਡੀ ਨੂੰ ਲੰਘਦੇ ਸਮੇਂ ਕੁਝ ਅਜੀਬ ਜਿਹਾ ਦੇਖਿਆ। ਉਸ ਨੇ ਦੇਖਿਆ ਕਿ ਅਚਾਨਕ ਪਾਤਾਲਕੋਟ ਐਕਸਪ੍ਰੈੱਸ ਦੇ ਪਹੀਏ 'ਚੋਂ ਚੰਗਿਆੜੀਆਂ ਨਿਕਲਣ ਲੱਗੀਆਂ। ਇਹ ਦੇਖ ਕੇ ਤੁਰੰਤ ਸਟੇਸ਼ਨ ਸੁਪਰਡੈਂਟ ਨੂੰ ਸੂਚਿਤ ਕੀਤਾ ਗਿਆ, ਜਿਨ੍ਹਾਂ ਨੇ ਤੁਰੰਤ ਲੋਕੋ ਪਾਇਲਟ ਨੂੰ ਇਸ ਦੀ ਸੂਚਨਾ ਦਿੱਤੀ।