• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

DC ਹਿਮਾਂਸ਼ੂ ਅਗਰਵਾਲ ਨੇ ਸਿੱਖਿਆ ਵਿਭਾਗ ਦੀ ਕਾਰਗੁਜ਼ਾਰੀ ਦਾ ਲਿਆ ਜਾਇਜ਼ਾ, ‘ਬੁੱਕ ਬੈਂਕ’ ਰਾਹੀਂ ਵਿਦਿਆਰਥੀਆਂ ਨੂੰ ਕਿਤਾਬਾਂ ਮੁਹੱਈਆ ਕਰਵਾਉਣ ਦੇ ਨਿਰਦੇਸ਼

4/22/2024 5:41:25 PM Gurpreet Singh     dc himanshu agarwal, jalandhar news, education department jalandhar, provide books to students, book bank    DC ਹਿਮਾਂਸ਼ੂ ਅਗਰਵਾਲ ਨੇ ਸਿੱਖਿਆ ਵਿਭਾਗ ਦੀ ਕਾਰਗੁਜ਼ਾਰੀ ਦਾ ਲਿਆ ਜਾਇਜ਼ਾ, ‘ਬੁੱਕ ਬੈਂਕ’ ਰਾਹੀਂ ਵਿਦਿਆਰਥੀਆਂ ਨੂੰ ਕਿਤਾਬਾਂ ਮੁਹੱਈਆ ਕਰਵਾਉਣ ਦੇ ਨਿਰਦੇਸ਼ 

ਜਲੰਧਰ/ ਨਵਾਂ ਵਿੱਦਿਅਕ ਸੈਸ਼ਨ 2024-25 ਸ਼ੁਰੂ ਹੋਣ ਦੇ ਨਾਲ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਅੱਜ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਹਨ, ਜਿਸ ਵਿਚ ਕਿਹਾ ਹੈ ਕਿ ਨਵੇਂ ਵਿਦਿਅਕ ਸੈਸ਼ਨ ਲਈ ਕਿਤਾਬਾਂ ਦੀ ਵੰਡ ਤੋਂ ਬਕਾਇਆ ਰਹਿੰਦੇ ਸਕੂਲਾਂ ਨੂੰ ਬੁੱਕ ਬੈਂਕਾਂ ਰਾਹੀਂ ਤੁਰੰਤ ਕਿਤਾਬਾਂ ਮੁਹੱਈਆ ਕਰਵਾਈਆਂ ਜਾਣ ਤਾਂ ਜੋ ਬੱਚਿਆਂ ਦੀ ਪੜ੍ਹਾਈ ਪ੍ਰਭਾਵਤ ਨਾ ਹੋਵੇ।

ਸਿੱਖਿਆ ਵਿਭਾਗ ਦੀ ਕਾਰਗੁਜ਼ਾਰੀ ਦਾ ਲਿਆ ਜਾਇਜ਼ਾ

ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਸਿੱਖਿਆ ਵਿਭਾਗ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਸਿੱਖਿਆ ਵਿਭਾਗ ਦੇ ਅਧਿਕਾਰੀ ਕਿਤਾਬਾਂ ਦੀ ਵੰਡ ਜਲਦ ਤੋਂ ਜਲਦ ਕਰਵਾਉਣ ਤੇ ਨਿੱਜੀ ਤੌਰ ਉੱਪਰ ਨਿਗਰਾਨੀ ਕਰਨ ਤਾਂ ਜੋ ਬੱਚਿਆਂ ਨੂੰ ਜਲਦ ਤੋਂ ਜਲਦ ਕਿਤਾਬਾਂ ਮੁਹੱਈਆ ਹੋ ਸਕਣ।

 ਮਿਡ-ਡੇ ਮੀਲ ਸਬੰਧੀ ਦਿੱਤੇ ਨਿਰਦੇਸ਼

ਡੀ ਸੀ ਡਾ. ਹਿਮਾਂਸ਼ੂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਪੌਸ਼ਟਿਕ ਭੋਜਨ ਦੇਣ ਨੂੰ ਪੂਰੀ ਤਰਜੀਹ ਦਿੱਤੀ ਜਾਵੇ। ਸਕੂਲਾਂ ਵਿੱਚ ਮਿਡ-ਡੇ ਮੀਲ ਵਿੱਚ ਪਰੋਸੇ ਜਾਂਦੇ ਖਾਣੇ ਸਬੰਧੀ ਉਨ੍ਹਾਂ ਜਾਇਜ਼ਾ ਲਿਆ। ਉਨ੍ਹਾਂ ਅਧਿਕਾਰੀਆਂ ਨੂੰ ਮਿੱਡ-ਡੇ-ਮੀਲ ਤਹਿਤ ਪਰੋਸੇ ਜਾਂਦੇ ਭੋਜਨ ਦੀ ਗੁਣਵੱਤਾ ਅਤੇ ਖਾਣਾ ਬਣਾਉਣ ਵਾਲੀ ਥਾਂ ਦੀ ਸਾਫ-ਸਫਾਈ ਨੂੰ ਯਕੀਨੀ ਬਣਾਉਣ ਲਈ ਸਮੇਂ-ਸਮੇਂ ’ਤੇ ਸਕੂਲਾਂ ਦਾ ਦੌਰਾ ਕਰਨ ਦੇ ਵੀ ਨਿਰਦੇਸ਼ ਦਿੱਤੇ। 

ਪੀਣ ਵਾਲੇ ਪਾਣੀ ਦਾ ਖਾਸ ਖਿਆਲ ਰੱਖਿਆ ਜਾਵੇ

ਸਕੂਲਾਂ ਵਿੱਚ ਸਾਫ਼-ਸਫਾਈ ’ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਸਕੂਲਾਂ ਵਿਚਲੇ ਪਖਾਨੇ, ਪੀਣ ਵਾਲੇ ਪਾਣੀ, ਟੈਂਕੀਆਂ, ਰਸੋਈਆਂ ਆਦਿ ਦੀ ਸਾਫ-ਸਫਾਈ ਦਾ ਵਿਸ਼ੇਸ਼ ਖਿਆਲ ਰੱਖਿਆ ਜਾਵੇ।

ਸਿਹਤ ਵਿਭਾਗ ਵੱਲੋਂ ਲਗਾਤਾਰ ਸਿਹਤ ਜਾਂਚ ਯਕੀਨੀ ਬਣਾਈ ਜਾਵੇ 

ਉਨ੍ਹਾਂ ਇਹ ਵੀ ਕਿਹਾ ਕਿ ਬੱਚਿਆਂ ਦੀ ਸਿਹਤ ਸੰਭਾਲ ਲਈ ਸਿਹਤ ਵਿਭਾਗ ਵੱਲੋਂ ਲਗਾਤਾਰ ਸਿਹਤ ਜਾਂਚ ਯਕੀਨੀ ਬਣਾਈ ਜਾਵੇ ਅਤੇ ਲੋੜ ਅਨੁਸਾਰ ਇਲਾਜ ਮੁਹੱਈਆ ਕਰਵਾਇਆ ਜਾਵੇ। ਡਿਪਟੀ ਕਮਿਸ਼ਨਰ ਨੇ ਇਸ ਦੌਰਾਨ ਸਿੱਖਿਆ ਦੇ ਅਧਿਕਾਰ ਕਾਨੂੰਨ ਨੂੰ ਇੰਨ ਬਿੰਨ ਲਾਗੂ ਕਰਨ ਦੀਆਂ ਹਦਾਇਤਾਂ ਵੀ ਦਿੱਤੀਆਂ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਮੇਜਰ ਡਾ. ਅਮਿਤ ਮਹਾਜਨ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀ ਵੀ ਮੌਜੂਦ ਸਨ।

 

'dc himanshu agarwal','jalandhar news','education department jalandhar','provide books to students','book bank'

Please Comment Here

Similar Post You May Like

Recent Post

  • ਜਲੰਧਰ 'ਚ ਹਸਪਤਾਲ ਅੰਦਰ ਵੜ ਕੇ ਜਵਾਈ ਨੇ ਸੱਸ ਤੇ ਪਤਨੀ 'ਤੇ ਵਰ੍ਹਾਈਆਂ ਗੋਲੀਆਂ, ਮੌਕੇ ਤੋਂ ਹੋਇਆ ਫਰਾਰ...

  • ਪੰਜਾਬ 'ਚ ਬੱਸਾਂ ਦਾ ਹੋਣ ਜਾ ਰਿਹੈ ਚੱਕਾ ਜਾਮ ! ਮੁਸਾਫ਼ਰਾਂ ਨੂੰ ਕਰਨਾ ਪੈ ਸਕਦੈ ਮੁਸ਼ਕਲਾਂ ਦਾ ਸਾਹਮਣਾ...

  • PM ਨੂੰ ਇਸ ਗਲਤੀ ਕਰ ਕੇ ਕੋਰਟ ਨੇ ਕੀਤਾ ਸਸਪੈਂਡ, ਹੁਣ ਇਹ ਚਲਾਉਣਗੇ ਸਰਕਾਰ...

  • ਬਿਕਰਮ ਮਜੀਠੀਆ ਦੇ ਦਫ਼ਤਰ ਦੇ ਬਾਹਰ ਭਾਰੀ ਪੁਲਿਸ ਫੋਰਸ ਤਾਇਨਾਤ, ਪਤਨੀ ਗਨੀਵ ਕੌਰ ਮੌਕੇ 'ਤੇ ਪਹੁੰਚੀ...

  • Dog Lovers ਲਈ ਅਹਿਮ ਖਬਰ ! ਪਾਲਤੂ ਕੁੱਤਾ ਰੱਖਣ ਤੋਂ ਪਹਿਲਾਂ ਲੈਣਾ ਪਵੇਗਾ license, ਗੁਆਂਢੀਆਂ ਦੀ ਸਹਿਮਤੀ ਵੀ ਜ਼ਰੂਰ...

  • ਜੁਲਈ ਦੇ ਸ਼ੁਰੂ 'ਚ ਹੀ TRAIN ਦਾ ਸਫ਼ਰ ਹੋਇਆ ਮਹਿੰਗਾ,ਗੈਸ ਸਿਲੰਡਰ ਕੀਮਤਾਂ ਸਮੇਤ ਇਨ੍ਹਾਂ ਨਿਯਮਾਂ 'ਚ ਹੋਏ ਬਦਲਾਅ ...

  • ਬਿਕਰਮ ਮਜੀਠੀਆ ਦੇ ਟਿਕਾਣਿਆਂ 'ਤੇ ਵਿਜੀਲੈਂਸ ਲਗਾਤਾਰ ਕਰ ਰਹੀ ਰੇਡ, ਮਾਮਲੇ 'ਚ NCB ਵੀ ਕਰ ਸਕਦੀ ਜਾਂਚ...

  • ਹਿਮਾਚਲ 'ਚ 4 ਥਾਵਾਂ 'ਤੇ ਬੱਦਲ ਫੱਟਿਆ, ਕਈ ਲੋਕ ਫਸੇ, ਮੀਂਹ ਦਾ Red Alert ਜਾਰੀ ...

  • Chemical Factory Blast : ਹਾਦਸੇ 'ਚ ਹੁਣ ਤੱਕ 34 ਲੋਕਾਂ ਦੀ ਮੌਤ, 30 ਜਖਮੀ, ਮ੍ਰਿਤਕਾਂ ਦੇ ਪਰਿਵਾਰਾਂ ਨੂੰ 2 ਲੱਖ ਰ...

  • ਗੈਸ ਸਿਲੰਡਰ ਅੱਜ ਤੋਂ ਹੋਏ ਸਸਤੇ, ਦੇਖੋ ਨਵੀਂ ਕੀਮਤ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY