ਪੰਜਾਬੀ ਗਾਇਕ ਗਿੱਪੀ ਗਰੇਵਾਲ ਨੂੰ ਮੁਹਾਲੀ ਜ਼ਿਲ੍ਹਾ ਅਦਾਲਤ ਨੇ ਪੇਸ਼ ਹੋਣ ਲਈ ਸੰਮਨ ਭੇਜੇ ਹਨ। ਇਹ ਸੰਮਨ ਉਨ੍ਹਾਂ ਨੂੰ ਇੱਕ ਗੈਂਗਸਟਰ ਵੱਲੋਂ ਮਿਲੀ ਧਮਕੀ ਦੇ ਸਬੰਧ ਵਿੱਚ ਭੇਜਿਆ ਗਿਆ ਹੈ। ਇਸ ਤੋਂ ਪਹਿਲਾਂ ਵੀ ਗਿੱਪੀ ਗਰੇਵਾਲ ਨੂੰ ਜ਼ਮਾਨਤੀ ਸੰਮਨ ਭੇਜੇ ਗਏ ਸਨ। ਜੋ ਵਾਪਸ ਅਦਾਲਤ ਵਿੱਚ ਆਏ ਸਨ। ਅਦਾਲਤ ਇਸ ਮਾਮਲੇ ਦੀ ਸੁਣਵਾਈ 20 ਅਗਸਤ ਨੂੰ ਕਰੇਗੀ।
ਗਿੱਪੀ ਗਰੇਵਾਲ ਨੂੰ ਦਿੱਤੀ ਗਈ ਸੀ ਧਮਕੀ
ਦਰਅਸਲ ਸਾਰਾ ਮਾਮਲਾ ਸਾਲ 2018 ਦਾ ਹੈ। ਜਿਸ 'ਚ ਗਿੱਪੀ ਗਰੇਵਾਲ ਨੂੰ ਵਟਸਐਪ 'ਤੇ ਮੈਸੇਜ ਆਇਆ ਸੀ। ਜਿਸ ਵਿੱਚ ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਨਾਲ ਗੱਲ ਕਰਨ ਲਈ ਕਿਹਾ ਗਿਆ ਸੀ । ਗੱਲ ਕਰੋ ਨਹੀਂ ਤਾਂ ਤੁਹਾਡੀ ਹਾਲਤ ਵੀ Parmish Verma ਤੇ Chamkila ਵਰਗੀ ਹੋ ਜਾਵੇਗੀ।
ਗਿੱਪੀ ਗਰੇਵਾਲ ਨੇ ਪੁਲਿਸ ਨੂੰ ਦਿੱਤੀ ਸੀ ਸ਼ਿਕਾਇਤ
ਇਸ ਧਮਕੀ ਭਰੇ ਮੈਸੇਜ ਤੋਂ ਬਾਅਦ ਗਿੱਪੀ ਗਰੇਵਾਲ ਨੇ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ। ਉਸ ਨੂੰ ਇਸ ਮਾਮਲੇ ਸਬੰਧੀ ਅਦਾਲਤ ਵਿੱਚ ਗਵਾਹੀ ਲਈ ਬੁਲਾਇਆ ਜਾ ਰਿਹਾ ਹੈ, ਪਰ ਅਦਾਲਤ ਵੱਲੋਂ ਵਾਰ-ਵਾਰ ਬੁਲਾਉਣ ਦੇ ਬਾਵਜੂਦ ਉਹ ਪੇਸ਼ ਨਹੀਂ ਹੋ ਰਿਹਾ। ਜਿਸ ਸਬੰਧੀ ਹੁਣ ਦੁਬਾਰਾ ਜ਼ਮਾਨਤੀ ਸੰਮਨ ਭੇਜੇ ਗਏ ਹਨ।