ਜਲੰਧਰ ਦੇ ਟਾਂਡਾ ਅੱਡਾ ਰੇਲਵੇ ਕਰਾਸਿੰਗ ਨੇੜੇ ਜਵਾਨ ਦੀ ਰੇਲਗੱਡੀ ਦੀ ਲਪੇਟ 'ਚ ਆਉਣ ਨਾਲ ਮੌਤ ਹੋ ਗਈ ਹੈ। ਜਿੱਥੇ ਨੌਜਵਾਨ ਹੈੱਡਫੋਨ ਲਗਾ ਕੇ ਰੇਲਵੇ ਟਰੈਕ 'ਤੇ ਪੈਦਲ ਜਾ ਰਿਹਾ ਸੀ | ਨੌਜਵਾਨ ਆਪਣੀ ਧੁਨ 'ਚ ਇੰਨਾ ਮਗਨ ਸੀ ਕਿ ਉਸ ਨੂੰ ਪਿੱਛੇ ਤੋਂ ਆ ਰਹੀ ਟਰੇਨ ਦਾ ਧਿਆਨ ਨਹੀਂ ਰਿਹਾ। ਮ੍ਰਿਤਕ ਦੀ ਪਛਾਣ ਕਮਲ ਕੁਮਾਰ ਵਾਸੀ ਗਾਜ਼ੀ ਗੁੱਲਾ, ਜਲੰਧਰ ਵਜੋਂ ਹੋਈ ਹੈ। ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ।
ਮ੍ਰਿਤਕ ਦੀ ਪਛਾਣ ਕਮਲ ਕੁਮਾਰ ਵਾਸੀ ਗਾਜ਼ੀ ਗੁੱਲਾ, ਜਲੰਧਰ ਵਜੋਂ ਹੋਈ ਹੈ। ਜਲੰਧਰ ਦੀ ਜੀਆਰਪੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਸ ਨੇ ਮ੍ਰਿਤਕ ਕਮਲ ਦੀ ਮੌਤ ਬਾਰੇ ਦੇਰ ਰਾਤ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਸੀ ਅਤੇ ਉਨ੍ਹਾਂ ਦੇ ਬਿਆਨ ਦਰਜ ਕੀਤੇ ਗਏ ਸਨ।
ਜਾਣਕਾਰੀ ਮੁਤਾਬਕ ਕਮਲ ਹੈੱਡਫੋਨ ਲਗਾ ਕੇ ਘਰ ਤੋਂ ਬਾਹਰ ਨਿਕਲਿਆ ਅਤੇ ਰੇਲਵੇ ਲਾਈਨ 'ਤੇ ਸੈਰ ਕਰਨ ਲੱਗਾ। ਜਦੋਂ ਉਹ ਟਾਂਡਾ ਅੱਡਾ ਨੇੜੇ ਪਹੁੰਚਿਆ ਤਾਂ ਉਸ ਨੂੰ ਰੇਲ ਗੱਡੀ ਨੇ ਟੱਕਰ ਮਾਰ ਦਿੱਤੀ। ਕੱਲ੍ਹ ਯਾਨੀ ਮੰਗਲਵਾਰ ਨੂੰ ਉਸ ਨੇ ਕੰਮ ਤੋਂ ਛੁੱਟੀ ਲੈ ਲਈ ਸੀ।
ਆਸ-ਪਾਸ ਦੇ ਲੋਕਾਂ ਨੇ ਦੱਸਿਆ ਕਿ ਜਦੋਂ ਕਮਲ ਰੇਲਵੇ ਕਰਾਸਿੰਗ ’ਤੇ ਪੈਦਲ ਜਾ ਰਿਹਾ ਸੀ ਤਾਂ ਉਸ ਨੂੰ ਕਈ ਵਾਰ ਸਾਈਡ ’ਤੇ ਜਾਣ ਲਈ ਕਿਹਾ ਗਿਆ। ਪਰ ਕਿਉਂਕਿ ਉਸਦੇ ਕੰਨਾਂ 'ਤੇ ਹੈੱਡਫੋਨ ਸਨ, ਉਸ ਨੂੰ ਆਵਾਜ਼ ਨਹੀਂ ਸੁਣੀ|