ਰਾਜਸਥਾਨ 'ਚ ਸਵੇਰੇ ਬੱਚਿਆਂ ਨਾਲ ਭਰੀ ਸਕੂਲੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਜਿਸ 'ਚ 2 ਬੱਚਿਆਂ ਦੀ ਮੌਤ ਹੋ ਗਈ ਹੈ। ਜਦਕਿ 9 ਬੱਚੇ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਹਨ ਅਤੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਬੱਚੇ ਦੇ ਪਰਿਵਾਰਕ ਮੈਂਬਰ ਅਤੇ ਸਕੂਲ ਮੈਨੇਜਮੈਂਟ ਦੇ ਲੋਕ ਮੌਕੇ 'ਤੇ ਪਹੁੰਚ ਗਏ।
ਕੁੱਤੇ ਦੇ ਸਾਹਮਣੇ ਆਉਣ ਕਾਰਨ ਬੱਸ ਪਲਟੀ
ਦੱਸਿਆ ਜਾ ਰਿਹਾ ਹੈ ਕਿ ਸਵੇਰੇ 7.30 ਵਜੇ ਫਲੋਦੀ 'ਚ ਸਕੂਲੀ ਬੱਸ ਬੱਚਿਆਂ ਨੂੰ ਲੈ ਕੇ ਜਾ ਰਹੀ ਸੀ। ਇਸ ਦੌਰਾਨ ਪਿੰਡ ਰਾਣੀਸਰ ਨੇੜੇ ਬੱਸ ਦੇ ਅੱਗੇ ਅਚਾਨਕ ਇੱਕ ਕੁੱਤਾ ਆ ਗਿਆ। ਜਿਸ ਨੂੰ ਦੇਖ ਕੇ ਬੱਸ ਚਾਲਕ ਨੇ ਬੱਸ ਨੂੰ ਮੋੜਨ ਦੀ ਕੋਸ਼ਿਸ਼ ਕੀਤੀ ਤਾਂ ਬੱਸ ਪਲਟ ਗਈ। ਜਿਸ ਕਾਰਨ ਬੱਸ ਵਿੱਚ ਬੈਠੇ ਸਕੂਲੀ ਬੱਚੇ ਜ਼ਖਮੀ ਹੋ ਗਏ।
2 ਮਾਸੂਮ ਬੱਚਿਆਂ ਦੀ ਗਈ ਜਾਨ
ਜ਼ਖਮੀ ਹਾਲਤ 'ਚ ਬੱਚਿਆਂ ਨੂੰ ਤੁਰੰਤ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਜਿੱਥੇ ਡਾਕਟਰਾਂ ਨੇ 2 ਬੱਚਿਆਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਮੌਤ ਦੀ ਖ਼ਬਰ ਸੁਣ ਕੇ ਬੱਚਿਆਂ ਦੇ ਪਰਿਵਾਰ ਦੁੱਖਾਂ ਦਾ ਪਹਾੜ ਟੁੱਟ ਗਿਆ । ਬਾਕੀ ਬੱਚਿਆਂ ਦਾ ਇਲਾਜ ਜਾਰੀ ਹੈ।