ਜਲੰਧਰ ਦੇ ਕਸਬਾ ਆਦਮਪੁਰ ਨੇੜੇ ਪਿੰਡ ਜੰਡੂ ਸਿੰਘਾ 'ਚ ਆਰਥਿਕ ਤੌਰ 'ਤੇ ਕਮਜ਼ੋਰ ਪਰਿਵਾਰ ਦੀ ਲੜਕੀ ਨੇ ਜੱਜ ਬਣ ਕੇ ਪਰਿਵਾਰ ਦਾ ਨਾਂ ਰੌਸ਼ਨ ਕੀਤਾ ਹੈ। ਛੋਟੇ ਜਿਹੇ ਘਰ 'ਚ ਰਹਿਣ ਵਾਲੀ ਸੋਨਾਲੀ ਆਪਣੇ 6 ਭੈਣ-ਭਰਾਵਾਂ 'ਚ ਸਭ ਤੋਂ ਛੋਟੀ ਹੈ। ਸਭ ਤੋਂ ਪਹਿਲਾਂ, ਉਸਨੇ ਕਾਨੂੰਨ ਦੀ ਪ੍ਰੈਕਟਿਸ ਸ਼ੁਰੂ ਕੀਤੀ ਤੇ ਹੁਣ ਉਹ ਜੱਜ ਬਣ ਗਈ ਹੈ। ਸੋਨਾਲੀ ਤੋਂ ਪ੍ਰੇਰਿਤ ਹੋ ਕੇ ਉਸ ਦੀਆਂ ਚਾਰ ਵੱਡੀਆਂ ਭੈਣਾਂ ਅਤੇ ਭਰਾ ਨੇ ਵੀ ਵਕਾਲਤ ਕਰਨੀ ਸ਼ੁਰੂ ਕਰ ਦਿੱਤੀ ਹੈ।
ਜੱਜ ਬਣ ਕੇ ਦਾਦਾ ਦਾ ਸੁਪਨਾ ਕੀਤਾ ਪੂਰਾ
ਸੋਨਾਲੀ ਦੇ ਜੱਜ ਬਣਨ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ 'ਚ ਖੁਸ਼ੀ ਦਾ ਮਾਹੌਲ ਹੈ ਅਤੇ ਲੋਕ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ। ਜੱਜ ਬਣਨ ਤੋਂ ਬਾਅਦ ਸੋਨਾਲੀ ਨੇ ਕਿਹਾ ਕਿ ਉਸ ਦੇ ਦਾਦਾ ਜੀ ਦਾ ਸੁਪਨਾ ਸੀ ਕਿ ਉਹ ਪੜ੍ਹ-ਲਿਖ ਕੇ ਪਰਿਵਾਰ ਦਾ ਨਾਂ ਰੌਸ਼ਨ ਕਰੇ ਅਤੇ ਅੱਜ ਜੱਜ ਬਣਨ ਤੋਂ ਬਾਅਦ ਉਸ ਦਾ ਇਹ ਸੁਪਨਾ ਵੀ ਪੂਰਾ ਹੋ ਗਿਆ ਹੈ। ਸੋਨਾਲੀ ਦੇ ਪਿਤਾ ਦਾ ਕਹਿਣਾ ਹੈ ਕਿ ਉਹ ਖੁਸ਼ਕਿਸਮਤ ਹਨ ਕਿ ਉਨ੍ਹਾਂ ਦੇ ਘਰ ਅਜਿਹੀ ਬੇਟੀ ਨੇ ਜਨਮ ਲਿਆ ਅਤੇ ਅੱਜ ਸਾਡੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ।
ਆਪਣੀ ਭੈਣ ਤੋਂ ਪ੍ਰੇਰਿਤ ਹੋ ਕੇ ਭੈਣ-ਭਰਾ ਨੇ ਵੀ ਕਾਨੂੰਨ ਦੀ ਪ੍ਰੈਕਟਿਸ ਕੀਤੀ ਸ਼ੁਰੂ
ਸੋਨਾਲੀ ਤੋਂ ਪ੍ਰੇਰਿਤ ਹੋ ਕੇ ਵਕੀਲ ਬਣੀ ਉਸ ਦੀ ਵੱਡੀ ਭੈਣ ਸੋਨਾਲੀਕਾ ਨੇ ਦੱਸਿਆ ਕਿ ਪਹਿਲਾਂ ਮੈਂ ਪਲੱਸ 2 ਕਰ ਕੇ ਸਪੋਰਟਸ ਕੋਟੇ ਤੋਂ ਪਾਸਾ ਵੱਟ ਲਿਆ ਸੀ, ਇਸ ਲਈ ਮੈਂ ਆਪਣੇ ਪਿਤਾ ਨੂੰ ਵੀ ਕਿਹਾ ਕਿ ਉਹ ਮੈਨੂੰ ਕਾਨੂੰਨ ਦੀ ਪੜ੍ਹਾਈ ਸ਼ੁਰੂ ਕਰਾਉਣ ਅਤੇ ਉਸ ਦੇ ਪਿਤਾ ਨੇ ਤੁਰੰਤ ਹਾਮੀ ਭਰ ਦਿੱਤੀ ਅਤੇ ਸਾਰੇ ਭਰਾ ਅਤੇ ਭੈਣਾਂ ਨੇ ਕਾਨੂੰਨ ਦੀ ਪ੍ਰੈਕਟਿਸ ਕਰਨੀ ਸ਼ੁਰੂ ਕਰ ਦਿੱਤੀ।
ਵੱਡੀ ਗਿਣਤੀ 'ਚ ਲੋਕਾਂ ਵਲੋਂ ਦਿੱਤੀ ਜਾ ਰਹੀ ਵਧਾਈਆਂ
ਸੋਨਾਲੀ ਦੇ ਜੱਜ ਬਣਨ ਤੋਂ ਬਾਅਦ ਉਸ ਦੇ ਘਰ ਰਿਸ਼ਤੇਦਾਰਾਂ ਦੀ ਭੀੜ ਹੈ ਅਤੇ ਹਰ ਕੋਈ ਉਸ ਨੂੰ ਵਧਾਈਆਂ ਦੇ ਰਿਹਾ ਹੈ। ਇਸ ਮੌਕੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਹ ਵੀ ਬਹੁਤ ਖੁਸ਼ ਹਨ ਕਿ ਉਨ੍ਹਾਂ ਦੀ ਬੇਟੀ ਜੱਜ ਬਣ ਗਈ ਹੈ।