ਖ਼ਬਰਿਸਤਾਨ ਨੈੱਟਵਰਕ: ਦਿਲਜੀਤ ਦੋਸਾਂਝ ਦੀ ਆਉਣ ਵਾਲੀ ਫਿਲਮ 'ਸਰਦਾਰਜੀ 3' ਕੰਨਟੈਂਟ ਕਾਰਨ ਸੁਰਖੀਆਂ ਵਿੱਚ ਹੈ | ਉੱਥੇ ਹੀ ਫਿਲਮ 'ਚ ਪਾਕਿਸਤਾਨੀ ਅਦਾਕਾਰਾ ਹਨੀਆ ਆਮਿਰ ਦੀ ਮੌਜੂਦਗੀ ਨੂੰ ਲੈ ਕੇ ਬਹੁਤ ਵਿਰੋਧ ਹੋ ਰਿਹਾ ਹੈ। ਸਰਦਾਰ ਜੀ 3 ਦਾ ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਇਹ ਸਪਸ਼ਟ ਹੋ ਗਿਆ ਹੈ ਕਿ ਹਾਨਿਆ ਆਮਿਰ ਵੀ ਫਿਲਮ 'ਚ ਨਜ਼ਰ ਆਵੇਗੀ । ਜਿਸ ਕਾਰਨ ਲੋਕ ਦਲਜੀਤ ਦੁਸਾਂਝ ਨੂੰ ਟਰੋਲ ਕਰ ਰਹੇ ਹਨ |
ਜਦੋਂ ਦਿਲਜੀਤ ਦੋਸਾਂਝ ਨੇ ਇੰਸਟਾਗ੍ਰਾਮ 'ਤੇ 'ਸਰਦਾਰਜੀ 3' ਦਾ ਟ੍ਰੇਲਰ ਸਾਂਝਾ ਕੀਤਾ, ਤਾਂ ਉਨ੍ਹਾਂ ਨੇ ਇਸਦੇ ਨਾਲ ਇੱਕ ਯੂਟਿਊਬ ਲਿੰਕ ਵੀ ਦਿੱਤਾ। ਪਰ ਭਾਰਤੀ ਲੋਕਾਂ ਲਈ ਇਸ ਟ੍ਰੇਲਰ ਨੂੰ ਦੇਖਣਾ ਸੰਭਵ ਨਹੀਂ ਸੀ। ਯੂਟਿਊਬ ਦੇ ਦਿੱਤੇ ਲਿੰਕ 'ਤੇ ਕਲਿੱਕ ਕਰਨ 'ਤੇ "ਇਹ ਵੀਡੀਓ ਤੁਹਾਡੇ ਦੇਸ਼ ਵਿੱਚ ਉਪਲਬਧ ਨਹੀਂ ਹੈ" ਸ਼ੋਅ ਹੁੰਦਾ ਹੈ, ਜਿਸ ਤੋਂ ਇਹ ਸਪੱਸ਼ਟ ਹੋ ਗਿਆ ਕਿ ਟ੍ਰੇਲਰ ਨੂੰ ਭਾਰਤ ਵਿੱਚ ਜੀਓ-ਬਲੌਕ ਕਰ ਦਿੱਤਾ ਗਿਆ ਹੈ।


ਜਾਣਕਾਰੀ ਅਨੁਸਾਰ ਇਹ ਫਿਲਮ ਭਾਰਤ ਵਿੱਚ ਰਿਲੀਜ਼ ਨਹੀਂ ਹੋਵੇਗੀ। ਇਹ ਸਿਰਫ਼ ਵਿਦੇਸ਼ੀ ਸਿਨੇਮਾਘਰਾਂ ਵਿੱਚ ਦਿਖਾਈ ਜਾਵੇਗੀ। ਇਹ 27 ਜੂਨ ਨੂੰ ਵਿਦੇਸ਼ਾਂ ਵਿੱਚ ਰਿਲੀਜ਼ ਹੋ ਰਹੀ ਹੈ। ਹਾਲਾਂਕਿ, ਫਿਲਮ ਦੇ ਗਾਣੇ ਅਤੇ ਟੀਜ਼ਰ ਭਾਰਤ ਵਿੱਚ ਯੂਟਿਊਬ 'ਤੇ ਉਪਲਬਧ ਹਨ। ਹਨੀਆ ਤੋਂ ਇਲਾਵਾ, ਫਿਲਮ ਵਿੱਚ ਦਿੱਗਜ ਪੰਜਾਬੀ ਅਦਾਕਾਰਾ ਨੀਰੂ ਬਾਜਵਾ ਵੀ ਮੁੱਖ ਭੂਮਿਕਾ ਵਿੱਚ ਹੈ।
ਭਾਰਤ ਵਿੱਚ ਪਾਕਿਸਤਾਨੀ ਸੈਲੇਬ੍ਰਿਟੀਜ਼ ਡਰਾਮਾ, ਯੂਟਿਊਬ ਚੈਨਲ ਕੀਤਾ ਬਲਾਕ
ਦੱਸ ਦੇਈਏ ਕਿ 22 ਅਪ੍ਰੈਲ ਨੂੰ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਅਤੇ ਆਪ੍ਰੇਸ਼ਨ ਸਿੰਦੂਰ ਕਾਰਨ ਭਾਰਤ ਵਿੱਚ ਪਾਕਿਸਤਾਨੀ ਸੈਲੇਬ੍ਰਿਟੀਜ਼ ਦੇ ਦਾਖਲੇ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਭਾਰਤ ਵਿੱਚ ਪਾਕਿਸਤਾਨੀ ਸੈਲੇਬ੍ਰਿਟੀਜ਼ ਦੇ ਇੰਸਟਾਗ੍ਰਾਮ, ਪਾਕਿ ਡਰਾਮਾ, ਯੂਟਿਊਬ ਚੈਨਲ ਵੀ ਬਲਾਕ ਕਰ ਦਿੱਤੇ ਗਏ ਸਨ। ਜਦੋਂ ਹਨੀਆ ਆਮਿਰ ਨੇ ਆਪ੍ਰੇਸ਼ਨ ਸਿੰਦੂਰ ਦੌਰਾਨ ਭਾਰਤੀ ਫੌਜ ਦੀ ਕਾਰਵਾਈ ਨੂੰ ਕਾਇਰਤਾਪੂਰਨ ਦੱਸਿਆ, ਤਾਂ ਲੋਕਾਂ ਨੇ ਉਸਦੀ ਸਖਤ ਆਲੋਚਨਾ ਕੀਤੀ।