ਖਬਰਿਸਤਾਨ ਨੈੱਟਵਰਕ ਜਲੰਧਰ- ਜਲੰਧਰ- ਪੰਜਾਬ ਵਿਚ ਭੂਚਾਲ ਦੇ ਝਟਕੇ ਲੱਗਣ ਦੀ ਖਬਰ ਮਿਲੀ ਹੈ। ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਦੱਸਿਆ ਜਾ ਰਿਹਾ ਕਿ ਭੂਚਾਲ 2 ਵਜ ਕੇ 53 ਮਿੰਟ ਉਤੇ ਆਇਆ।
ਦਿੱਲੀ 'ਚ ਵੀ ਝਟਕੇ
ਦੱਸਿਆ ਜਾ ਰਿਹਾ ਕਿ ਦਿੱਲੀ NCR ਵਿਚ ਵੀ ਭੂਚਾਲ ਦੇ ਝਟਕੇ ਲੱਗੇ ਹਨ, ਜਿਸ ਦੀ ਤੀਬਰਤਾ 6.2 ਦੱਸੀ ਗਈ। ਪੰਜਾਬ , ਚੰਡੀਗੜ੍ਹ ਸਮੇਤ ਉਤਰ ਭਾਰਤ ਵਿਚ ਭੂਚਾਲ ਆਉਣ ਦੀ ਸੂਚਨਾ ਹੈ। ਕਾਫੀ ਦੇਰ ਤੱਕ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ
ਭੂਚਾਲ ਦਾ ਕੇਂਦਰ
ਭੂਚਾਲ ਦਾ ਕੇਂਦਰ ਨੇਪਾਲ ਵਿਚ ਦੱਸਿਆ ਜਾ ਰਿਹਾ ਹੈ। ਭੂਚਾਲ ਦਾ ਕੇਂਦਰ ਜ਼ਮੀਨ ਤੋਂ 5 ਕਿਲੋਮੀਟਰ ਹੇਠਾਂ ਦੱਸਿਆ ਜਾ ਰਿਹਾ ਹੈ।
ਉਤਰਾਖੰਡ ਵਿਚ ਵੀ ਭੂਚਾਲ
ਰਿਪੋਰਟ ਮੁਤਾਬਕ ਉਰਾਖੰਡ ਵਿਚ ਵੀ ਕਾਫੀ ਸਮੇਂ ਤੱਕ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਕਾਰਣ ਕੋਈ ਨੁਕਸਾਨ ਦੀ ਜਾਣਕਾਰੀ ਨਹੀਂ ਹੈ।