ਨਵੇਂ ਵਰ੍ਹੇ 2025 ਦੇ ਪਹਿਲੇ ਮਹੀਨੇ 2 ਪੰਜਾਬੀ ਫਿਲਮਾਂ ਰਿਲੀਜ਼ ਹੋਣ ਲਈ ਤਿਆਰ ਹਨ। ਦੱਸ ਦੇਈਏ ਕਿ ਪੰਜਾਬੀ ਫਿਲਮ 'ਫ਼ਰਲੋ' ਜਲਦ ਹੀ ਸਿਨੇਮਾਘਰਾਂ ਦਾ ਸ਼ਿੰਘਾਰ ਬਣਨ ਜਾ ਰਹੀ ਹੈ, ਜਿਸ ਦਾ ਟਾਈਟਲ ਟ੍ਰੈਕ 'ਰੱਬ ਵੀ ਰਹਿੰਦਾ ਫ਼ਰਲੋ ਤੇ' ਵੱਖ-ਵੱਖ ਪਲੇਟਫ਼ਾਰਮਾਂ ਉਪਰ ਰਿਲੀਜ਼ ਹੋ ਚੁੱਕਾ ਹੈ।
ਫਿਲਮ ਦਾ ਨਿਰਦੇਸ਼ਨ
'ਰਾਊਂਡ ਸੁਕੇਅਰ ਪ੍ਰੋਡੋਕਸ਼ਨ' ਅਤੇ 'ਗੁਰਪ੍ਰੀਤ ਘੁੱਗੀ' ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦਾ ਲੇਖਨ ਗੁਰਲਵ ਸਿੰਘ ਰਟੌਲ ਅਤੇ ਪਰਵਿੰਦਰ ਸਿੰਘ ਵੱਲੋਂ ਕੀਤਾ ਗਿਆ ਹੈ, ਜਦਕਿ ਨਿਰਦੇਸ਼ਨ ਵਿਕਰਮ ਗਰੋਵਰ ਦੁਆਰਾ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ ਵੀ 'ਸੰਨ ਆਫ਼ ਮਨਜੀਤ ਸਿੰਘ' ਫਿਲਮ ਦਾ ਨਿਰਦੇਸ਼ਨ ਕਰ ਚੁੱਕੇ ਹਨ।
ਇਸ ਤਰੀਕ ਨੂੰ ਹੋਵੇਗੀ ਰਿਲੀਜ਼
ਇਹ ਪੰਜਾਬੀ ਫਿਲਮ 10 ਜਨਵਰੀ 2025 ਨੂੰ ਵਰਲਡ-ਵਾਈਡ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਦੇ ਨਿਰਮਾਤਾ ਗੁਰਪ੍ਰੀਤ ਘੁੱਗੀ ਅਤੇ ਕੁਲਜੀਤ ਕੌਰ ਹਨ, ਜਿੰਨ੍ਹਾਂ ਵੱਲੋਂ ਪਰਿਵਾਰਕ ਅਤੇ ਮੰਨੋਰੰਜਕ ਫਿਲਮ ਦੇ ਰੂਪ ਵਿੱਚ ਸਾਹਮਣੇ ਲਿਆਂਦੀ ਜਾ ਰਹੀ ਇਸ ਫਿਲਮ ਦੀ ਸਟਾਰ-ਕਾਸਟ ਵਿੱਚ ਗੁਰਪ੍ਰੀਤ ਘੁੱਗੀ, ਲਵ ਗਿੱਲ, ਮਨਵੀਰ ਰਾਏ, ਹਨੀ ਮੱਟੂ, ਗੁਰਿੰਦਰ ਮਕਣਾ, ਜਸਵੰਤ ਸਿੰਘ ਰਾਠੌਰ ਆਦਿ ਸ਼ਾਮਿਲ ਹਨ।
ਗਿੱਪੀ ਗਰੇਵਾਲ ਦੀ ਫਿਲਮ ਅਕਾਲ ਦਾ ਟੀਜ਼ਰ ਰਿਲੀਜ਼
ਇਸ ਦੇ ਨਾਲ ਹੀ ਦੱਸ ਦੇਈਏ ਕਿ ਪੰਜਾਬੀ ਅਦਾਕਾਰ ਗਿੱਪੀ ਗਰੇਵਾਲ ਦੀ ਫਿਲਮ ਅਕਾਲ ਦਾ ਵੀ ਟੀਜ਼ਰ ਰਿਲੀਜ਼ ਹੋ ਚੁੱਕਾ ਹੈ।
ਗਿੱਪੀ ਦੇ ਜਨਮ ਦਿਨ ਮੌਕੇ ਟੀਜ਼ਰ ਲਾਂਚ
“ਅਰਦਾਸ, ਅਰਦਾਸ ਕਰਾਂ ਤੇ ਅਰਦਾਸ ਸਰਬੱਤ ਦੇ ਭਲੇ ਦੀ ਤੋਂ ਮਿਲੀ ਸਫਲਤਾ ਤੋਂ ਬਾਅਦ ਹੁਣ ਹੰਬਲ ਮੋਸ਼ਨ ਪਿਕਚਰ ਆਪਣੀ ਨਵੀਂ ਫਿਲਮ ਅਕਾਲ ਲੈ ਕੇ ਆ ਰਹੀ ਹੈ। ਟੀਜ਼ਰ ਲਾਂਚ ਮੌਕੇ ਗਿੱਪੀ ਗਰੇਵਾਲ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ, ਉਥੇ ਅਕਾਲ ਫਿਲਮ ਦੇ ਟੀਜ਼ਰ ਲਾਂਚ ਹੋਣ ਤੇ ਖੁਸ਼ੀਦਾ ਪ੍ਰਗਟਾਵਾ ਵੀ ਕੀਤਾ।
ਵੱਖਰੇ ਅੰਦਾਜ਼ ਵਿਚ ਕਲਾਕਾਰ
ਜੇਕਰ ਅਕਾਲ ਦੇ ਟੀਜ਼ਰ ਦੀ ਗੱਲ ਕਰੀਏ ਤਾਂ ਗਿੱਪੀ ਗਰੇਵਾਲ ਨੇ ਜੋ ਅਪਣੇ ਆਪ ਨੂੰ ਤੇ ਬਾਕੀ ਕਿਰਦਾਰਾਂ ਨੂੰ ਸਕਰੀਨ ਤੇ ਪੇਸ਼ ਕੀਤਾ ਹੈ ਉਹ ਸ਼ਲਾਘਾਯੋਗ ਹੈ। ਸਿੱਖੀ ਸਰੂਪ ਵਿੱਚ ਗਿੱਪੀ ਗਰੇਵਾਲ ਦੀ ਇਹ ਪਹਿਲੀ ਫਿਲਮ ਹੈ ਤੇ ਇਸ ਲੁੱਕ ਨੂੰ ਸਾਰੇ ਪਸੰਦ ਕਰ ਰਹੇ ਹਨ।
ਫਿਲਮ ਅਕਾਲ ਵਿੱਚ ਨਿਮਰਤ ਖਹਿਰਾ ਇਕ ਸਿੰਘਣੀ ਦੇ ਕਿਰਦਾਰ ਵਿੱਚ ਨਜ਼ਰ ਆਉਣਗੇ। ਗੱਲ ਕਰੀਏ ਪ੍ਰਿੰਸ ਕੰਵਲਜੀਤ ਦੀ ਤਾਂ ਉਹ ਵੀ ਇਕ ਵੱਖਰੀ ਲੁੱਕ, ਅੱਖਾਂ ਚ ਸ਼ੈਤਾਨ ਸਾਫ ਵੇਖਿਆ ਜਾ ਸਕਦਾ ਹੈ ਤੇ ਸਹਿਜੇ ਹੀ ਅੰਦਾਜਾ ਲਾਇਆ ਜਾ ਸਕਦਾ ਹੈ ਕਿ ਉਹਨਾਂ ਦਾ ਕਿਰਦਾਰ ਕੀ ਹੋਵੇਗਾ। ਪੰਜਾਬੀ ਫਿਲਮ ਅਕਾਲ ਵਿੱਚ ਗੁਰਪ੍ਰੀਤ ਘੁੱਗੀ, ਸ਼ਿੰਦਾ ਗਰੇਵਾਲ ,ਏਕਮ ਗਰੇਵਾਲ, ਜੱਗੀ ਸਿੰਘ ਤੇ ਭਾਨਾ ਐਲ ਏ ਕੰਮ ਕਰ ਰਹੇ ਹਨ। ਫਿਲਮ ਅਕਾਲ 10 ਅਪ੍ਰੈਲ 2025 ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੇਗੀ
ਮਝੈਲ ਵੀ ਧੁੰਮਾਂ ਪਾਉਣ ਨੂੰ ਤਿਆਰ
ਇਸ ਦੇ ਨਾਲ ਹੀ ਦੇਵ ਖਰੌੜ ਦੀ ਫਿਲਮ 'ਮਝੈਲ' ਵੀ ਸਿਨੇਮਾਘਰਾਂ ਦਾ ਸ਼ਿੰਘਾਰ ਬਣਨ ਲਈ ਤਿਆਰ ਹੈ, ਜਿਸ ਦਾ ਟਾਈਟਲ ਟ੍ਰੈਕ 'ਮਝੈਲ' ਪਹਿਲਾਂ ਹੀ ਲਾਂਚ ਕੀਤਾ ਜਾ ਚੁੱਕਾ ਹੈ।
'ਗੀਤ ਐਮਪੀ3' ਅਤੇ 'ਜੇਬੀਸੀਓ ਫਿਲਮਜ਼' ਦੇ ਬੈਨਰ ਹੇਠ ਨਿਰਮਾਤਾ ਕੇਵੀ ਢਿੱਲੋਂ ਅਤੇ ਅਨਮੋਲ ਸਾਹਨੀ ਵੱਲੋਂ ਪੇਸ਼ ਕੀਤੀ ਜਾ ਰਹੀ ਉਕਤ ਫਿਲਮ ਦਾ ਨਿਰਦੇਸ਼ਨ ਧੀਰਜ ਕੇਦਾਰਨਾਥ ਰਤਨ ਵੱਲੋਂ ਕੀਤਾ ਗਿਆ ਹੈ, ਜੋ ਇੰਨੀ ਦਿਨੀਂ ਅਪਣੀ ਇੱਕ ਹੋਰ ਬਿੱਗ ਸੈੱਟਅੱਪ ਪੰਜਾਬੀ ਫਿਲਮ 'ਸ਼ੌਂਕੀ ਸਰਦਾਰ' ਨੂੰ ਵੀ ਰਿਲੀਜਿੰਗ ਛੋਹਾਂ ਦੇ ਰਹੇ ਹਨ।
31 ਜਨਵਰੀ ਨੂੰ ਹੋਵੇਗੀ ਰਿਲੀਜ਼
ਫਿਲਮ 31 ਜਨਵਰੀ 2025 ਨੂੰ ਵਰਲਡ-ਵਾਈਡ ਰਿਲੀਜ਼ ਕੀਤੀ ਜਾ ਰਹੀ ਹੈ।